Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯਮੁਨਾਨਗਰ ਵਿੱਚ ਅੰਮ੍ਰਿਤਧਾਰੀ ਨੌਜਵਾਨ ਨੂੰ ਪੇਪਰ ਦੇਣ ਤੋਂ ਰੋਕਿਆ

ਯਮੁਨਾਨਗਰ ਵਿੱਚ ਅੰਮ੍ਰਿਤਧਾਰੀ ਨੌਜਵਾਨ ਨੂੰ ਪੇਪਰ ਦੇਣ ਤੋਂ ਰੋਕਿਆ

ਹਰਮਨਪ੍ਰੀਤ ਸਿੰਘ
ਹਰਮਨਪ੍ਰੀਤ ਸਿੰਘ

ਜਗਾਧਰੀ (29 ਨਵੰਬਰ, 2015): ਪੰਜ ਕੱਕਾਰ ਇੱਕ ਅੰਮ੍ਰਿਤਧਾਰੀ ਸਿੱਖ ਦੇ ਸਰੀਰ ਦੇ ਅਨਿੱਖੜਵੇਂ ਅੰਗ ਹਨ ਅਤੇ ਇੱਕ ਸਿੱਖ ਜਿਊਦੇਂ ਜੀਅ ਇਨ੍ਹਾਂ ਤੋਂ ਅਲੱਗ ਨਹੀਂ ਹੁੰਦਾ, ਪਰ ਭਾਰਤ ਸਮੇਤ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖਾਂ ਨੂੰ ਬਿਨ੍ਹਾਂ ਕਿਸੇ ਵਜ੍ਹਾ ਕੱਕਾਰ ਧਰਨ ਕਰਨ ਕਰਕੇ ਖੱਜਲ-ਖੁਆਰ ਕੀਤਾ ਜਾਦਾ ਹੈ।

ਹਾਲ ਹੀ ਵੱਚ ਹਰਿਆਣਾ ਦੇ ਸ਼ਹਿਰ ਯਮੁਨਾਨਗਰ ਦੇ ਮਹਾਰਾਜਾ ਅਗਰਸੈਨ ਕਾਲਜ ਵਿਖੇ ਜੇ.ਈ. ਦਾ ਪੇਪਰ ਦੇਣ ਆਏ ਅੰਮ੍ਰਿਤਧਾਰੀ ਨੌਜਵਾਨ ਹਰਮਨਪ੍ਰੀਤ ਸਿੰਘ ਵਾਸੀ ਅੰਬਾਲਾ ਨੂੰ ਪੇਪਰ ਦੇਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿ ਉਸ ਨੇ ਛੋਟੀ ਸ੍ਰੀ ਸਾਹਿਬ ਪਾਈ ਹੋਈ ਸੀ।

ਸੈਂਟਰ ‘ਤੇ ਮੌਜੂਦ ਇਕ ਮੈਡਮ ਨੇ ਉਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਦ ਤੱਕ ਉਹ ਸ੍ਰੀ ਸਾਹਿਬ ਬਾਹਰ ਉਤਾਰ ਕੇ ਨਹੀਂ ਆਵੇਗਾ, ਉਹ ਪੇਪਰ ਵਿਚ ਨਹੀਂ ਬੈਠ ਸਕੇਗਾ। ਇਸ ‘ਤੇ ਹਰਮਨਪ੍ਰੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵੱਲੋਂ ਯਮੁਨਾਨਗਰ/ਜਗਾਧਰੀ ਦੇ ਉਘੇ ਸਿੱਖ ਆਗੂਆਂ ਨੂੰ ਘਟਨਾ ਤੋਂ ਜਾਣੂ ਕਰਾਇਆ ਗਿਆ।

ਇਸ ‘ਤੇ ਉਨ੍ਹਾਂ ਆਗੂਆਂ ਨੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ। ਉਚ ਅਧਿਕਾਰੀਆਂ ਵੱਲੋਂ ਤੁਰੰਤ ਪ੍ਰੀਖਿਆ ਸੈਂਟਰ ਵਿਚ ਨਿਰਦੇਸ਼ ਦਿੱਤੇ ਗਏ। ਇਸ ਤਰ੍ਹਾਂ ਤਕਰੀਬਨ 30-40 ਮਿੰਟ ਬਾਅਦ ਹਰਮਨਪ੍ਰੀਤ ਸਿੰਘ ਨੂੰ ਪੇਪਰ ਦੇਣ ਲਈ ਕੇਂਦਰ ਵਿਚ ਦਾਖਲ ਕਰਾਇਆ ਗਿਆ। ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

1984 'ਚ ਸਿੱਖਾਂ ਦੀ ਸੋਚੀ-ਸਮਝੀ ਨਸਲਕੁਸ਼ੀ ਦੌਰਾਨ ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓ-ਪਟੌਦੀ 'ਚ ਕੀਤੇ ਗਏ ਕਤਲੇਆਮ ਬਾਰੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸ਼ੁੱਕਰਵਾਰ (22
ਹਰਿਆਣਾ ਸਰਕਾਰ ਦੇ ਕਰਿੰਦਿਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੀ ਫੇਰੀ ਮੌਕੇ 28 ਸਤੰਬਰ ਨੂੰ ਪਿੰਡ ਡਾਚਰ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ਲਈ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਨੇ ਹਿਸਾਰ ਵਿਖੇ ਸਿੱਖ ਪਰਿਵਾਰ ’ਤੇ ਹਮਲਾ ਅਤੇ ਝੂਠਾ ਕੇਸ ਬਣਾਉਣ ਖ਼ਿਲਾਫ਼ 25 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਮੌਕੇ ਪ੍ਰਦਰਸ਼ਨ ਦੀ ਚਿਤਾਵਨੀ
ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ 'ਚ ਕਾਨੂੰਨ ਦੀ ਪੜਾਈ ਕਰ ਰਹੇ 4-5 ਵਿਿਦਆਰਥੀਆਂ ਵੱਲੋਂ 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ ਟਾਊਨ ਗ੍ਰੇਂਡ ਮਾੱਲ ਵਿਚ ਮਸਟਰਡ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: