Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲਾਹੌਰ ਵਿੱਚ ਦੋ ਗਿਰਜ਼ਾ ਘਰਾਂ ‘ਤੇ ਆਤਮਘਾਤੀ ਹਮਲਾ, 15 ਮਰੇ

ਲਾਹੌਰ ਵਿੱਚ ਦੋ ਗਿਰਜ਼ਾ ਘਰਾਂ ‘ਤੇ ਆਤਮਘਾਤੀ ਹਮਲਾ, 15 ਮਰੇ

ਲਾਹੌਰ (15 ਮਾਰਚ, 2015): ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਵੱਸੀ ਦੇਸ਼ ਦੀ ਸਭ ਤੋਂ ਵੱਡੀ ਇਸਾਈ ਕਲੋਨੀ ਯੋਹਾਨਾਬਾਦ ਦੇ ਦੋ ਗਿਰਜਾ ਘਰਾਂ ‘ਤੇ ਹੋਏ ਆਤਮ ਘਾਤੀ ਹਮਲਿਆਂ ਵਿਚ 15 ਵਿਅਕਤੀ ਮਾਰੇ ਗਏ ਤੇ 80 ਹੋਰ ਜ਼ਖਮੀ ਹੋ ਗਏ।ਹਮਲਾਵਰਾਂ ਨੇ ਯੋਹਾਨਾਬਾਦ ਖੇਤਰ ਵਿਚ ਐਤਵਾਰ ਦੀ ਪ੍ਰਾਰਥਨਾ ਸਭਾ ਵੇਲੇ ਰੋਮਨ ਕੈਥੋਲਿਕ ਚਰਚ ਤੇ ਕਰਾਈਸਟ ਚਰਚ ਦੇ ਗੇਟਾਂ ਅਗੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਿਸ ਕਾਰਨ ਭਗਦੜ ਮਚ ਗਈ ਤੇ ਸ਼ਰਧਾਲੂਆਂ ਨੇ ਜਾਨ ਬਚਾਉਣ ਲਈ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ।

ਇਨ੍ਹਾਂ ਹਮਲਿਆਂ ਵਿੱਚ ਘਟੋ ਘਟ 14 ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਪੁਲਿਸ ਦੇ ਜਵਾਨ ਵੀ ਸ਼ਾਮਿਲ ਹਨ।ਹਮਲੇ ਦੀ ਜਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨਾਲੋਂ ਵੱਖ ਹੋਏ ਸੰਗਠਨ ਜਮਾਤ-ਉਲ-ਅਹਰਾਰ ਨੇ ਲਈ ਹੈ।

ਇੱਕ ਗਿਰਜ਼ਾ ਘਰ ਦੀ ਤਸਵੀਰ ਜਿੱਥੇ ਬੰਬ ਆਤਮਘਾਤੀ ਬੰਬ ਧਮਾਕਾ ਹੋਇਆ
ਇੱਕ ਗਿਰਜ਼ਾ ਘਰ ਦੀ ਤਸਵੀਰ ਜਿੱਥੇ ਬੰਬ ਆਤਮਘਾਤੀ ਬੰਬ ਧਮਾਕਾ ਹੋਇਆ

ਇਸਾਈ ਆਗੂ ਅਸਲਾਮ ਪਰਵੇਜ਼ ਸਹੋਤਰਾ ਨੇ ਦੱਸਿਆ ਕਿ ਦੋਨਾਂ ਗਿਰਜਾ ਘਰਾਂ ਵਿਚ ਆਮ ਐਤਵਾਰ ਦੀ ਤਰਾਂ ਪ੍ਰਾਰਥਨਾ ਸਭਾਵਾਂ ਹੋ ਰਹੀਆਂ ਸਨ ਜਦੋਂ ਆਤਮ ਘਾਤੀ ਹਮਲਾਵਰਾਂ ਨੇ ਅੰਦਰ ਜਾਣ ਦਾ ਯਤਨ ਕੀਤਾ।ਗੇਟ ਅਗੇ ਤਾਇਨਾਤ ਸੁਰਖਿਆ ਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਬੰਬ ਨਾਲ ਉੱਡਾ ਦਿੱਤਾ।ਜਦੋਂ ਧਮਾਕੇ ਹੋਏ ਤਾਂ ਉਸ ਸਮੇਂ ਗਿਰਜਾ ਘਰਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।

ਪੰਜਾਬ ਹੰਗਾਮੀ ਸੇਵਾ ਦੇ ਬੁਲਾਰੇ ਜਾਮ ਸਜਾਦ ਨੇ ਦਸਿਆ ਕਿ ਘਟਨਾ ਵਿਚ ਘਟੋ ਘਟ 50 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਹੈ।ਘਟਨਾ ਤੋਂ ਬਾਅਦ ਗੁਸੇ ਵਿਚ ਆਏ ਲੋਕਾਂ ਨੇ ਦੋ ਸ਼ੱਕੀਆਂ ਨੂੰ ਬਹੁਤ ਬੁਰੀ ਤਰਾਂ ਕੁੱਟਿਆ ਤੇ ਬਾਅਦ ਵਿਚ ਉਨ੍ਹਾਂ ਨੂੰ ਅੱਗ ਲਾ ਦਿੱਤੀ।ਉਨ੍ਹਾਂ ਦੀਆਂ ਲਾਸ਼ਾਂ ਸੜਕੇ ਸਵਾਹ ਹੋ ਗਈਆਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ 'ਚ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਦੇ ਨੇੜੇ ਹੋਏ ਜ਼ੋਰਦਾਰ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ
ਪਾਕਿਸਤਾਨ ਵਲੋਂ ਆਪਣੇ ਕਬਜ਼ੇ ਵਾਲੇ ਕਸ਼ਮੀਰ ਖੇਤਰ ਵਿਚੋਂ ਗਿਲਗਿਤ-ਬਾਲਟਿਸਤਾਨ ਨੂੰ ਆਪਣਾ ਪੰਜਵਾਂ ਸੂਬਾ ਐਲਾਨਣ ਤੋਂ ਬਾਅਦ ਕਸ਼ਮੀਰ ਦੇ ਅਜ਼ਾਦੀ ਪਸੰਦ ਹੁਰੀਅਤ ਆਗੂਆਂ ਨੇ ਇਸਦਾ ਵਿਰੋਧ ਕੀਤਾ ਹੈ। ਇਕ ਸਾਂਝੇ ਬਿਆਨ
ਪਾਕਿਸਤਾਨ ਤੋਂ ਮਿਲ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਆਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ ਵਿਚ ਗਿਲਗਿਤ-ਬਾਲਟਿਸਤਾਨ ਨੂੰ ਪੰਜਵੇਂ ਸੂਬੇ ਦੇ ਤੌਰ 'ਤੇ ਮਾਨਤਾ ਦਿੱਤੀ ਹੈ। ਪਾਕਿਸਤਾਨ ਦੇ ਇਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: