ਮਲੋਟ( 3 ਸਤੰਬਰ, 2014): ਪੰਜਾਬ ਦੇ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੁਸਹਿਰੇ ਦੇ ਪ੍ਰਗੋਰਾਮ ਮੌਕੇ ਉਸ ਸਮੇਂ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦ ਇੱਕ ਨੌਜਵਾਨ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮਲੋਟ ਵਿੱਚ ਹਿੰਦੂ ਤਿਊਹਾਰ ਦੁਸਹਿਰੇ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਸੀ।

ਸੁਖਬੀਰ ਖਿਲਾਫ ਨਾਅਰੇਬਾਜ਼ੀ ਕਰਨ ਵਾਲਾ ਨੌਜਵਾਨ ਸਟੇਜ ‘ਤੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਬੈਠਾ ਹੋਇਆ ਸੀ, ਦੇ ਬਿੱਲਕੁਲ ਸਾਹਮਣੇ ਪਹਿਲੀ ਕਤਾਰ ਵਿੱਚ ਬੈਠਾ ਹੋਇਆ ਸੀ।
ਬਾਦਲ ਖਿਲਾਫ ਨਆਰੇਬਾਜ਼ੀ ਕਰਨ ਵਾਲੇ ਨੌਜਵਾਨ ਨੇ ਉਸ ਖਿਲਾਫ ਬਾਦਲ ਦਲ ਦੇ ਲੀਡਰ ਦੇ ਇਸ਼ਾਰੇ ‘ਤੇ ਉਸ ਉੱਪਰ ਝੂਠਾ ਮੁਕੱਦਲਾ ਦਰਜ਼ ਕਰਵਾਉਣ ਦੇ ਦੋਸ਼ ਲਾਏ ਹਨ।ਉੱਥੇ ਹਾਜ਼ਰ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਫੜ੍ਹ ਲਿਆ ਅਤੇ ਉੱਥੋਂ ਪਾਸੇ ਲੈ ਗਈ।
ਇੱਥੇ ਇਹ ਵਰਨਣਯੋਗ ਹੈ ਕਿ ਲੰਘੀ 15 ਅਗਸਤ ਨੂੰ ਈਸੜੂ ਵਿੱਚ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਧਨੌਲਾ ਦੇ ਇੱਕ ਨੌਜਵਾਨ ਨੇ ਜਦ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਟੇਜ ‘ਤੇ ਬੋਲ ਰਿਹਾ ਸੀ ਤਾਂ ਉਸ ਵੱਲ ਜੁੱਤੀ ਵਗਾਹ ਮਾਰੀ ਸੀ।