Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੈਂ ਹਰੇਕ ਸਿੱਖ ਕੋਲੋਂ ਲੱਖ ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ: ਨਵਜੋਤ ਸਿੱਧੂ

ਮੈਂ ਹਰੇਕ ਸਿੱਖ ਕੋਲੋਂ ਲੱਖ ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ: ਨਵਜੋਤ ਸਿੱਧੂ

ਅੰਮਿ੍ਤਸਰ (19 ਦਸੰਬਰ, 2014): ਜੰਮੂ ਵਿਖੇ ਚੋਣ ਪ੍ਰਚਾਰ ਕਰਦਿਆਂ ਕੁੱਝ ਸਿੱਖਾਂ ਵੱਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਏ ਸਾਬਕਾ ਸੰਸਦ ਮੈਂਬਰ ਅਤੇ ਹਿੰਦੂਤਵੀ ਪ੍ਰਚਾਰ ਧਾਰਾ ਦੇ ਵਾਹਿਕ ਬਣੇ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਮੇਰਾ ਧਰਮ ਮੇਰੇ ਲਈ ਮੁਕੱਦਸ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨਾ ਹਮੇਸ਼ਾਂ ਮੇਰੀ ਪਹਿਲ ਰਹੀ ਹੈ।

Navjot-Sidhu
ਨਵਜੋਤ ਸਿੱਧੂ

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਰ ਰੋਜ਼ ਮਾਨਸਿਕ ਤੌਰ ‘ਤੇ ਨਤਮਸਤਕ ਹੁੰਦਿਆਂ ਮੈਂ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹਾਂ ਤੇ ਆਪਣੇ ਵਾਹਿਗੁਰੂ ਦਾ ਹਮੇਸ਼ਾਂ ਚਾਕਰ ਹਾਂ। ਅਜਿਹੇ ‘ਚ ਅਨਜਾਣੇ ਭਾਗ ਮੇਰੇ ਕੋਲੋਂ ਜੇਕਰ ਕੋਈ ਗਲਤੀ ਹੋਈ ਹੈ ਤਾਂ ਮੈਂ ਹਰੇਕ ਸਿੱਖ ਕੋਲੋਂ ਲੱਖ ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ।

ਸਿੱਧੂ ਨੇ ਗੁਰਬਾਣੀ ਦੇ ਗਲਤ ਉਚਾਰਨ ਮੁੱਦੇ ਨੂੰ ਸਰਗਰਮ ਰੱਖਦਿਆਂ ਜੰਮੂ ਘਟਨਾ ਨਾਲ ਜੋੜਨ ਦੇ ਮਾਮਲੇ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ‘ਤੇ ਅਸਿੱਧੀ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਕਦੀ ਵੀ ਬਾਦਲਾਂ ਵਾਂਗ ਧਰਮ ਨੂੰ ਨਿੱਜੀ ਮੁਫਾਦਾਂ ਲਈ ਨਹੀਂ ਵਰਤਿਆ, ਜਿਹੜੇ ਕਿ ਆਪਣੀ ਰਾਜਨੀਤੀ ਖੇਡਣ ਲਈ ਧਰਮ ਦਾ ਨਕਾਬ ਪਹਿਨਣ ਲਈ ਮਸ਼ਹੂਰ ਹਨ।

ਬਾਦਲਾਂ ਕੋਲ ਉਨ੍ਹਾਂ ਦਾ ਰਾਜਨੀਤਿਕ ਵਿਰੋਧ ਕਰਨ ਲਈ ਕੋਈ ਮੁੱਦਾ ਨਹੀਂ ਹੈ ਤੇ ਉਹ ਸਿਆਸੀ ਅਸੁਰੱਖਿਆ ਕਾਰਨ ਉਨ੍ਹਾਂ ‘ਤੇ ਨਿੱਜੀ ਦਾਅ ਪੇਚ ਚਲਾ ਰਹੇ ਹਨ। ਸਿੱਧੂ ਨੇ ਜੰਮੂ ਘਟਨਾ ਲਈ ਜ਼ਿੰਮੇਵਾਰ ਸਿੱਖਾਂ ਦਾ ਹਵਾਲਾ ਗੁਪਤ ਰਖਦਿਆਂ ਕਿਹਾ ਕਿ ਉਹ ਬਾਦਲਾਂ ਦੇ ਹੱਥਾਂ ‘ਚ ਖੇਡਣ ਵਾਲੇ ਉਕਤ ਅਨਸਰਾਂ ਨੂੰ ਮੁਆਫ਼ ਕਰਦੇ ਹਨ ਕਿਉਂਕਿ ਸਿੱਖੀ ਵਿਚ ਵਿਸ਼ਵੀ ਭਾਈਚਾਰੇ ਤੇ ਸਹਿਨਸ਼ੀਲਤਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਸੌਪੇ ਇੱਕ ਪੱਤਰ ਵਿੱਚ ਮੰਗ ਕੀਤੀ ਹੈ ਸਿਰਸਾ
ਬੀਤੇ ਦਿਨੀਂ ਪਾਕਿਸਤਾਨ 'ਚ ਨਵੀਂ ਬਣੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਲਾਂਘਾ ਖੋਲ੍ਹਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: