Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਲਈ ਸਿੱਖਾਂ ਨੇ ਦਿੱਤਾ ਧਰਨਾ

ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਲਈ ਸਿੱਖਾਂ ਨੇ ਦਿੱਤਾ ਧਰਨਾ

ਨਿਸ਼ਾਨ  ਸਾਹਿਬ
ਨਿਸ਼ਾਨ ਸਾਹਿਬ

ਸ੍ਰੀਨਗਰ (29 ਨਵੰਬਰ, 2015): ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਸਮੇਤ ਹੋਰ ਪਿਛਲੇ ਲੰਮੇ ਸਮੇਂ ਤੋਂ ਲਮਕੀਆਂ ਮੰਗਾਂ ਪੂਰੀਆਂ ਕਰਨ ਲਈ ਸ੍ਰੀਨਗਰ, ਬਾਰਾਮੁਲਾ ਦੇ ਬਾਅਦ ਸਿੱਖ ਤਾਲਮੇਲ ਕਮੇਟੀ ਵਲੋਂ ਘੱਟ ਗਿਣਤੀ ਰੁਤਬੇ ਸਮੇਤ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਜ਼ਿਲਾ ਪੁਲਵਾਮਾ ਦੇ ਤਰਾਲ ਇਲਾਕੇ ਵਿਖੇ ਸੈਂਕੜੇ ਸਿੱਖਾਂ ਨੇ ਮੁਫਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ।

ਕੁਆਰਡੀਨੇਸ਼ਨ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਇਸ ਮੌਕੇ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਕਸ਼ਮੀਰ ਦੇ ਪੰਡਿਤਾਂ ਦੇ ਲਈ ਪੈਕੇਜ਼ ‘ਤੇ ਪੈਕੇਜ਼ ਦੇ ਰਹੀ ਹੈ ਅਤੇ ਵਾਦੀ ‘ਚ ਵੱਸਦੇ ਸਿੱਖ ਭਾਈਚਾਰੇ ਦੀਆਂ ਜਾਇਜ਼ ਮੰਗਾਂ ਕਿਉਂ ਨਹੀਂ ਮੰਨੀਆਂ ਜਾਂਦੀਆਂ?

ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੀ ਸਿਫਾਰਸ਼ ਤਹਿਤ ਇਸ ਕਾਨੂੰਨ ਨੂੰ ਜੰਮੂ ਕਸ਼ਮੀਰ ‘ਚ ਲਾਗੂ ਕਰਨ ਦੀ ਮੰਗ ਮੁੜ ਦੁਹਰਾਈ । ਤਾਲਮੇਲ ਕਮੇਟੀ ਚੇਅਰਮੈਨ ਨੇ ਗਠਜੋੜ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਅਗਰ ਸਰਕਾਰ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਤੇ ਸਿੱਖ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ ।

ਉਨ੍ਹਾਂ ਨੇ ਇਸ ਦੇ ਬਾਅਦ ਰਾਜ ਦੇ ਜੰਮੂ, ਰਾਜੌਰੀ, ਪੁਣਛ ਆਦਿ ਇਲਾਕਿਆ ‘ਚ ਵੀ ਧਰਨੇ ਲਗਾਏ ਜਾਣ ਦਾ ਐਲਾਨ ਕੀਤਾ । ਜ਼ਿਲਾ ਪੁਲਵਾਮਾ ਜੀ.ਪੀ.ਸੀ. ਜੋਗਿੰਦਰ ਸਿੰਘ ਸ਼ਾਨ ਨੇ ਸਰਕਾਰ ਤੇ ਪਿਛਲੇ 8 ਮਹੀਨੇ ‘ਤੋਂ ਸਿੱਖਾਂ ਦੀਆਂ ਮੰਗਾ ਲਾਗੂ ਨਾ ਕਰਨ ਲਈ ਨਿਖੇਧੀ ਕੀਤੀ । ਧਰਨੇ ਦੌਰਾਨ ਪ੍ਰੋਫੈਸਰ ਨਿਰੰਜਨ ਸਿੰਘ ਨੇ ਸਰਕਾਰ ਤੇ ਪੰਜਾਬੀ ਭਾਸ਼ਾ ਨੂੰ ਰਾਜ ‘ਚ ਇਸ ਸਾਜਿਸ਼ ਦੇ ਤਹਿਤ ਗਾਇਬ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਪੰਜਾਬੀ ਟੀਚਰਾਂ ਦੀ ਸਕੂਲ ਤੇ ਕਾਲਜ ਪੱਧਰ ‘ਤੇ ਤੁਰੰਤ ਭਰਤੀ ਕਰਨ ਤੇ ਉਕਤ ਭਾਸ਼ਾ ਨੂੰ ਪੜ੍ਹਾਉਣ ਦੇ ਲਈ ਕਦਮ ਚੁਕਣ ‘ਤੇ ਜ਼ੋਰ ਦਿੱਤਾ ।

ਇਸ ਮੌਕੇ ਦਵਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਜੀ.ਪੀ.ਸੀ ਮੈਂਬਰ, ਡਾ. ਮੌਹਨ ਸਿੰਘ, ਕੈਪਟਨ ਰਣਜੀਤ ਸਿੰਘ (ਰਿਟਾ.), ਜੇ.ਡੀ ਸਿੰਘ ਆਦਿ ਸਿੱਖ ਆਗੂਆਂ ਨੇ ਧਰਨੇ ਦੌਰਾਨ ਸੰਬੋਧਨ ਕਰਦੇ ਰਾਜ ਦੀ ਗਠਜੋੜ ਸਰਕਾਰ ਦੀ ਸਿੱਖਾਂ ਦੀਆਂ ਮੰਗਾਂ ਲਟਕਾਉਣ ਦੀ ਨਿੰਦਾ ਕੀਤੀ ਤੇ ਸਰਕਾਰ ਨੂੰ ਇਨ੍ਹਾਂ ਦੇ ਮਸਲੇ ਜਲਦੀ ਹੱਲ ਕਰਨ ਲਈ ਮੰਗ ਕੀਤੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੀ ਇਕ ਅਦਾਲਤ ਨੇ ਕੱਲ੍ਹ (2 ਨਵੰਬਰ, 2017) ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਵੀਡੀਓਜ਼ ਅਤੇ ਲੇਖਾਂ ਨੂੰ ਹਟਾਉਣ ਦੀ ਹਦਾਇਤ ਕੀਤੀ ਹੈ ਜਿਨ੍ਹਾਂ ਵਿਚ
ਇੰਗਲੈਂਡ ਤੋਂ ਆਏ ਇਕ ਸਿੱਖ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੱਜ (31 ਅਕਤੂਬਰ, 2017) ਤੜਕੇ ਰੋਕ ਲਿਆ। ਤਲਜੀਤ ਸਿੰਘ, ਜੋ ਕਿ ਜੰਮੂ
ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਸਿੱਖ ਹੱਕਾਂ ਲਈ ਗੱਲ ਕਰਨ ਵਾਲੀ ਅਮਰੀਕਾ ਆਧਾਰਤ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ 4 ਹੋਰਾਂ 'ਤੇ 'ਦੇਸ਼ਧ੍ਰੋਹ' ਦਾ ਮੁਕੱਦਮਾ ਦਰਜ ਕੀਤਾ
ਕਸ਼ਮੀਰ ਸਥਿਤ ਸਿੱਖ ਜਥੇਬੰਦੀ ਆਲ ਪਾਰਟੀ ਸਿੱਖ ਤਾਲਮੇਲ ਕਮੇਟੀ ਨੇ ਜੰਮੂ ਕਸ਼ਮੀਰ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ 20 ਮਾਰਚ, 2000 'ਚ ਛੱਤੀਸਿੰਘਪੁਰਾ 'ਚ ਹੋਏ 35 ਸਿੱਖਾਂ ਦੇ ਕਤਲੇਆਮ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: