Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਤਖਤਾਂ ਅਤੇ ਅਜ਼ਮੇਰ ਸ਼ਰੀਫ ਦੀ ਮੁਫਤ ਯਾਤਰਾ ਲਈ ਰੇਲ ਗੱਡੀਆਂ ਦੀ ਸਮਾਂ ਸਾਰਣੀ ਕੀਤੀ ਜਾਰੀ

ਸਿੱਖ ਤਖਤਾਂ ਅਤੇ ਅਜ਼ਮੇਰ ਸ਼ਰੀਫ ਦੀ ਮੁਫਤ ਯਾਤਰਾ ਲਈ ਰੇਲ ਗੱਡੀਆਂ ਦੀ ਸਮਾਂ ਸਾਰਣੀ ਕੀਤੀ ਜਾਰੀ

ਚੰਡੀਗੜ੍ਹ (12 ਦਸੰਬਰ, 2015): ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਰਾਜ ਸਰਕਾਰ ਵੱਲੋਂ ਰੇਲ ਗੱਡੀਆਂ ਰਾਹੀਂ ਰਾਜ ਦੇ ਵੱਖ-ਵੱਖ ਸ਼ਹਿਰਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਵੱਖ-ਵੱਖ ਧਰਮ ਅਸਥਾਨਾਂ ਦੀ ਕਰਵਾਈ ਜਾ ਰਹੀ ਮੁਫਤ ਧਾਰਮਿਕ ਯਾਤਰਾ ਦੇ ਪ੍ਰੋਗਰਾਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ।

ਮੀਟਿੰਗ ਦੌਰਾਨ ਧਾਰਮਿਕ ਯਾਤਰਾ ਸਬੰਧੀ ਸਮਾਂ ਸਾਰਣੀ ਤੈਅ ਕਰਦਿਆਂ ਉਪ-ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਭ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਮੁਫਤ, ਅਰਾਮਦਾਇਕ ਤੇ ਸੁਖਾਲੀ ਯਾਤਰਾ ਕਰਵਾਉਣ ਲਈ ਵਚਨਬੱਧ ਹੈ । ਇਹ ਧਾਰਮਿਕ ਯਾਤਰਾ ਪਹਿਲੀ ਜਨਵਰੀ 2016 ਨੂੰ ਸ਼ੁਰੂ ਹੋਵੇਗੀ ਤੇ ਉਸ ਦਿਨ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਅਟਾਰੀ ਤੇ ਮਜੀਠਾ ਹਲਕਿਆਂ ਦੇ ਸ਼ਰਧਾਲੂਆਂ ਲਈ ਰੇਲ ਗੱਡੀ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ ।

ਤਲਵੰਡੀ ਸਾਬੋ ਤੇ ਮੌੜ ਹਲਕਿਆਂ ਲਈ ਰੇਲ ਗੱਡੀ 4 ਜਨਵਰੀ ਨੂੰ ਮੌੜ ਸਟੇਸ਼ਨ ਤੋਂ ਚੱਲੇਗੀ । ਸ੍ਰੀ ਆਨੰਦਪੁਰ ਸਾਹਿਬ ਅਤੇ ਰੋਪੜ ਹਲਕਿਆਂ ਲਈ ਰੇਲ ਗੱਡੀ 8 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ, ਜੰਡਿਆਲਾ ਤੇ ਖਡੂਰ ਸਾਹਿਬ ਹਲਕਿਆਂ ਲਈ ਰੇਲ ਗੱਡੀ ਜੰਡਿਆਲਾ ਸਟੇਸ਼ਨ ਤੋਂ 11 ਜਨਵਰੀ ਨੂੰ , ਸਮਾਣਾ ਤੇ ਨਾਭਾ ਹਲਕਿਆਂ ਲਈ ਰੇਲ ਗੱਡੀ ਪਟਿਆਲਾ ਸਟੇਸ਼ਨ ਤੋਂ 15 ਜਨਵਰੀ ਨੂੰ , ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਹਲਕਿਆਂ ਲਈ ਰੇਲ ਗੱਡੀ ਬਟਾਲਾ ਸਟੇਸ਼ਨ ਤੋਂ 18 ਜਨਵਰੀ ਨੂੰ , ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਹਲਕਿਆਂ ਲਈ ਰੇਲ ਗੱਡੀ 22 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ, ਕਰਤਾਰਪੁਰ ਹਲਕੇ ਲਈ ਰੇਲ ਗੱਡੀ ਬਿਆਸ ਸਟੇਸ਼ਨ ਤੋਂ 25 ਜਨਵਰੀ ਤੇ ਭੁਲੱਥ ਹਲਕੇ ਲਈ ਰੇਲ ਗੱਡੀ 25 ਜਨਵਰੀ ਨੂੰ ਢਿੱਲਵਾਂ ਰੇਲਵੇ ਸਟੇਸ਼ਨ ਤੋਂ ਨਾਂਦੇੜ ਸਾਹਿਬ ਲਈ ਚੱਲੇਗੀ ।

ਵਾਰਾਨਸੀ ਦਰਸ਼ਨਾਂ ਦੇ ਚਾਹਵਾਨ ਮਾਲਵਾ ਦੇ ਸ਼ਰਧਾਲੂਆਂ ਲਈ ਰੇਲ ਗੱਡੀ 18 ਜਨਵਰੀ ਨੂੰ ਬਠਿੰਡਾ ਤੇ ਦੁਆਬਾ ਖੇਤਰ ਦੇ ਲੋਕਾਂ ਲਈ ਰੇਲ ਗੱਡੀ ਜਲੰਧਰ ਸਟੇਸ਼ਨ ਤੋਂ 20 ਜਨਵਰੀ ਨੂੰ ਚੱਲੇਗੀ । ਅਜਮੇਰ ਸ਼ਰੀਫ ਜਾਣ ਦੇ ਚਾਹਵਾਨ ਮਾਲੇਰਕੋਟਲਾ ਦੇ ਸ਼ਰਧਾਲੂਆਂ ਲਈ ਰੇਲ ਗੱਡੀ ਮਾਲੇਰਕੋਟਲਾ ਸਟੇਸ਼ਨ ਤੋਂ 27 ਜਨਵਰੀ ਨੂੰ ਰਵਾਨਾ ਹੋਵੇਗੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਦੇ ਦਰਿਆਈ ਪਾਣਆਂਿ ਦੀ ਵੰਡ ਸਬੰਧੀ ਬਣੇ ਇਰਾਡੀ ਟ੍ਰਿਬਿਊਨਲ ਨੂੰ ਭੰਗ ਕਰਵਾਉਣ ਲਈ ਪੰਜਾਬ ਸਰਕਾਰ ਦਿੱਲੀ ਹਾਈਕੋਰਟ ਵਿੱਚ ਚਾਰਾਜੋਈ ਕਰੇਗੀ। 24 ਜੁਲਾਈ, 1985 ਨੂੰ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਪੰਜਾਬ
ਸਰਬੱਤ ਖਾਲਸਾ (2015) ਨਾਲ ਜੁੜੀਆਂ ਪੰਥਕ ਸ਼ਖਸ਼ੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਦੇਸ਼ ਧ੍ਰੋਹ ਦੇ ਮਾਮਲ਼ਿਆਂ ਵਿੱਚ ਨਾਮਜ਼ਦ ਕਰਕੇ ਜੇਲੀਂ ਬੰਦ ਕਰਨ ਵਿਰੁੱਧ ਸਰਬੱਤ ਖ਼ਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਵੱਲੋਂ 14
ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਅਦਬੀ ਕੇਸ ਅਤੇ ਪੰਜਾਬ ਪੁਲਿਸ ਵੱਲੋਂ ਬੇਅਦਬੀ ਦੀ ਘਨਟਾ ਵਿਰੁੱਧ ਪੁਰਅਮਨ ਰੋਸ ਪ੍ਰ੍ਰਗਟਾ ਰਹੀ ਸਿੱਖ ਸੰਗਤ ‘ਤੇ ਪਿੰਡ ਬਹਿਬਲ ਕਲਾਂ ਵਿੱਚ ਗੋਲੀਆਂ ਚਲਾ ਕੇ ਦੋ
-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਇਸ ਲੇਖ ਦਾ ਸਿਰਲੇਖ ਗੁਰੁ ਅਰਜਨ ਪਾਤਸ਼ਾਹ ਜੀ ਦੁਆਰਾ ਰਚਿਤ ਬਾਣੀ ਗਉੜੀ ਸੁਖਮਨੀ (ਸੁਖਮਨੀ ਸਾਹਿਬ) ਵਿਚੋਂ ਹੈ। ਇਸ ਬਾਣੀ ਨੂੰ ਸਿੱਖ ਪੰਥ ਵਿਚ ਬੜੇ ਚਾਅ ਤੇ ਉਤਸ਼ਾਹ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: