Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੁਧਿਆਣਾ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦੀ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

ਲੁਧਿਆਣਾ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦੀ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

ਲੁਧਿਆਣਾ (8 ਜੁਲਾਈ, 2015): ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਚਾਰ ਮਹੀਨੀਆਂ ਤੋਂ ਵੱਧ ਸਮਾਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਉਭਾਰਨ ਲਈ ਸੰਘਰਸ ਕਮੇਟੀ ਵੱਲੋਂ 10 ਜੁਲਾਈ ਦਿਨ ਸ਼ੁੱਕਰਵਾਰ ਨੂੰ ਅੱਧੇ ਦਿਨ ਲਈ ਲੁਧਿਆਣਾ ਬੰਦ ਕਰਵਾਉਣ ਦੇ ਸੱਦੇ ਨੂੰ ਸਫਲ ਬਣਾਉਣ ਲਈ ਅਗੂਆਂ ਵੱਲੋਂ ਸਮ੍ਹੁ ਲੁਧਿਆਣਾ ਨਿਵਾਸੀਆਂ ਕੋਲੋ ਸਹਿਯੋਗ ਦੀ ਮੰਗ ਕੀਤੀ ਹੈ।

ਮੀਟਿੰਗ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ
ਮੀਟਿੰਗ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ

ਸੰਘਰਸ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੀਬੀ ਸਰਵਿੰਦਰ ਕੌਰ,ਜੰਗ ਸਿੰਘ, ਭਵਨਦੀਪ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਵੱਲੋਂ ਅੱਜ ਇੱਕ ਪ੍ਰੈੱਸ ਕਾਰਫਰੰਸ ਦੌਰਾਨ ਲੁਧਆਣਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਸੰਘਰਸ ਕਮੇਟੀ ਦੇ ਆਗੂਆਂ ਨੇ ਇਸ ਸਮੇਂ ਆਖਿਆ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਉਨਾਂ ਦਾ ਮਨੁੱਖੀ ਅਧਿਕਾਰ ਹੈ ਅਤੇ ਦੇਸ਼ ਦਾ ਕਾਨੂੰਨ’ਤੇ ਸੰਵਿਧਾਨ ਇਸ ਗੱਲ ਦੀ ਆਗਿਆ ਨਹੀ ਦਿੰਦਾ ਕਿ ਜਿਸ ਵਿਅਕਤੀ ਨੇ ਕਾਨੂੰਨ ਵੱਲੋਂ ਦਿੱਤੀ ਸਜਾ ਪੂਰੀ ਕਰ ਲਈ ਹੋਵੇ ਫਿਰ ਵੀ ਉਹਨਾਂ ਨੂੰ ਜੇਲਾਂ ਦੀ ਕਾਲ ਕੋਠੜੀਆਂ ਵਿੱਚ ਡੱਕ ਕੇ ਰਖਿਆ ਜਾਵੇ। ਓੁਕਤ ਆਗੁੂਆ ਨੇ ਪੰਜਾਬ ਦੀ ਬਾਦਲ ਸਰਕਾਰ ਤੇ ਮਚਲੇ ਹੋਣ ਦਾ ਦੋਸ਼ ਲਗਾਇਆ ਹੈ ਅਤੇ ਆਖਿਆ ਕਿ ਬਾਦਲ ਸਰਕਾਰ ਬੰਦੀ ਸਿੰਘਾ ਦੀ ਰਿਹਾਈ ਲਈ ਗੰਭੀਰ ਨਹੀਂ ਅਤੇ ਪੂਰੀ ਤਰਾਂ ਸੰਘ ਪਰਿਵਾਰ ਦੇ ਪ੍ਰਭਾਵ ਥੱਲੇ ਸਿੱਖ ਵਿਰੋਧੀ ਸਟੈਂਡ ਤੇ ਹੀ ਖੜੀ ਹੈ।

ਸੰਘਰਸ਼ ਕਮੇਟੀ ਨੇ ਇਸ ਸਮੇਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਿਸ ਤਰਾਂ ਬਾਪੂ ਸੂਰਤ ਸਿੰਘ ਨੇ ਐਲਾਨ ਕੀਤਾ ਹੈ ਕਿ ਜੇ ਉਨਾਂ ਨੂੰ ਜਬਰੀ ਚੁੱਕਿਆ ਤਾਂ ਉਹ ਪਾਣੀ ਪੀਣਾ ਵੀ ਤਿਆਗ ਦੇਣਗੇ’ਤੇ ਜੇ ਅਜਿਹਾ ਹੋਣ’ਤੇ ਬਾਪੂ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਦੀ ਪੂਰੀ ਜੁੰਮੇਵਾਰੀ ਬਾਦਲ ਸਰਕਾਰ ਸਿਰ ਹੋਏਗੀ’ਤੇ ਬਾਦਲ ਨੂੰ ਬਾਪੂ ਦਾ ਕਾਤਲ ਐਲਾਨਿਆ ਜਾਵੇਗਾ।

ਪੰਥਕ ਆਗੂਆਂ ਨੇ ਆਖਿਆ ਸਿੱਖਾਂ ਨਾਲ ਇਸ ਦੇਸ਼ ਵਿੱਚ ਹਮੇਸਾਂ ਜੋਰ-ਜਬਰ ਤੇ ਬੇਇਨਸਾਫੀਆਂ ਹੁੰਦੀਆਂ ਆਈਆਂ ਹਨ। ਜਿਸ ਕਾਰਨ ਸਿੱਖਾਂ’ਚ ਬੇਗਾਨਗੀ ਦੀ ਭਾਵਨਾਂ ਪੈਦਾ ਹੋਣੀ ਸੁਰੂ ਹੋਈ ਹੈ।ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਦਭਾਵਨਾਂ ਵਾਲਾ ਮਾਹੌਲ ਸਿਰਜਣ ਲਈ ਅਤੇ ਪੰਜਾਬ ਦੇ ਅਮਨ ਚੈਨ ਨੂੰ ਸਦੀਵੀ ਬਣਾਉਣ ਸਿੱਖਾਂ ਦੀ ਸ਼ਾਰੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਅਤੇ ਬੰਦੀ ਸਿੰਘ ਨੂੰ ਬਿੰਨਾ ਕਿਸੇ ਬਹਾਨੇਬਾਜ਼ੀ ਤੋਂ ਤਰੰਤ ਰਿਹਾਅ ਕੀਤਾ ਜਾਵੇ।

ਸੰਘਰਸ ਕਮੇਟੀ ਨੇ ਸ਼ੰਘਰਸ ਨੂੰ ਸਾਂਤਮਈ ਰੱਖਣ ਦਾ ਪ੍ਰਣ ਮੁੜ ਦੁਹਰਾਇਆ।ਸਾਰੀਆਂ ਮਨੁੱਖੀ ਅਧਿਕਾਰ ਅਤੇ ਇਨਸਾਫ ਪ੍ਰਸੰਧ ਜੱਥੇਬੰਦੀਆਂ ਤੋਂ ਸੰਘਰਸ ਲਈ ਪੂਰਨ ਸਹਿਯੋਗ ਮੰਗਿਆ।ਸੰਘਰਸ ਕਮੇਟੀ ਨੇ ਆਪਣੇ ਅਤੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਲੁਧਿਆਂਣਾ ਦੇ ਸਮੂਹ ਦੁਕਾਨਦਾਰਾਂ, ਵਪਾਰੀਆਂ ਅਤੇ ਸ਼ਾਰੇ ਕਿਰਤੀ ਕਾਮਿਆਂ ਤੋਂ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਅੱਧੇ ਦਿਨ ਦੇ ਲੁਧਿਆਣਾ ਬੰਦ ਦੇ ਸਫਲ ਬਣਾਉਣ ਦੀ ਅਪੀਲ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: