Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਨੂੰ ਮਾਣ ਹੈ ਕਿ ਸਾਡੇ ਪੁੱਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲਿਆ: ਸਿੰਮੀ ਸੇਖੋਂ ਦੀ ਮਾਤਾ ਤੇ ਦਾਦੀ

ਸਾਨੂੰ ਮਾਣ ਹੈ ਕਿ ਸਾਡੇ ਪੁੱਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲਿਆ: ਸਿੰਮੀ ਸੇਖੋਂ ਦੀ ਮਾਤਾ ਤੇ ਦਾਦੀ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਬੀਤੇ ਦਿਨੀ ਬਿਛੋਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਲੁਧਿਆਣਾ ਜੇਲ੍ਹ ਵਿੱਚ ਸਬਕ ਸਿਖਾਉਣ ਵਾਲੇ ਹਰਸਿਮਰਨਦੀਪ ਸਿੰਘ (ਸਿੰਮੀ ਸੇਖੋਂ) ਦੀ ਮਾਤਾ ਅਤੇ ਦਾਦੀ ਜੀ ਨੇ ਚੜਦੀਕਲਾ ਦਾ ਸੰਦੇਸ਼ ਦਿੰਦਿਆ ਕਿਹਾ ਹੈ ਕਿ “ਸਾਡਾ ਪੁੱਤ 2, 3 ਸਾਲ ਤੋਂ ਹੋਰ ਰਾਹਾਂ ਤੇ ਤੁਰ ਗਿਆ ਸੀ। ਪਰ ਸਾਨੂੰ ਮਾਣ ਹੈ ਕਿ ਸਾਡੇ ਪੁੱਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲਿਆ।”

ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰਸੇਵਕ ਸਿੰਘ ਭਾਣਾ, ਭਾਈ ਬਾਜ ਸਿੰਘ, ਭਾਈ ਸੁਖਚੈਨ ਸਿੰਘ ਸਿੱਖਾਵਾਲਾ, ਭਾਈ ਸਿਮਰਜੋਤ ਸਿੰਘ ਖਾਲਸਾ, ਭਾਈ ਬਲਵੰਤ ਸਿੰਘ ਸੰਗਰੂਰ ਅਤੇ ਭਾਈ ਬਲਜਿੰਦਰ ਸਿੰਘ ਫਾਜ਼ਿਲਕਾ ਨੇ ਦੱਸਿਆ ਕਿ ਉਹ ਸਿੰਮੀ ਸੇਖੋਂ ਦੇ ਘਰ ਪੁਜੇ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਪਰਿਵਾਰ ਨੂੰ ਦੱਸਿਆ ਗਿਆ ਕਿ ਪੂਰੀ ਕੌਮ ਤੁਹਾਡੇ ਨਾਲ ਹੈ। ਜੋ ਬਰਗਾੜੀ ਇਨਸਾਫ ਮੋਰਚਾ ਜਥੇਦਾਰ ਧਿਆਨ ਸਿੰਘ ਜੀ ਮੰਡ ਵੱਲੋਂ ਲਗਾਇਆ ਗਿਆ ਹੈ ਉਸ ਵਿੱਚ ਸਿੰਮੀ ਦੇ ਕੀਤੇ ਕਾਰਨਾਮੇ ਦੇ ਹੀ ਚਰਚੇ ਨੇ। ਤੁਹਾਡੇ ਪੁੱਤਰ ਤੇ ਹੁਣ ਪੂਰੀ ਕੌਮ ਨੂੰ ਵੀ ਮਾਣ ਹੈ।

ਭਾਈ ਭਾਣਾ ਨੇ ਦੱਸਿਆ ਕਿ ਪਰਿਵਾਰ ਪਾਸ ਪੁਜਣ ਵਾਲੇ ਪਿੰਡ ਦੇ ਬਜੁਰਗ ਵੀ ਸਿੰਮੀ ਸੇਖੋਂ ਦੀ ਸ਼ਲਾਘਾ ਕਰ ਰਹੇ ਸਨ। ਪਰਿਵਾਰ ਚਿੰਤਤ ਸੀ ਕਿ ਉਸਦੇ ਪੁਤਰ ਤੇ ਅੰਨ੍ਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਨੌਜੁਆਨਾਂ ਨੇ ਯਕੀਨ ਦਿਵਾਇਆ ਹੈ ਕਿ ਪਰਿਵਾਰ ਦੇ ਫਿਕਰ ਤੋਂ ਸਮੁਚੀ ਕੌਮ ਨੂੰ ਜਾਣੂ ਕਰਵਾਇਆ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: