ਚੰਡੀਗੜ੍ਹ: ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਸੰਯੁਕਤ ਰਾਸ਼ਟਰ ਨੇ ਲਾਈਨ ਆਫ ਕੰਟਰੋਲ (LOC) ‘ਤੇ ‘ਸਰਜੀਕਲ ਸਟ੍ਰਾਇਕ’ ਦੇ ਭਾਰਤ ਦੇ ਦਾਅਵਿਆਂ ‘ਤੇ ਵੀ ਸਵਾਲ ਚੁੱਕੇ ਹਨ।

ਬਾਨ ਕੀ ਮੂਨ ਦੇ ਬੁਲਾਰੇ ਸਟੀਫਾਨ ਦੁਜਾਰਿਕ ਨੇ ਕਿਹਾ, “ਸੰਯੁਕਤ ਰਾਸ਼ਟਰ ਦੇ ਫੌਜੀ ਨਿਗਰਾਨੀ ਦਲ ਨੇ ਭਾਰਤ ਅਤੇ ਪਾਕਿਸਤਾਨ ਦੀ ਲਾਈਨ ਆਫ ਕੰਟਰੋਲ ‘ਤੇ ਕੋਈ ਵੀ ਗੋਲੀਬਾਈ ਸਿੱਧੇ ਤੌਰ ‘ਤੇ ਨਹੀਂ ਦੇਖੀ ਹੈ। ਸੀਜ਼ ਫਾਇਰ ਦੀ ਉਲੰਘਣਾ ਬਾਰੇ ਸਾਨੂੰ ਜਾਣਕਾਰੀ ਮਿਲੀ ਹੈ। ਨਿਗਰਾਨ ਦਲ ਇਸ ਸਬੰਧੀ ਅਧੀਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।”
ਖਾਸ਼ ਰਿਪੋਰਟ:
ਜੰਗੀ ਮਸ਼ਕ ਦਾ ਕੌੜਾ ਸੱਚ: ਸਰਕਾਰ ਨੇ ਕਿਸਾਨਾਂ ਦੇ ਸਾਹ ਸੂਤੇ ਪਰ ਪਾਕਿ ਨਾਲ ਕਰੋੜਾਂ ਦਾ ਸੜਕੀ ਵਪਾਰ ਜਾਰੀ …
ਸੰਯੁਕਤ ਰਾਸ਼ਟਰ ਦਾ ਫੌਜੀ ਨਿਗਰਾਨ ਦਲ ਭਾਰਤ ਅਤੇ ਪਾਕਿਸਤਾਨ ਦੀ ਲਾਈਨ ਆਫ ਕੰਟਰੋਲ ‘ਤੇ 1971 ‘ਚ ਲਾਗੂ ਕੀਤੇ ਗਏ ਸੀਜ਼ ਫਾਇਰ ਦੀ ਨਿਗਰਾਨੀ ਕਰਦਾ ਹੈ।
ਹਾਲਾਂਕਿ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਸੈਈਅਦ ਅਕਬਰੂਦੀਨ ਨੇ ਸੰਯੁਕਤ ਰਾਸ਼ਟਰ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸੇ ਦੇ ਨਾ ਦੇਖਣ ਨਾਲ ਸੱਚਾਈ ਬਦਲ ਤਾਂ ਨਹੀਂ ਜਾਂਦੀ।
ਅਕਬਰੂਦੀਨ ਨੇ ਕਿਹਾ, “ਜੋ ਤੱਥ ਹਨ ਉਹ ਕਿਸੇ ਦੇ ਦੇਖਣ ਜਾਂ ਨਾ ਦੇਖਣ ਨਾਲ ਬਦਲ ਨਹੀਂ ਜਾਂਦੇ ਅਤੇ ਨਾ ਕਿ ਕਿਸੇ ਦੇ ਮੰਨਣ ਜਾਂ ਨਾ ਮੰਨਣ ਨਾਲ ਸਚਾਈ ਬਦਲ ਜਾਂਦੀ ਹੈ। ਜੋ ਤੱਥ ਹਨ ਉਹ ਤਾਂ ਰਹਿਣਗੇ ਹੀ ਅਤੇ ਅਸੀਂ ਉਨ੍ਹਾਂ ‘ਤੇ ਕਾਇਮ ਹਾਂ।”

ਜ਼ਿਕਰਯੋਗ ਹੈ ਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਖੇਤਰ ‘ਚ ਲਾਈਨ ਆਫ ਕੰਟਰੋਲ ਪਾਰ ਕਰਕੇ ਮੁਜਾਹਦੀਨਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਸਰਜੀਕਲ ਸਟ੍ਰਾਇਕ ਕੀਤੀ ਸੀ।
ਪਾਕਿਸਤਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਉਸੇ ਤਰ੍ਹਾਂ ਦੀ ਝੜਪ ਸੀ ਜਿਹੋ ਜਿਹੀ ਅਕਸਰ ਹੀ ਇਸ ਇਲਾਕੇ ਵੀ ਹੁੰਦੀ ਰਹਿੰਦੀ ਹੈ। ਹਾਲਾਂਕਿ ਪਾਕਿਸਤਾਨ ਨੇ ਇਹ ਮੰਨਿਆ ਕਿ ਉਸਦੇ ਦੋ ਫੌਜੀ ਮਾਰੇ ਗਏ ਹਨ। ਭਾਰਤ ਨੇ ਵੀ ‘ਮੰਨਿਆ’ ਕਿ ਰਾਸ਼ਟਰੀ ਰਾਈਫਲਸ ਦਾ ਇਕ ਸਿਪਾਹੀ ਸਣੇ ਹਥਿਆਰ ‘ਗਲਤੀ’ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਚਲਾ ਗਿਆ ਸੀ।
(ਸਰੋਤ: ਬੀਬੀਸੀ)