Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਬਲਬੀਰ ਸਿੰਘ ਬੀਰ੍ਹਾ ਉਰਫ ਭੂਤਨਾ 42 ਦਿਨ ਦੀ ਛੁੱਟੀ ‘ਤੇ ਆਪਣੇ ਘਰ ਪਹੁੰਚੇ

ਭਾਈ ਬਲਬੀਰ ਸਿੰਘ ਬੀਰ੍ਹਾ ਉਰਫ ਭੂਤਨਾ 42 ਦਿਨ ਦੀ ਛੁੱਟੀ ‘ਤੇ ਆਪਣੇ ਘਰ ਪਹੁੰਚੇ

ਚੰਡੀਗੜ੍ਹ: ਉਮਰ ਕੈਦ ਦੀ ਸਜ਼ਾ ਕੱਟ ਰਹੇ ਸਿਆਸੀ ਸਿੱਖ ਕੈਦੀ ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਦੀ ਅਰਜ਼ੀ ਪਿਛਲੇ ਦਿਨੀਂ ਹਾਈਕੋਰਟ ਵਲੋਂ ਮਨਜ਼ੂਰ ਹੋ ਗਈ ਸੀ। ਉਨ੍ਹਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਭਾਈ ਬਲਬੀਰ ਸਿੰਘ ਪਿੰਡ ਮੌਲਵੀਵਾਲਾ (ਫਿਰੋਜ਼ਪੁਰ) ਨੂੰ ਛੁੱਟੀ ਲਈ ਲੰਬੀ ਉਡੀਕ ਕਰਨੀ ਪਈ, ਜਦਕਿ ਉਹ ਕਾਨੂੰਨ ਮੁਤਾਬਕ ਇਸਦੇ ਯੋਗ ਸਨ। ਪਰ ਪੰਜਾਬ ਸਰਕਾਰ ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਦੇ ਨਾਲ ਸਬੰਧਾਂ ਕਰਕੇ ਬਲਬੀਰ ਸਿੰਘ ਨੂੰ ਇਹ ਛੁੱਟੀ ਦੇ ਫਾਇਦੇ ਤੋਂ ਲੰਬਾ ਸਮਾਂ ਮਹਿਰੂਮ ਰੱਖਿਆ।

ਭਾਈ ਬਲਬੀਰ ਸਿੰਘ ਬੀਰ੍ਹਾ ਉਰਫ ਭੂਤਨਾ ਆਪਣੇ ਪਤਨੀ ਸੁਖਜਿੰਦਰ ਕੌਰ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਲੁਧਿਆਣਾ ਅਦਾਲਤ ਵਿਖੇ (14 ਅਗਸਤ, 2014)
ਭਾਈ ਬਲਬੀਰ ਸਿੰਘ ਬੀਰ੍ਹਾ ਉਰਫ ਭੂਤਨਾ ਆਪਣੇ ਪਤਨੀ ਸੁਖਜਿੰਦਰ ਕੌਰ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਲੁਧਿਆਣਾ ਅਦਾਲਤ ਵਿਖੇ (14 ਅਗਸਤ, 2014)

ਕਾਗਜ਼ੀ ਕਾਰਵਾਈ ਪੂਰੀ ਹੋਣ ‘ਤੇ ਭਾਈ ਬਲਬੀਰ ਸਿੰਘ 12 ਅਗਸਤ ਨੂੰ 42 ਦਿਨ ਦੀ ਛੁੱਟੀ ‘ਤੇ ਆਪਣੇ ਪਿੰਡ ਮੌਲਵੀਵਾਲਾ, ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇ। ਉਹ 25 ਅਗਸਤ 2009 ਤੋਂ ਮੈਕਸੀਮਮ ਸਕਿਊਰਿਟੀ ਜੇਲ੍ਹ, ਨਾਭਾ ਵਿਚ ਬੰਦ ਸਨ।

ਸਬੰਧਤ ਖ਼ਬਰ: ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਹਾਈਕੋਰਟ ਤੋਂ ਮਨਜ਼ੂਰ .

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੁਖਬੀਰ ਬਾਦਲ ਹਮਲਾ ਕੇਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਏ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਮਲਾ ਗਵਾਹੀਆਂ ਦੇ ਪੜਾਅ ’ਤੇ ਹੈ ਅਤੇ ਅਗਲੀ ਤਰੀਕ
ਲੰਘੀ 01 ਅਕਤੂਬਰ 2026 ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਗਤਾਰ ਸਿੰਘ ‘ਜੱਗੀ’ ਜੌਹਲ ਨੂੰ ਤਿਹਾੜ ਜੇਲ੍ਹ, ਦਿੱਲੀ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ।
ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: