ਚੰਡੀਗੜ੍ਹ (4 ਦਸੰਬਰ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਪੁਲਿਸ ਮੁਕੱਦਮਾ ਬੁੜੈਲ ਜੇਲ੍ਹ ‘ਚ ਲੱਗਣ ਵਾਲੀ ਵਿਸ਼ੇਸ਼ ਅਦਾਲਤ ‘ਚ ਚਲਾਇਆ ਜਾਵੇਗਾ।
ਸੀਆਰਪੀਸੀਸੀ ਦੀ ਧਾਰਾ 268 ਲੱਗੇ ਹੋਣ ਕਾਰਨ ਤਾਰਾ ਨੂੰ ਜੇਲ੍ਹ ਤੋਂ ਬਾਹਰ ਪੇਸ਼ ਨਹੀਂ ਕੀਤਾ ਜਾ ਸਕਦਾ ਹੈ । ਇਸ ਮਾਮਲੇ ‘ਚ ਇੱਥੇ ਦੀ ਜ਼ਿਲ੍ਹਾ ਅਦਾਲਤ ਸੁਪਰੀਮ ਕੋਰਟ ਤੋਂ ਰਿਕਾਰਡ ਹਾਸਿਲ ਕਰੇਗੀ । ਅਦਾਲਤ ਵੱਲੋਂ ਕੇਸ ਦੀ ਸੁਣਵਾਈ ਜੇਲ ਦੇ ਅੰਦਰ ਹੀ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ । ਮਾਮਲੇ ਦੀ ਸੁਣਵਾਈ ਲਈ ਛੇ ਜਨਵਰੀ ਦੀ ਅਗਲੀ ਤਰੀਕ ਪਾਈ ਹੈ ।

ਬੇਅੰਤ ਕਤਲ ਦੇ ਨੌਂ ਵਿਅਕਤੀਆਂ ਵਿਰੁੱਧ ਅਦਾਲਤ ’ਚ ਕੇਸ ਦੀ ਸੁਣਵਾੲੀ ਸਤੰਬਰ 1995 ਵਿੱਚ ਸ਼ੁਰੂ ਹੋ ਗੲੀ ਸੀ ਅਤੇ 31 ਜੁਲਾੲੀ 2008 ਨੂੰ ਯੂ.ਟੀ. ਦੇ ਚੀਫ ਜੁਡੀਸ਼ਲ ਮੈਜਿਸਟਰੇਟ ਵੱਲੋਂ ਫੈਸਲਾ ਵੀ ਸੁਣਾ ਦਿੱਤਾ ਗਿਆ ਸੀ ਪਰ ਭਾਈ ਜਗਤਾਰ ਸਿੰਘ ਤਾਰਾ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਕਰਕੇ ੳੁਸ ਨੂੰ ਫੈਸਲੇ ਤੋਂ ਬਾਹਰ ਰੱਖਿਆ ਗਿਆ ਸੀ ਹਾਲਾਂਕਿ ਜੇਲ੍ਹ ਵਿੱਚੋਂ ਫਰਾਰ ਹੋਣ ਤੱਕ ੳੁਹ ਪੇਸ਼ੀ ਭੁਗਤਦਾ ਰਿਹਾ ਸੀ।
ਭਾਈ ਤਾਰਾ ਆਪਣੇ ਦੋ ਹੋਰ ਸਾਥੀਆਂ ਭਾਈ ਹਵਾਰਾ ਅਤੇ ਭਾਈ ਭਿੳੁਰਾ ਸਮੇਤ ਜੇਲ੍ਹ ਵਿੱਚੋਂ ਭੱਜਿਆ ਸੀ ਪਰ ੳੁਸ ਦੇ ਦੋਵੇਂ ਸਾਥੀ ਫੈਸਲੇ ਤੋਂ ਪਹਿਲਾਂ ਪੁਲੀਸ ਦੇ ਹੱਥ ਲੱਗ ਜਾਣ ਕਰਕੇ ਦੋਹਾਂ ਨੂੰ ੳੁਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗੲੀ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਿਵਲ ਸਕੱਤਰੇਤ ਮੂਹਰੇ ਬੰਬ ਧਮਾਕੇ ਵਿੱਚ ਮੌਤ ਹੋ ਗੲੀ ਸੀ। ਸੀਬੀਆੲੀ ਵੱਲੋਂ ਕਤਲ ਕੇਸ ਵਿੱਚ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿੳੁਰਾ, ਭਾਈ ਜਗਤਾਰ ਸਿੰਘ ਤਾਰਾ,ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਸੀਬ ਸਿੰਘ ਅਤੇ ਭਾਈ ਨਵਜੋਤ ਸਿੰਘ ਦੇ ਨਾਂ ਸ਼ਾਮਲ ਸਨ।