ਚੰਡੀਗੜ (12 ਸਤੰਬਰ, 2015): ਭਾਰਤ ਵਿੱਚ 2014 ਦੀਆਂ ਲੋਕ ਸਭਾ ਵਿੱਚ ਭਾਜਪਾ ਨੂੰ ਮਿਲੀ ਹੁੰਝਾਫੇਰ ਜਿੱਤ ਤੋਂ ਬਾਅਦ ਬਾਦਲ ਦਲ ਅਤੇ ਭਾਜਪਾ ਵਿੱਚਕਾਰ ਵੱਧੀਆਂ ਦੁਰੀਆਂ ਦੇ ਮੱਦੇਨਜ਼ਰ ਬਾਦਲ ਦਲ ਨੇ ਯੂਪੀ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਵੱਖਰੇ ਤੌਰ ‘ਤੇ ਲੜਨ ਦਾ ਐਲਾਨ ਕੀਤਾ ਹੈ।

ਬਾਦਲ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਕਤ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਯੂ.ਪੀ. ‘ਚ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਪਾਰਟੀ ਨੇ 35 ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਹੈ । ਇਨ੍ਹਾਂ ਸੀਟਾਂ ਦਾ ਐਲਾਨ ਬਾਅਦ ‘ਚ ਕੀਤਾ ਜਾਏਗਾ ।
ਸੁਖਬੀਰ ਨੇਂ ਭਾਵੇਂ ਇਹ ਚੋਣਾਂ ਲੜਨਾ ਬਾਦਲ ਦਲ ਨੂੰ ਮਜਬੁਤ ਕਰਨ ਦੱਸਿਆ, ਪਰ ਰਾਜਸੀ ਮਾਹਿਰਾ ਮੁਤਾਬਿਕ ਪੰਜਾਬ ਵਿੱਚ ਭਾਜਪਾ ਨੂੰ ਥਾਂ ਸਿਰ ਰੱਖਣ ਲਈ ਇਹ ਪੈਤੜਾ ਅਪਨਾਇਆ ਜਾ ਰਿਹਾ ਹੈ। ਇਨਾਂ ਚੋਣਾਂ ਲਈ ਪਾਰਟੀ ਦੀ ਮਜਬੂਤੀ ਤੇ ਸਰਗਰਮੀਆਂ ਨੂੰ ਤੇਜ਼ ਕਰਨ ਵਾਸਤੇ ਅਕਾਲੀ ਦਲ ਵੱਲੋਂ ਚੋਣ ਦਰਸ਼ਕ ਵੀ ਨਾਮਜ਼ਦ ਕਰ ਦਿੱਤੇ ਗਏ ਹਨ । ਉਕਤ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਯੂ.ਪੀ. ‘ਚ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਪਾਰਟੀ ਨੇ 35 ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਹੈ । ਇਨ੍ਹਾਂ ਸੀਟਾਂ ਦਾ ਐਲਾਨ ਬਾਅਦ ‘ਚ ਕੀਤਾ ਜਾਏਗਾ ।
ਯੂ.ਪੀ. ਸਮੇਤ ਵੱਖ-ਵੱਖ ਰਾਜਾਂ ‘ਚ ਪਾਰਟੀ ਦੀ ਮਜਬੂਤੀ ਤੇ ਸਰਗਰਮੀਆਂ ਨੂੰ ਤੇਜ਼ ਕਰਨ ਵਾਸਤੇ ਚੋਣ ਦਰਸ਼ਕਾਂ ਦੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ, ਲੋਕ ਸਭਾ ਮੈਂਬਰ ਤੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਪਾਰਟੀ ਦੇ ਐਸ.ਸੀ./ਬੀ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਉਤਰ ਪ੍ਰਦੇਸ਼ ਲਈ ਦਰਸ਼ਕ ਨਾਮਜ਼ਦ ਕੀਤਾ ਹੈ ।
ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਬੇਮਿਸਾਲ ਸਫਲਤਾ ਨੇ ਬਾਦਲ-ਭਾਜਪਾ ਰਿਸ਼ਤਿਆਂ ਵਿੱਚ ਕਾਫੀ ਉਤਰਾਅ ਚੜਾਅ ਲਿਆਂਦੇ ਹਨ।ਭਾਜਪਾ ਦੀ ਕੇਂਦਰੀ ਲੀਡਰਸ਼ਿਪ ਬਾਦਲ ਦਲ ਦੇ ਆਗੂਆਂ ਪ੍ਰਤੀ ਬੇਰੁਖੀ ਵਰਗਾ ਵਿਹਾਰ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਉਠਾਏ ਜਾਂਦੇ ਪੰਜਾਬ ਨਾਲ ਸਬੰਧਿਤ ਮਾਮਲਿਆਂ ਵੱਲ ਕੰਨ ਨਹੀਂ ਧਰਦੀ। ਅਜਿਹੇ ਵਿੱਚ ਬਾਦਲ ਦਲ ਵੱਲੋਂ ਯੂਪੀ ਵਿਧਾਨ ਸਭਾ ਅਤੇ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਵੱਖਰੇ ਤੌਰ ‘ਤੇ ਲੜਨ ਦਾ ਐਲਾਨ ਕਰਨਾ ਭਾਜਪਾ ਨੂੰ ਬਾਦਲ ਦਲ ਪ੍ਰਤੀ ਅਪਨਾਏ ਰਵੱਈਏ ਦਾ ਅਹਿਸਾਸ ਕਰਵਾਉਣਾ ਹੈ
ਯੂਪੀ ਵਿਧਾਨ ਸਭਾ ਦੀਆਂ ਚੋਣਾਂ ਜਿੱਥੇ ਭਾਜਪਾ ਅਤੇ ਵਿਰੋਧੀਆਂ ਵਿਚਕਾਰ ਬੜਾ ਗਹਿਗੱਚ ਮੁਕਾਬਲਾ ਹੋਣ ਦੇ ਅਸਾਰ ਹਨ, ਉੱਥੇ ਬਾਦਲ ਦਲ ਵੱਲੋਂ ਵੱਖਰੇ ਤੌਰ ‘ਤੇ ਚੋਣਾਂ ਲੜਨ ਦਾ ਫੈਸਲਾ ਕਰਨਾ ਭਾਜਪਾ-ਬਾਦਲ ਦਲ ਸਬੰਧਾਂ ਦੇ ਮਾਮਲੇ ਵਿੱਚ ਵੱਡੇ ਅਰਥ ਰੱਖਦਾ ਹੈ।