Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਜੀਠੀਆ ਸਮਰਥਕਾਂ ਨੇ ਨਸ਼ਾ ਤਸਕਰੀ ਵਾਲੇ ਪੋਸਟਰ ਪਾੜੇ

ਮਜੀਠੀਆ ਸਮਰਥਕਾਂ ਨੇ ਨਸ਼ਾ ਤਸਕਰੀ ਵਾਲੇ ਪੋਸਟਰ ਪਾੜੇ

ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਨਸ਼ੇ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਖ਼ਿਲਾਫ਼ ਲਗਾਏ ਗਏ ਪੋਸਟਰਾਂ ’ਤੇ ਬਾਦਲ ਦਲ ਦੇ ਵਰਕਰਾਂ ਨੇ ਆਪਣਾ ਗੁੱਸਾ ਉਤਾਰਿਆ।

ਅੰਮ੍ਰਿਤਸਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਦੌਰਾਨ ਆਪ ਅਤੇ ਅਕਾਲੀ ਦਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਬਾਦਲ ਦਲ ਦੇ ਵਰਕਰਾਂ ਨੇ ‘ਆਪ’ ਵੱਲੋਂ ਲਾਏ ਗਏ ਪੋਸਟਰ ਪਾੜੇ ਅਤੇ ‘ਆਪ’ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੋਸਟਰ ਉਤਾਰਣ ਤੋਂ ਬਾਅਦ ਇਨ੍ਹਾਂ ਪੋਸਟਰਾਂ ਦੇ ਫਾੜਨ ਅਤੇ ਉਤਾਰਨ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਦਲ ਦੇ ਵਰਕਰ ਸ਼ੋਸਲ ਮੀਡੀਆ, ਫੇਸਬੁੱਕ ਅਤੇ ਵਾਟਸਐਪ ’ਤੇ ਵਾਇਰਲ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਲੁਧਿਆਣਾ ਦੇ ਪ੍ਰਧਾਨ ਜਸਮੀਤ ਸਿੰਘ ਮੱਕੜ ਅਤੇ ਮਨਪ੍ਰੀਤ ਸਿੰਘ ਬੰਟੀ ਆਪਣੀ ਟੀਮ ਦੇ ਨਾਲ ਪੋਸਟਰ ਫਾੜਨ ਦੀ ਮੁਹਿੰਮ ’ਤੇ
ਸ਼੍ਰੋਮਣੀ ਅਕਾਲੀ ਦਲ ਦੇ ਜਸਮੀਤ ਸਿੰਘ ਮੱਕੜ ਅਤੇ ਮਨਪ੍ਰੀਤ ਸਿੰਘ ਬੰਟੀ ਪੋਸਟਰ ਫਾੜਨ ਦੀ ਮੁਹਿੰਮ ’ਤੇ

ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਲੁਧਿਆਣਾ ਦੇ ਪ੍ਰਧਾਨ ਜਸਮੀਤ ਸਿੰਘ ਮੱਕੜ ਅਤੇ ਮਨਪ੍ਰੀਤ ਸਿੰਘ ਬੰਟੀ ਆਪਣੀ ਟੀਮ ਦੇ ਨਾਲ ਪੋਸਟਰ ਫਾੜਨ ਦੀ ਮੁਹਿੰਮ ’ਤੇ ਨਿਕਲੇ। ਦੋਵਾਂ ਆਗੂਆਂ ਨੇ ਪਹਿਲਾਂ ਚੌੜਾ ਬਾਜ਼ਾਰ, ਅਕਾਲ ਗੜ੍ਹ ਮਾਰਕੀਟ ਦੇ ਸਾਹਮਣੇ ਲੱਗੇ ਪੋਸਟਰ ਫਾੜੇ। ਉਸ ਤੋਂ ਬਾਅਦ ਘੰਟਾ ਘਰ ਰੋਡ, ਰੇਖੀ ਸਿਨੇਮਾ ਚੌਂਕ, ਮਾਤਾ ਰਾਣੀ ਚੌਂਕ, ਜਗਰਾਉਂ ਪੁੱਲ, ਲੋਕਲ ਅੱਡਾ, ਸੀਐਮਸੀ ਚੌਂਕ, ਛਾਉਣੀ ਮੁਹੱਲੇ ਦੇ ਨੇੜੇ ਲੱਗੇ ਸਾਰੇ ਪੋਸਟਰਾਂ ਨੂੰ ਫਾੜ ਦਿੱਤਾ।

ਪੋਸਟਰ ਫਾੜਨ ਦੌਰਾਨ ਮੱਕੜ ਨੇ ਦੱਸਿਆ ਕਿ ‘ਆਪ’ ਵੱਲੋਂ ਬਿਨ੍ਹਾਂ ਸਬੂਤਾਂ ’ਤੇ ਸੀਨੀਅਰ ਮੰਤਰੀ ਮਜੀਠੀਆ ਦੇ ਖ਼ਿਲਾਫ਼ ਪੋਸਟਰ ਲਗਾਏ ਹਨ, ਜੋ ਸਿੱਧੇ ਤੌਰ ’ਤੇ ਗਲਤ ਹੈ, ਬਿਨ੍ਹਾਂ ਸਬੂਤਾਂ ’ਤੇ ਕਿਸੇ ਦੀ ਛਵੀ ਨੂੰ ਖ਼ਰਾਬ ਕਰਨ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਇਸ ਕਾਰਨ ਉਨ੍ਹਾਂ ਨੇ ਪੋਸਟਰ ਫਾੜੇ ਹਨ। ਅਕਾਲੀ ਵਰਕਰਾਂ ਨੇ ਸ਼ਹਿਰ ਵਿੱਚ ਤਕਰੀਬਨ 50 ਤੋਂ 60 ਪੋਸਟਰ ਫਾੜੇ। ਉਧਰ, ਇਸ ਸਾਰੇ ਮੁੱਦੇ ’ਤੇ ਆਪ ਦੇ ਸੀਨੀਅਰ ਆਗੂ ਸੰਜੈ ਸਿੰਘ ਦਾ ਇਹ ਬਿਆਨ ਕਿ ਇਹ ਅਕਾਲੀਆਂ ਦੀ ਸਿੱਧੇ ਤੌਰ ’ਤੇ ਬੌਖਲਾਹਟ ਦੀ ਨਿਸ਼ਾਨੀ ਹੈ। ਇਨ੍ਹਾਂ ਕੋਲ ਛੇ ਮਹੀਨੇ ਹਨ, ਇਹ ਕੁੱਝ ਵੀ ਕਰ ਲੈਣ, ਆਪ ਦੀ ਸਰਕਾਰ ਆਉਣ ’ਤੇ ਹਰ ਕਾਰੇ ਦਾ ਜਵਾਬ ਲਿੱਤਾ ਜਾਏਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: