Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਹਵਾਰਾ ਦੀ ਬੁੜੈਲ ਜੇਲ੍ਹ ਵਾਲੀ ਚੱਕੀ ਵਿਚ 2004 ਤੋਂ ਬਾਅਦ ਹੁਣ 2013 ਵਿਚ ਪਹਿਲੀ ਵਾਰ ਕੈਦੀ ਰੱਖੇ ਗਏ

ਭਾਈ ਹਵਾਰਾ ਦੀ ਬੁੜੈਲ ਜੇਲ੍ਹ ਵਾਲੀ ਚੱਕੀ ਵਿਚ 2004 ਤੋਂ ਬਾਅਦ ਹੁਣ 2013 ਵਿਚ ਪਹਿਲੀ ਵਾਰ ਕੈਦੀ ਰੱਖੇ ਗਏ

ਚੰਡੀਗੜ੍ਹ (28 ਅਕਤੂਬਰ, 2013): ਹਾਲ ਵਿਚ ਹੀ ਅਖਬਾਰੀ ਖਬਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੀ ਜਿਸ ਚੱਕੀ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਕ ਹੋਰ ਨਜ਼ਰਬੰਦ ਸਮੇਤ ਸੁਰੰਗ ਪੱਟ ਕੇ ਜੇਲ੍ਹ ਵਿਚੋਂ ਨਿਕਲ ਗਏ ਸਨ; ਉਸ ਚੱਕੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਾਲ ਹੀ ਤੱਕ ਖਾਲੀ ਰੱਖਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ 2004 ਤੋਂ ਬਾਅਦ ਸਾਲ 2013 ਵਿਚ ਰੋਜ਼ੇ ਅਤੇ ਨਵਰਾਤਿਆਂ ਦਾ ਵਰਤ ਰੱਖਣ ਵਾਲੇ ਕੈਦੀਆਂ ਨੂੰ ਵਰਤ ਦੇ ਦਿਨਾਂ ਦੋਰਾਨ ਇਸ ਚੱਕੀ ਵਿਚ ਰੱਖਿਆ।

ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਦੇ ਮੁਕਦਮੇਂ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਕੇਸਵਾਰ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਸਨ ਜਿਥੇ ਉਨ੍ਹਾਂ ਉੱਪਰ ਜੇਲ੍ਹ ਵਿਚ ਹੀ ਕਚਿਹਰੀ ਲਗਾ ਕੇ ਮੁਕਦਮਾ ਚਲਾਇਆ ਜਾ ਰਿਹਾ ਸੀ, ਜਿਸ ਦੌਰਾਨ 22 ਜਨਵਰੀ 2004 ਨੂੰ ਭਾਈ ਜਗਤਾਰ ਸਿੰਘ ਹਵਾਰਾ ਅਤੇ ਤਿੰਨ ਹੋਰ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਬਾਹਰ ਨਿਕਲ ਗਏ ਸਨ।

ਇਹ ਸੁਰੰਗ ਕਤਰੀਬਨ 94 ਫੁੱਟ ਲੰਬੀ ਸੀ ਤੇ ਇਸ ਵਿਚੋਂ ਨਿਕਲਣ ਵਾਲੀ ਮਿੱਟੀ ਉਨ੍ਹਾਂ ਜੇਲ੍ਹ ਵਿਚ ਹੀ ਖੁਰਦ-ਬੁਰਦ ਕਰ ਦਿੱਤੀ ਸੀ।

ਵਧੇਰੇ ਵਿਸਤਰ ਲਈ ਵੇਖੋ:

→ Bhai Hawara’s prison cell in Burrail Jail hosted inmates in 2013 for the first time since 2004’s jailbreak (October 28, 2013)

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ
ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ 'ਤੇ 22 ਸਾਲ ਪੁਰਾਣੇ, 1995 ਦੇ ਮੁਕੱਦਮੇ 'ਚ ਲੁਧਿਆਣਾ ਦੀ ਇਕ ਅਦਾਲਤ ਵਿਚ ਕੱਲ੍ਹ (20 ਨਵੰਬਰ, 2017) ਅਦਾਲਤੀ ਕਾਰਵਾਈ ਸ਼ੁਰੂ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਹਾਲੇ ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ
ਨਵੀਂ ਦਿੱਲੀ (ਨਵੰਬਰ 09, 2013): ਦਿੱਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਨਾਲ ਸੰਬੰਧਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: