Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਜਪਾ ਦੀ ਫਿਰਕਾਪ੍ਰਸਤੀ: ਪਾਕਿਸਤਾਨ ਦੀ ਨੂੰਹ ਹੋਣ ਕਰਕੇ ਸਾਨੀਆ ਦੇ ਬਰਾਂਡ ਅੰਬੈਸਡਰ ਬਨਣ ‘ਤੇ ਇਤਰਾਜ਼

ਭਾਜਪਾ ਦੀ ਫਿਰਕਾਪ੍ਰਸਤੀ: ਪਾਕਿਸਤਾਨ ਦੀ ਨੂੰਹ ਹੋਣ ਕਰਕੇ ਸਾਨੀਆ ਦੇ ਬਰਾਂਡ ਅੰਬੈਸਡਰ ਬਨਣ ‘ਤੇ ਇਤਰਾਜ਼

ਨਵੀਂ ਦਿੱਲੀ(24 ਜੁਲਾਈ 2014): ਭਾਜਪਾ ਦੇ ਭਾਰਤ ਦੇ ਤਖਤੇ ‘ਤੇ ਕਾਬਜ਼ ਹੋਣ ਤੋਂ ਬਾਅਦ ਉਸਦੀ ਫਿਰਕਾਪ੍ਰਸਤੀ ਦਿਨ-ਬ ਦਿਨ ਜੰਗਲ ਦੀ ਅੱਗ ਵਾਂਗ ਵੱਧਦੀ ਜਾ ਰਹੀ ਹੈ ਅਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ  ਨੂੰ ਆਏ ਦਿਨ ਡਰਾਇਆ ਧਮਕਾਇਆ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ।

ਭਾਜਪਾ ਨੇ ਫਿਰਾਕਾ ਪ੍ਰਸਤੀ ਦੀ ਹੱਦ ਟੱਪਦਿਆਂ ਇੱਕ ਮੁਸਲਮਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦਾ ਬਰਾਂਡ ਅੰਬੈਸਡਰ ਬਣਾਏ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ ਕਿ ਉਹ ਪਾਕਿਸਤਾਨ ਵਿਆਹੀ ਹੋਈ ਹੈ। ਭਾਜਪਾ ਨੇ ਕਿਹਾ ਹੈ ਸਾਨੀਆ ਦਾ ਤੇਲੰਗਾਨਾ ਨਾਲ ਕੋਈ ਤਾੱਲੁਕ ਨਹੀਂ ਹੈ ਤੇ ਉਹ ਪਾਕਿਸਤਾਨ ਦੀ ਨੂੰਹ ਹੈ।ਇਸ ਕਰਕੇ ਉਸਨੂੰ ਬਰਾਂਡ ਅੰਬੈਸਡਰ ਨਹੀਂ ਸੀ ਬਣਇਆ ਜਾਣਾ ਚਾਹੀਦਾ।

ਤੇਲੰਗਾਨਾ ਵਿਧਾਨਸਭਾ ‘ਚ ਭਾਜਪਾ ਦੇ ਨੇਤਾ ਦੇ ਲਕਸ਼ਮਣ ਨੇ ਇਲਜ਼ਾਮ ਲਗਾਇਆ ਕਿ ਟੀਆਰਐਸ ਨੇ ਗ੍ਰੇਟਰ ਹੈਦਰਾਬਾਦ ਨਗਰਪਾਲਿਕਾ ਚੋਣ ਤੋਂ ਪਹਿਲਾਂ ਇਹ ਕਦਮ ਜਾਣ ਬੁੱਝਕੇ ਘੱਟ ਗਿਣਤੀਆਂ ਨੂੰ ਲੁਭਾਉਂਣ ਲਈ ਚੁੱਕਿਆ ਹੈ। ਭਾਜਪਾ ਨੇਤਾ ਲਕਸ਼ਮਣ ਨੇ ਕਿਹਾ ਕਿ ਸਾਨੀਆ ਦਾ ਜਨਮ ਮਹਾਰਾਸ਼ਟਰ ‘ਚ ਹੋਇਆ ਤੇ ਉਸਤੋਂ ਬਾਅਦ ਟੈਨਿਸ ਖਿਡਾਰੀ ਦਾ ਪਰਿਵਾਰ 1986 ‘ਚ ਹੈਦਰਾਬਾਦ ਆਇਆ ਸੀ। ਲਕਸ਼ਮਣ ਨੇ ਤੇਲੰਗਾਨਾ ਸਰਕਾਰ ਵਲੋਂ ਸਾਨੀਆ ਨੂੰ ਇੱਕ ਕਰੋੜ ਰੁਪਏ ਦੇਣ ‘ਤੇ ਵੀ ਹੈਰਾਨੀ

ਲਕਸ਼ਮਣ ਨੇ ਸਾਨੀਆ ਨੂੰ ਦਿੱਤੇ ਸਨਮਾਣ ‘ਤੇ ਵੀ ਇਤਰਾਜ਼ ਜਿਤਾਉਦਿਆਂ ਕਿਹਾ ਕਿ ਸਰਕਾਰ ਕਿਵੇਂ ਸਾਨੀਆ ਨੂੰ ਸਨਮਾਨ ਦੇ ਸਕਦੀ ਹੈ, ਜਿਸ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨਾਲ 2010 ‘ਚ ਵਿਆਹ ਕੀਤਾ। ਲਕਸ਼ਮਣ ਦਾ ਕਹਿਣਾ ਹੈ ਕਿ ਤੇਲੰਗਾਨਾ ਸਰਕਾਰ ਦੋਹਰਾ ਰਵੱਈਆ ਆਪਣਾ ਰਹੀ ਹੈ।

ਦੂਜੇ ਪਾਸੇ ਇਸ ਪੂਰੇ ਵਿਵਾਦ ‘ਤੇ ਸਾਨੀਆ ਮਿਰਜਾ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਤਮਾਮ ਰਾਜਨੀਤਿਕ ਦਲ ਭਾਜਪਾ ਦੇ ਇਸ ਇਤਰਾਜ਼ ਨੂੰ ਗਲਤ ਠਹਿਰਾ ਰਹੇ ਹਨ। ਸਾਰੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਇਹ ਕੋਈ ਮੁੱਦਾ ਨਹੀਂ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: