Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਦੀ ‘ਤੇ ਨਿਰਭਰ ਨਾ ਰਹਿਕੇ, ਰਿਟਾਇਰਡ ਜੱਜਾਂ ‘ਤੇ ਅਧਾਰਿਤ “ਪੀਪਲਜ਼ ਕਮਿਸ਼ਨ” ਕਾਇਮ ਕਰੋ ਕੇਜਰੀਵਾਲ : ਮਾਨ

ਮੋਦੀ ‘ਤੇ ਨਿਰਭਰ ਨਾ ਰਹਿਕੇ, ਰਿਟਾਇਰਡ ਜੱਜਾਂ ‘ਤੇ ਅਧਾਰਿਤ “ਪੀਪਲਜ਼ ਕਮਿਸ਼ਨ” ਕਾਇਮ ਕਰੋ ਕੇਜਰੀਵਾਲ : ਮਾਨ

ਫ਼ਤਹਿਗੜ੍ਹ ਸਾਹਿਬ: ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਐਸ.ਆਈ.ਟੀ. ਬਣਾਉਣ ਦੀ ਇੱਛਾ ਪ੍ਰਗਟ ਕਰਦੇ ਹੋਏ ਇਜਾਜ਼ਤ ਮੰਗੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਾਗਤ ਤਾਂ ਜ਼ਰੂਰ ਕਰਦਾ ਹੈ ਲੇਕਿਨ ਅਜਿਹੇ ਉਦਮਾਂ ਨੂੰ ਇਸ ਕਰਕੇ ਫ਼ਲ ਨਹੀਂ ਪਵੇਗਾ ਕਿਉਂਕਿ ਮੋਦੀ ਦੀ ਹਿੰਦੂਤਵ ਹਕੂਮਤ ਕਦੀ ਵੀ ਨਹੀਂ ਚਾਹੇਗੀ ਕਿ ਦਿੱਲੀ ਸਿੱਖ ਕਤਲੇਆਮ ਦੀ ਅਗਵਾਈ ਕਰਨ ਵਾਲੇ ਹਿੰਦੂਤਵ ਸੋਚ ਵਾਲੇ ਆਗੂਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ ਅਤੇ ਹਿੰਦੂ ਰਾਸ਼ਟਰ ਦੀ ਕੌਮਾਂਤਰੀ ਪੱਧਰ ‘ਤੇ ਬਦਨਾਮੀ ਹੋਵੇ। ਇਸ ਲਈ ਕੇਜਰੀਵਾਲ ਨੂੰ ਮੋਦੀ ਤੋਂ ਐਸ.ਆਈ.ਟੀ. ਬਣਾਉਣ ਲਈ ਇਜਾਜ਼ਤ ਲੈਣ ਦੀ ਬਜਾਏ ਆਪਣੀ ਦਿੱਲੀ ਹਕੂਮਤ ਵੱਲੋ “ਪੀਪਲਜ਼ ਕਮਿਸ਼ਨ” ਕਾਇਮ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ।”

ਨਵੰਬਰ 1984 ਵਿਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਸਰਕਾਰ ਦੀ ਸਹਿਮਤੀ ਨਾਲ ਹੋਇਅ, 32 ਵਰ੍ਹਿਆਂ ਬਾਅਦ ਵਿਚ ਕਾਤਲਾਂ ਨੂੰ ਸਜ਼ਾ ਨਹੀਂ ਮਿਲੀਆਂ ਸਗੋਂ ਉਹ ਸੱਤਾ ਦੇ ਸੁਖ ਭੋਗ ਰਹੇ ਹਨ
ਨਵੰਬਰ 1984 ਵਿਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਸਰਕਾਰ ਦੀ ਸਹਿਮਤੀ ਨਾਲ ਹੋਇਅ, 32 ਵਰ੍ਹਿਆਂ ਬਾਅਦ ਵਿਚ ਕਾਤਲਾਂ ਨੂੰ ਸਜ਼ਾ ਨਹੀਂ ਮਿਲੀਆਂ ਸਗੋਂ ਉਹ ਸੱਤਾ ਦੇ ਸੁਖ ਭੋਗ ਰਹੇ ਹਨ

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੰਗਲੰਿਸ ਤੇ ਪੰਜਾਬੀ ਅਖ਼ਬਾਰਾਂ ਵਿਚ ਮੋਦੀ ਨੂੰ ਸਿੱਖ ਕਤਲੇਆਮ ਸੰਬੰਧੀ ਲਿਖੇ ਗਏ ਪੱਤਰ ਦੀਆਂ ਭਾਵਨਾਵਾਂ ਦਾ ਸਵਾਗਤ ਕਰਦੇ ਹੋਏ ਦਿੱਲੀ ਦੀ ਆਪਣੀ ਹਕੂਮਤ ਵੱਲੋਂ ਤੁਰੰਤ ਤਿੰਨ ਰਿਟਾਇਰਡ ਜੱਜਾਂ ਤੇ ਅਧਾਰਿਤ ਪੀਪਲਜ਼ ਕਮਿਸ਼ਨ ਕਾਇਮ ਕਰਨ ਦੀ ਮੰਗ ਕਰਦੇ ਹੋਏ ਕੇਜਰੀਵਾਲ ਦੇ ਨਾਮ ਲਿਖੇ ਗਏ ਪੱਤਰ ਵਿਚ ਪ੍ਰਗਟ ਕੀਤੇ।

ਉਹਨਾਂ ਕੇਜਰੀਵਾਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕੇਜਰੀਵਾਲ ਜੀ ਦੀਆਂ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਸੰਬੰਧੀ ਮੋਦੀ ਨੂੰ ਲਿਖੇ ਗਏ ਪੱਤਰ ਵਿਚ ਪ੍ਰਗਟਾਈਆਂ ਭਾਵਨਾਵਾਂ ਦੀ ਕਦਰ ਕਰਦੀ ਹੈ, ਜਿਨ੍ਹਾਂ ਨੇ 32 ਸਾਲ ਪਹਿਲੇ ਸਿੱਖ ਕੌਮ ਨਾਲ ਹੋਏ ਅਤਿ ਸ਼ਰਮਨਾਕ ਅਤੇ ਅਣਮਨੁੱਖੀ ਜ਼ਬਰ-ਜੁਲਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਹਿੱਤ ਆਪਣੇ ਫਰਜਾਂ ਨੂੰ ਸਮਝਿਆ ਹੈ। ਉਹਨਾਂ ਕਿਹਾ ਕਿ ਜਿਵੇ ਬੀਤੇ ਸਮੇਂ ਵਿਚ ਸਿੱਖ ਕੌਮ ਦੇ ਕਤਲੇਆਮ ਦੀ ਜਾਂਚ ਤੇ ਇਨਸਾਫ਼ ਲਈ ਵੱਖ-ਵੱਖ ਹਿੰਦੂਤਵ ਹਕੂਮਤਾਂ ਵੱਲੋਂ ਕਾਇਮ ਹੋਏ 10 ਕਮਿਸ਼ਨ ਅਤੇ ਕਮੇਟੀਆਂ ਕੋਈ ਨਤੀਜਾ ਨਹੀਂ ਕੱਢ ਸਕੀਆਂ, ਉਸੇ ਤਰ੍ਹਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਹਕੂਮਤ ਜੋ ਸੈਂਟਰ ਦੀ ਮੋਦੀ ਹਕੂਮਤ ‘ਤੇ ਨਿਰਭਰ ਹੈ, ਉਸ ਵੱਲੋ ਬਣਾਈ ਗਈ ਐਸ.ਆਈ.ਟੀ. ਵੀ ਸਾਰਥਕ ਨਤੀਜੇ ਕੱਢਣ ਵਿਚ ਇਸ ਲਈ ਕਾਮਯਾਬ ਨਹੀਂ ਹੋ ਸਕੇਗੀ, ਕਿਉਂਕਿ ਉਸ ਨੂੰ ਕਾਨੂੰਨੀ ਤੇ ਸੈਟਰ ਦੀ ਮੋਦੀ ਹਕੂਮਤ ਦੇ ਨਿਯਮਾਂ, ਅਸੂਲਾਂ ਵਿਚ ਬੱਝਕੇ ਹੀ ਸੀਮਤ ਰਹਿਕੇ ਅਮਲ ਕਰਨਾ ਪਵੇਗਾ। ਜਿਸ ਨਾਲ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲ ਸਕੇਗਾ।

ਸਿੱਖ ਕੌਮ ਨੂੰ ਇਨਸਾਫ਼ ਕੇਵਲ ਆਜ਼ਾਦ ਤੇ ਨਿਰਪੱਖ ਜੱਜਾਂ ‘ਤੇ ਅਧਾਰਿਤ ਪੀਪਲਜ਼ ਕਮਿਸ਼ਨ ਹੀ ਦੇ ਸਕਦਾ ਹੈ ਅਤੇ ਜਿਸ ਦਾ ਗਠਨ ਕਰਨ ਲਈ ਅਰਵਿੰਦ ਕੇਜਰੀਵਾਲ ਨੂੰ ਨਾ ਤਾਂ ਕਿਸੇ ਸੈਂਟਰ ਵਰਗੀ ਹਕੂਮਤ ਤੋਂ ਇਜਾਜ਼ਤ ਲੈਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਹਿੰਦੂ ਪੱਖੀ ਕਾਨੂੰਨ ਜਾਂ ਨਿਯਮਾਂ ਦੇ ਦਾਇਰੇ ਵਿਚੋਂ ਲੰਘਣਾ ਪਵੇਗਾ। ਉਹਨਾਂ ਆਪਣੇ ਇਸ ਪੱਤਰ ਵਿਚ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਜਿਵੇਂ ਬੀਤੇ ਸਮੇਂ ਵਿਚ ਮੁਗਲ ਹਕੂਮਤ ਸਮੇਂ ਹੋਏ ਕਤਲੇਆਮ ਲਈ ਜਿਵੇਂ ਮੁਗਲ ਹਕੂਮਤ ਨੇ ਕਦੀ ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆਂਦਾ, ਜਿਵੇਂ ਬਰਤਾਨੀਆ ਦੀ ਅੰਗਰੇਜ਼ ਹਕੂਮਤ ਨੇ ਕਦੀ ਵੀ ਅੰਗਰੇਜ਼ਾਂ ਨੂੰ ਦੋਸ਼ੀ ਠਹਿਰਾਉਣ ਲਈ ਅੰਗਰੇਜ਼ ਹਕੂਮਤ ਨੇ ਕੋਈ ਅਮਲ ਨਹੀਂ ਕੀਤਾ, ਇਸੇ ਤਰ੍ਹਾਂ ਹਿੰਦ ਦੀ ਹਿੰਦੂਤਵ ਹਕੂਮਤ ਕਦੇ ਵੀ ਹਿੰਦੂ ਕਾਤਲਾਂ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੇ ਅਮਲ ਨਹੀਂ ਕਰੇਗੀ। ਇਸ ਲਈ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਸੈਂਟਰ ਦੀ ਹਿੰਦੂਤਵ ਮੋਦੀ ਹਕੂਮਤ ਤੇ ਨਿਰਭਰ ਕਰਨਾ ਵੀ ਭੰਬਲਭੂਸੇ ਵਾਲੇ ਅਮਲ ਹਨ। ਫਿਰ ਅਜਿਹੇ ਅਮਲ ਚੋਣਾਂ ਦੇ ਸਮੇਂ ਸਿੱਖ ਕੌਮ ਨੂੰ ਸਿਆਸੀ ਨਜ਼ਰ ਅਧੀਨ ਖੁਸ਼ ਕਰਨ ਵਾਲੇ ਸਮਝੇ ਜਾਣਗੇ। ਸਿੱਖ ਕੌਮ ਨੂੰ ਇਸ ਤਰ੍ਹਾਂ ਇਨਸਾਫ਼ ਨਹੀਂ ਮਿਲ ਸਕੇਗਾ।

“ਪੀਪਲਜ਼ ਕਮਿਸ਼ਨ” ਹੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦਾ ਇਕੋ-ਇਕ ਸਹੀ ਰਾਹ ਹੈ। ਜਿਸ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੇਕਰ ਅਪਣਾਉਣ ਅਤੇ ਅਮਲ ਕਰਨ ਤਾਂ ਜਿਥੇ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕੇਗਾ, ਉਥੇ ਅਜਿਹੇ ਅਮਲਾਂ ਨਾਲ ਅਰਵਿੰਦ ਕੇਜਰੀਵਾਲ ਦੀ ਸਖਸ਼ੀਅਤ ਸਭ ਵਰਗਾਂ ਵਿਚ ਖੁਦ-ਬ-ਖੁਦ ਉਭਰਕੇ ਸਾਹਮਣੇ ਆਵੇਗੀ। ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਅਰਵਿੰਦ ਕੇਜਰੀਵਾਲ ਸਿਆਸੀ ਵਲਗਣਾ ਤੋ ਉਪਰ ਉੱਠਕੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦਿਵਾਉਣ ਲਈ ਆਪਣੇ ਤੌਰ ‘ਤੇ ਦਿੱਲੀ ਦੀ ਹਕੂਮਤ ਵੱਲੋ ਜਲਦੀ ਹੀ ਪੀਪਲਜ਼ ਕਮਿਸ਼ਨ ਦਾ ਐਲਾਨ ਕਰ ਦੇਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: