ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ‘ਚ ਪਈਆਂ ਵੋਟਾਂ ਦੀ ਚੋਣ ਨਿਸ਼ਾਨ ਦੇ ਪਰਚਿਆਂ ਵਾਲੇ ਅੰਕੜੇ ਸਮੇਤ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸੂਬੇ ਦੀ ਹਾਈ ਕੋਰਟ ‘ਚ ਜਾਣ ਦੀ ਪੂਰੀ ਆਜ਼ਾਦੀ ਹੈ। ਚੋਣ ਕਮਿਸ਼ਨ ਨੇ ਸਖ਼ਤ ਸ਼ਬਦਾਂ ਰਾਹੀਂ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਉਸ ਨੂੰ ਇਸ ਗੱਲ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ‘ਚ ਆਸ ਮੁਤਾਬਕ ਪ੍ਰਦਰਸ਼ਨ ਕਿਉਂ ਨਹੀਂ ਕਰ ਸਕੀ ਤੇ ਪਾਰਟੀ ਦੇ ਅਸੰਤੁਸ਼ਟ ਪ੍ਰਦਰਸ਼ਨ ਲਈ ਈ.ਵੀ.ਐਮ. ਮਸ਼ੀਨਾਂ ਦੀ ਭਰੇਸੋਯੋਗਤਾ ‘ਤੇ ਸਵਾਲ ਚੁੱਕਣਾ ਗਲਤ ਹੈ।

ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨਾਂ ਬਾਰੇ ‘ਆਪ’ ਦੀ ਸ਼ਿਕਾਇਤ ਖਰਾਜ ਕਰਦਿਆਂ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਪਈਆਂ ਵੋਟਾਂ ਦੇ ਅੰਕੜੇ ਨੂੰ ਜਾਂਚਣ ਲਈ ਸਿਰਫ ਇਕ ਹੀ ਤਰੀਕਾ ਬਚਦਾ ਹੈ ਕਿ ਸਬੰਧਿਤ ਸੂਬੇ ਦੀ ਹਾਈ ਕੋਰਟ ‘ਚ ਚੋਣ ਪਟੀਸ਼ਨ ਦਾਇਰ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ‘ਆਪ’ ਨੇ ਪੰਜਾਬ ਦੇ ਚੋਣ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਈ.ਵੀ.ਐਮ. ਦੇ ਚੋਣ ਨਤੀਜੇ ਮਿਲਾਉਣ ਲਈ ਉਨ੍ਹਾਂ ਦੀ ਚੋਣ ਨਿਸ਼ਾਨ ਵਾਲੇ ਪਰਚੇ ਦਿਖਾਉਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ, ਜਿਸ ਤੋਂ ਬਾਅਦ ‘ਆਪ’ ਨੇ ਪੰਜਾਬ ਚੋਣਾਂ ਦੇ ਨਤੀਜਿਆਂ ‘ਚ ਈ.ਵੀ.ਐਮ. ਦੀ ਭਰੋਸੇਯੋਗਤਾ ਲਈ ਚੋਣ ਕਮਿਸ਼ਨ ਦਾ ਰੁੱਖ ਕੀਤਾ ਸੀ।
ਸਬੰਧਤ ਖ਼ਬਰ:
ਕਿਸੇ ਵੀ ਬਟਨ ਨੂੰ ਦੱਬਣ ‘ਤੇ ਪਰਚੀ ਭਾਜਪਾ ਦੀ ਹੀ ਨਿਕਲੀ: ‘ਆਪ’ ਅਤੇ ਕਾਂਗਰਸ ਪਹੁੰਚੀਆਂ ਚੋਣ ਕਮੀਸ਼ਨ ਕੋਲ …