Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਟਲੀ ਦੇ ਸਿੱਖ ਆਗੂਆਂ ਨੇ ਸਿੱਖ ਮਸਲਿਆਂ ਦੇ ਹੱਲ ਲਈ ਸਰਕਾਰ ਨਾਲ ਕੀਤੀ ਗੱਲਬਾਤ

ਇਟਲੀ ਦੇ ਸਿੱਖ ਆਗੂਆਂ ਨੇ ਸਿੱਖ ਮਸਲਿਆਂ ਦੇ ਹੱਲ ਲਈ ਸਰਕਾਰ ਨਾਲ ਕੀਤੀ ਗੱਲਬਾਤ

ਵੀਨਸ, ਇਟਲੀ (15 ਮਾਰਚ, 2015): ਇਟਲੀ ਦੀ ਰਾਜਧਾਨੀ ਰੋਮ ਵਿਖੇ ਇਟਲੀ ਦੇ ਪੰਥਕ ਆਗੂਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੁਆਰਾ ਧਾਰਮਿਕ ਮਾਮਲਿਆਂ ਦੀ ਮੁਖੀ ਮੈਡਮ ਮਾਰੀਆ ਜੁਵਾਨਾ ਨਾਲ਼ ਰੋਮ ਵਿਖੇ ਇਕ ਵਿਸ਼ੇਸ਼ ਬੈਠਕ ਕਰਕੇ ਵਿਚਾਰ-ਵਟਾਂਦਰੇ ਕੀਤੇ ਗਏ।ਜਿਸ ਦੌਰਾਨ ਇਹ ਪੱਖ ਉੱਭਰ ਕਿ ਸਾਹਮਣੇ ਆਇਆ ਕਿ ਇਤਾਲਵੀ ਸਰਕਾਰ ਇੱਥੇ ਰਹਿੰਦੇ ਸਿੱਖਾਂ ਲਈ 6 ਸੈਂਟੀਮੀਟਰ ਦੇ ਅਕਾਰ ਵਾਲੀ ਕਿਰਪਾਨ ਪਹਿਨਣ ਨੂੰ ਕਾਨੂੰਨੀ ਤੌਰ ਤੇ ਇਜਾਜ਼ਤ ਦੇ ਸਕਦੀ ਹੈ।

ਇਟਲੀ ਦੇ ਸਿੱਖ ਆਗੂ ਇਟਲੀ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ
ਇਟਲੀ ਦੇ ਸਿੱਖ ਆਗੂ ਇਟਲੀ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ

ਇਟਲੀ ਵਿੱਚ ਸਿੱਖ ਧਰਮ ਦੀ ਮਾਨਤਾ ਸਬੰਧੀ ਮਾਮਲੇ ਦੇ ਦੋ ਸਾਲ ਪਹਿਲਾ ਹਾਰ ਜਾਣ ਮਗਰੋਂ ਹੁਣ ਇਟਲੀ ਦੇ ਸਿੱਖ ਆਗੂ ਇੱਥੇ ਰਹਿੰਦੇ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਇਕ ਵਾਰੀ ਫੇਰ ਇਤਾਲਵੀ ਸਰਕਾਰ ਸਾਹਮਣੇ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਉਠਾਉਣ ਲਈ ਯਤਨਸ਼ੀਲ ਹਨ।

ਇਸ ਵਫਦ ਦੀ ਅਗਵਾਈ ਕਰਨ ਵਾਲੇ ਉੱਘੇ ਆਗੂ ਕਰਮਜੀਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਲੱਲ੍ਹ ਦੇ ਅਨੁਸਾਰ ਇਹ ਸਮੁੱਚੀ ਸਿੱਖ ਕੌਮ ਦਾ ਸਾਂਝਾ ਮਸਲਾ ਹੈ।ਇਸ ਲਈ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਹੀ ਕਿਰਪਾਨ ਦਾ ਅਕਾਰ ਨਿਰਧਾਰਤ ਕਰਨ ਸਬੰਧੀ ਅੰਤ੍ਰਿਮ ਫੈਸਲਾ ਲਿਆ ਜਾਵੇਗਾ ਜਿਸ ਨੂੰ ਲੈ ਕੇ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਅਹਿਮ ਬੈਠਕ 20 ਅਪ੍ਰੈਲ ਨੂੰ ਰੋਮ ਵਿਖੇ ਰੱਖੀ ਜਾ ਰਹੀ ਹੈ।

ਇਤਾਲਵੀ ਅਧਿਕਾਰੀਆਂ ਨਾਲ਼ ਅੱਜ ਹੋਈ ਬੈਠਕ ਦੌਰਾਨ ਭਾਈ ਰਤਨ ਸਿੰਘ ਸਬੋਧੀਆ (ਮੀਤ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਬੋਧੀਆ), ਭਾਈ ਜੁਪਿੰਦਰ ਸਿੰਘ ਜੋਗਾ (ਪ੍ਰਧਾਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ), ਭਾਈ ਮਨਜੀਤ ਸਿੰਘ ਜੱਸੋਮਾਜਰਾ, ਤਜਿੰਦਰ ਸਿੰਘ ਬੱਬੀ, ਜਸਪਾਲ ਸਿੰਘ ਪੋਰਦੀਨੋਨੇ, ਅਮਰੀਕ ਸਿੰਘ ਆਰੇਸੋ, ਪਰਮਜੀਤ ਸਿੰਘ ਟਾਂਡਾ, ਭਾਈ ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਸਮੇਤ ਅਨੇਕਾਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਪ੍ਰਾਪਤ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ
ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।
ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਇਟਲੀ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਖਾਸ ਤਰਾਂ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਮਿਲ ਗਈ ਹੈ। ਅੱਜ ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ
ਪਿਛਲੇ ਹਫਤੇ ਇਟਲੀ ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਜਨਤਕ ਥਾਵਾਂ 'ਤੇ ਕਿਰਪਾਨ ਪਾਉਣ 'ਤੇ ਪਾਬੰਦੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਅਪੀਲ ਕਰਤਾ ਜਤਿੰਦਰ ਸਿੰਘ ਹੁਣ ਇਸ ਫੈਸਲੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: