Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਾਮਲਾ ਟੀ ਸ਼ਰਟਾਂ ਦਾ: ਪੁਲਿਸ ਵਲੋਂ ਚੁੱਪ ਚਪੀਤੇ ਚਲਾਣ ਪੇਸ਼

ਮਾਮਲਾ ਟੀ ਸ਼ਰਟਾਂ ਦਾ: ਪੁਲਿਸ ਵਲੋਂ ਚੁੱਪ ਚਪੀਤੇ ਚਲਾਣ ਪੇਸ਼

ਲੁਧਿਆਣਾ(1 ਜੂਨ, 2015):  ਸਿਵ ਸੈਨਾ ਦੇ ਪ੍ਰਧਾਨ ਦੀ ਸਿਕਾਇਤ ਤੇ ਸਲੇਮਟਾਬਰੀ ਪੁਲਿਸ ਵਲੋਂ ਵਿੱਕੀ ਗਾਰਮੈਂਟ ਤੋਂ 1000 ਦੇ ਕਰੀਬ ਟੀ ਸ਼ਰਟਾਂ ਫੜੀਆਂ ਸਨ । ਪੁਲਿਸ ਮੁਤਾਬਕ ਇਹਨਾਂ ਟੀ.ਸ਼ਰਟਾਂ ਤੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਛਪੀ ਹੈ ਜੋ ਕਿ ਗੁਨਾਹ ਹੈ । ਪੁਲਿਸ ਦੀ ਕਹਾਣੀ ਮੁਤਾਬਕ ਇਹ ਟੀ. ਸ਼ਰਟਾਂ 1984 ਸਿੱਖ ਕਤਲੇਆਮ ਦੇ ਗਵਾਹ ਪਿੰਡ ਹੋਦ ਚਿੱਲੜ ਕਾਂਡ ਨੂੰ ਉਜਾਗਰ ਕਰਨ ਵਾਲ਼ੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਹਨ ।

ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਨੌਜਵਾਨ ਸੰਤਾਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਕੇ ਅਦਾਲਤ ਵਿੱਚ ਪਹੁੰਚੇ (ਫਾਈਲ ਫੋਟੋ)
ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਨੌਜਵਾਨ ਸੰਤਾਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਕੇ ਅਦਾਲਤ ਵਿੱਚ ਪਹੁੰਚੇ (ਫਾਈਲ ਫੋਟੋ)

ਪੁਲਿਸ ਵਲੋ ਇਹਨਾ ਟੀ.ਸ਼ਰਟਾਂ ਨਾਲ਼ ਸਬੰਧਿਤ ਕੇਸ ਗਿਆਸਪੁਰਾ ਤੇ ਦਸੰਬਰ 2011 ਵਿੱਚ ਦਰਜ ਕੀਤਾ ਗਿਆ ਸੀ । ਪਹਿਲਾਂ ਪੁਲਿਸ ਵਲੋਂ 26 ਮਈ ਨੂੰ ਚਲਾਣ ਪੇਸ਼ ਕਰਨ ਦੀ ਤਰੀਕ ਦਿੱਤੀ ਗਈ ਸੀ । ਗਿਆਸਪੁਰਾ ਅਤੇ ਉਸ ਦੇ ਸਾਥੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲ਼ੀਆਂ ਟੀ. ਸਰਟਾਂ ਪਾ ਕੇ ਪੂਰਾ ਦਿਨ ਕੋਰਟ ਵਿੱਚ ਡਟੇ ਰਹੇ ਪਰ ਪੁਲਿਸ ਵਲੋਂ ਲੋਕ ਹੋਰ ਤੇ ਡਰਦਿਆਂ ਚਲਾਣ ਪੇਸ਼ ਨਾ ਕੀਤਾ ।

ਅੱਜ ਬਿਨਾ ਕੋਈ ਅਗਾਊ ਨੋਟਿਸ ਦਿੰਦਿਆਂ ਪੁਲਿਸ ਵਲੋਂ ਚੁੱਪ ਚਪੀਤੇ ਰਾਧਿਕਾ ਪੁਰੀ ਦੀ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿਤਾ ਗਿਆ । ਇਸ ਤੇ ਪ੍ਰਤੀਕ੍ਰਮ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਮੁਦਈ ਧਿਰ ਨੂੰ ਬਿਨਾ ਇਤਲਾਹ ਕੀਤੇ ਪੁਲਿਸ ਨੇ ਚਲਾਣ ਪੇਸ਼ ਕਰ ਦਿਤਾ ਹੈ ਉਹਨਾਂ ਜੱਜ ਸਾਹਿਬ ਨੂੰ ਕਹਿ ਕੇ ਇਸ ਦੀ 11 ਜੂਨ ਤਰੀਕ ਲੈ ਲਈ ਹੈ ਤਾਂ ਜੋ ਇਸ ਅਯੋਗ ਕੇਸ ਨੂੰ ਬਹਿਸ ਕਰਕੇ ਉਸੇ ਦਿਨ ਖਾਰਜ ਕਰਵਾਇਆ ਜਾਵੇ ।

ਉਹਨਾਂ ਕਿਹਾ ਕਿ ਜੇ ਕੇਸ ਉਸੇ ਦਿਨ ਖਾਰਜ ਨਾ ਹੋਇਆ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਜਮਾਨਤ ਲੈਣੀ ਪਵੇਗੀ । ਉਹਨਾਂ ਕਿਹਾ ਕਿ ਪੁਲਿਸ ਪ੍ਰਸਾਸਨ ਨੌਜੁਆਨਾ ਵਿੱਚ ਖੌਫ ਪੈਦਾ ਕਰਨਾ ਚਹੁੰਦਾ ਹੈ । ਭਾਰਤੀ ਸੰਵਿਧਾਨ ਤਹਿਤ ਇਹ ਕੇਸ ਬਣਦਾ ਹੀ ਨਹੀਂ ਪਰ ਕਿਉਂਕਿ ਮਨਵਿੰਦਰ ਸਿੰਘ ਸਿੱਖ ਹੈ ਅਤੇ ਸਿੱਖ ਹੱਕਾਂ ਦੀ ਗੱਲ ਕਰਦਾ ਹੈ ਇਸ ਲਈ ਉਸ ਨੁੰ ਗਲਤ ਫਸਾਇਆ ਗਿਆ ਹੈ ।

ਇਸ ਤੇ ਪ੍ਰਤੀਕ੍ਰਮ ਦਿੰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਉਹ ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀ ਅਤੇ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲ਼ੀਆਂ ਟੀ. ਸ਼ਰਟਾ ਪਾ ਕੇ ਨੌਜੁਆਨਾਂ ਦੇ ਵੱਡੇ ਜੱਥੇ ਨਾਲ਼ ਹਾਜਰੀਆਂ ਭਰਨਗੇ ਕਿਉਕਿ ਉਹ ਸੰਤ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਵਾਂਸ਼ਹਿਰ ਦੀ ਵਿਸ਼ੇਸ਼ ਯੂ.ਏ.ਪੀ.ਏ ਅਦਾਲਤ ਨੇ ਤਕਰੀਬਨ 9 ਸਾਲ ਪੁਰਾਣੇ ਮੁਕੰਦਪੁਰ ਕੇਸ ਦਾ ਫੈਸਲਾ ਸੁਣਾਉਂਦਿਆਂ 7 ਵਿਅਕਤੀਆਂ ਨੂੰ ਅੱਤਵਾਦ ਅਤੇ ਸਾਜ਼ਿਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: