Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰ ਬਨਾਉਣ ਲਈ ਕਿਸੇ ਨੂੰ ਨਹੀਂ ਮਿਲੇਗਾ ਸਪੱਸ਼ਟ ਬਹੁਮਤ, ਸਿਆਸੀ ਸੌਦੇਬਾਜ਼ੀ ਨਾਲ ਬਣੇਗੀ ਸਰਕਾਰ

ਸਰਕਾਰ ਬਨਾਉਣ ਲਈ ਕਿਸੇ ਨੂੰ ਨਹੀਂ ਮਿਲੇਗਾ ਸਪੱਸ਼ਟ ਬਹੁਮਤ, ਸਿਆਸੀ ਸੌਦੇਬਾਜ਼ੀ ਨਾਲ ਬਣੇਗੀ ਸਰਕਾਰ

ਨਵੀਂ ਦਿੱਲੀ, (12 ਮਈ 2014):- ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੂੰ 240 ਤੋਂ 250 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਤੋਂ ਸਾਫ਼ ਹੈ ਕਿ ਸਰਕਾਰ ਬਣਾਉਣ ਲਈ ਭਗਵਾਂ ਪਾਰਟੀ ਨੂੰ ਜੈਲਲਿਤਾ, ਮਮਤਾ ਜਾਂ ਮਾਇਆਵਤੀ ਦੀਆਂ ਲੇਲ੍ਹੜੀਆਂ ਕੱਢਣੀਆਂ ਪੈ ਸਕਦੀਆਂ ਹਨ। ਦੂਜੇ ਪਾਸੇ ਤੀਜਾ ਮੋਰਚਾ ਜਿਸ ਨੂੰ 150 ਤੋਂ 160 ਸੀਟਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ, ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਤਹਿਤ ਕਾਂਗਰਸ ਦਾ ਸਮਰਥਨ ਹਾਸਲ ਕਰਨ ਵਾਸਤੇ ਹਰ ਸੰਭਵ ਯਤਨ ਕਰੇਗਾ। ਕਾਂਗਰਸ ਨੂੰ 115 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ।

ਪੰਜਾਬ ਵਿਚ ਕਾਂਗਰਸ ਨੂੰ 7, ਅਕਾਲੀ-ਭਾਜਪਾ ਗਠਜੋੜ ਨੂੰ 5 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲਣ ਦੇ ਕਿਆਸੇ ਲਾਏ ਜਾ ਰਹੇ ਹਨ ਜਦਕਿ ਕੌਮੀ ਰਾਜਧਾਨੀ ਵਿਚ ਭਾਜਪਾ ਨੂੰ 5 ਅਤੇ ਆਮ ਆਦਮੀ ਪਾਰਟੀ ਨੂੰ 2 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਰਾਜਸਥਾਨ ਦੀਆਂ 25 ਸੀਟਾਂ ਵਿਚੋਂ ਭਾਜਪਾ ਨੂੰ 22, ਕਾਂਗਰਸ ਨੂੰ 2 ਅਤੇ ਇਕ ਸੀਟ ਹੋਰਨਾਂ ਦੇ ਖਾਤੇ ਵਿਚ ਜਾ ਸਕਦੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਅੰਨਾ ਡੀ.ਐਮ.ਕੇ. ਨੂੰ 22, ਡੀ.ਐਮ.ਕੇ. ਨੂੰ 10, ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 4, ਖੱਬੇ ਪੱਖੀਆਂ ਨੂੰ 2 ਅਤੇ ਕਾਂਗਰਸ ਨੂੰ 1 ਸੀਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਬਿਹਾਰ ਦੀ ਸਿਆਸਤ ਵਿਚ ਹਾਸ਼ੀਏ ‘ਤੇ ਪੁੱਜ ਚੁੱਕੇ ਲਾਲੂ ਪ੍ਰਸਾਦ ਦੀ ਪਾਰਟੀ ਨੂੰ ਇਸ ਵਾਰ ਕਾਫ਼ੀ ਫ਼ਾਇਦਾ ਹੋਣ ਦਾ ਅਨੁਮਾਨ ਹੈ। ਸੂਬੇ ਵਿਚ ਲਾਲੂ ਦੇ ਰਾਸ਼ਟਰੀ ਜਨਤਾ ਦਲ ਨੂੰ 10 ਮਿਲ ਸਕਦੀਆਂ ਹਨ ਜਦਕਿ ਭਾਜਪਾ ਨੂੰ 19, ਲੋਕ ਜਨਸ਼ਕਤੀ ਪਾਰਟੀ ਨੂੰ 2, ਕਾਂਗਰਸ ਨੂੰ 4 ਅਤੇ ਸੱਤਾਧਾਰੀ ਜਨਤਾ ਦਲ-ਯੂ ਨੂੰ 5 ਸੀਟਾਂ ਮਿਲ ਸਕਦੀਆਂ ਹਨ।

ਲੋਕ ਸੀਟਾਂ ਦੀ ਗਿਣਤੀ ਪੱਖੋਂ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ 42, ਬਸਪਾ ਨੂੰ 14, ਸਪਾ ਨੂੰ 12, ਕਾਂਗਰਸ ਨੂੰ 8 ਅਤੇ ਬਾਕੀ ਸੀਟਾਂ ਹੋਰਨਾਂ ਦੇ ਖਾਤੇ ਵਿਚ ਜਾ ਸਕਦੀਆਂ ਹਨ। ਪਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੂੰ 24, ਖੱਬੇ ਪੱਖੀਆਂ ਨੂੰ 12, ਕਾਂਗਰਸ ਨੂੰ 5 ਅਤੇ ਭਾਜਪਾ ਨੂੰ 1 ਸੀਟ ਮਿਲਣ ਦਾ ਅਨੁਮਾਨ ਹੈ।

ਆਂਧਰਾ ਪ੍ਰਦੇਸ਼ ਵਿਚ ਵੀ ਸਥਿਤੀ ਕਾਫ਼ੀ ਦਿਲਚਸਪ ਜਾਪ ਰਹੀ ਹੈ ਜਿਥੇ ਵਾਈਐਸਆਰ ਕਾਂਗਰਸ 18 ਸੀਟਾਂ ਨਾਲ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰਦੀ ਦਿਖਾਈ ਦੇ ਰਹੀ ਹੈ। ਸੂਬੇ ਵਿਚ ਤੇਲਗੂ ਦੇਸਮ ਪਾਰਟੀ ਨੂੰ 9, ਤੇਲੰਗਾਨਾ ਰਾਸ਼ਟਰ ਸੰਮਤੀ ਨੂੰ ਅੱਠ, ਕਾਂਗਰਸ ਨੂੰ ਤਿੰਨ ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ। ਕਰਨਾਟਕ ਵਿਚ ਭਾਜਪਾ ਨੂੰ 14 ਕਾਂਗਰਸ ਨੂੰ ਅੱਠ ਅਤੇ ਜੇਡੀਐਸ ਨੂੰ ਚਾਰ ਸੀਟਾਂ ਮਿਲ ਸਕਦੀਆਂ ਹਨ।

ਕੇਰਲ ਵਿਚ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 9, ਖੱਬੇ ਪੱਖੀਆਂ ਨੂੰ ਅੱਠ, ਭਾਜਪਾ ਨੂੰ ਇਕ ਅਤੇ ਹੋਰਨਾਂ ਨੂੰ ਦੋ ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਦੀ ਸੰਸਦ 'ਚ ਨਰਿੰਦਰ ਮੋਦੀ ਨੇ ਇਕ ਹਿੰਦੂ ਗ੍ਰੰਥ ਦੇ ਸ਼ਲੋਕ ਦਾ ਉਚਾਰਣ ਕਰਕੇ ਉਸਦੇ ਅਰਥ ਸਮਝਾਉਂਦਿਆਂ ਕਿਹਾ, “ਕੁਝ ਲੋਕਾਂ ਨੇ ਇਸ ਵਾਕ ਨੂੰ ਜੀਵਨ ਦਾ ਅਧਾਰ ਮੰਨ ਲਿਆ
ਸੰਸਦ ਭਵਨ ਦੀ ਸੁਰੱਖਿਆ ਖ਼ਤਰੇ ਵਿੱਚ ਪਾਉਣ ਦੇ ਦੋਸ਼ੀ ਠਹਿਰਾਏ ਗਏ ‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੋਕ ਸਭਾ ਦੇ ਬਾਕੀ ਰਹਿੰਦੇ ਸਰਦ ਰੁੱਤ ਸ਼ੈਸਨ ਲਈ
ਸੰਸਦ ਦੀ ਸੁਰੱਖਿਆ ਨਾਲ ਸਬੰਧਤ ਵੀਡੀਓ ਮਾਮਲੇ ਵਿਚ ਘਿਰੇ ਭਗਵੰਤ ਮਾਨ 'ਤੇ ਵਿਰੋਧੀ ਪਾਰਟੀਆਂ ਨੇ ਹਮਲਾ ਬੋਲ ਦਿੱਤਾ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪ ਦੇ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਵਿਖੇ ਸਥਾਪਿਤ ਹੋਵੇਗਾ। ਇਹ ਦਾਅਵਾ ਲੋਕ ਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: