Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਖਿਲਾਫ ਦਰਜ਼ ਕਰਵਾਏ ਮਾਮਲੇ ਵਿਚ ਅਮਰੀਕੀ ਅਦਾਲਤ ਨੇ ਸੰਮਨਾਂ ਦੀ ਤਾਮੀਲ ਦੇ ਮੁੱਦੇ ‘ਤੇ ਫੈਸਲਾ ਰਾਖਵਾਂ ਰੱਖਿਆ

ਬਾਦਲ ਖਿਲਾਫ ਦਰਜ਼ ਕਰਵਾਏ ਮਾਮਲੇ ਵਿਚ ਅਮਰੀਕੀ ਅਦਾਲਤ ਨੇ ਸੰਮਨਾਂ ਦੀ ਤਾਮੀਲ ਦੇ ਮੁੱਦੇ ‘ਤੇ ਫੈਸਲਾ ਰਾਖਵਾਂ ਰੱਖਿਆ

ਕੈਲੀਫੋਰਨੀਆ (ਨਵੰਬਰ 10, 2013) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਸਿਖਾਂ ’ਤੇ ਤਸ਼ਦਦ ਅਤੇ ਝੂਠੇ ਮੁਕਾਬਲਿਆਂ ਦੇ ਚਲ ਰਹੇ ਕੇਸ ਵਿਚ ਸ਼ਿਕਾਗੋ ਸਥਿਤ ਅਪੀਲ ਸਬੰਧੀ ਅਮਰੀਕੀ ਅਦਾਲਤ ਨੇ ਇਸ ਗੱਲ ਦਾ ਫੈਸਲਾ ਕਰਨ ਲਈ ਸੁਣਵਾਈ ਕੀਤੀ ਕਿ ਪਿਛਲੇ ਸਾਲ ਮਿਲਵਾਕੀ ਦੇ ਦੌਰੇ ਦੌਰਾਨ ਬਾਦਲ ਨੂੰ ਅਮਰੀਕੀ ਸੰਘੀ ਅਦਾਲਤ ਦੇ ਸੰਮਨ ਤਾਮੀਲ ਕਰਵਾਏ ਗਏ ਸੀ ਕਿ ਨਹੀਂ ਜਿਵੇਂ ਕਿ ਮਨੁੱਖੀ ਅਧਿਕਾਰ ਜਥੇਬੰਦੀ ਸਿਖਸ ਫਾਰ ਜਸਟਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। ਅਦਾਲਤ ਨੇ ਇਸ ਸਬੰਧੀ ਆਪਣਾ ਫੈਸਲਾ ਰਾਖਵਾਂ ਰਖ ਲਿਆ ਹੈ।

ਮੁੱਖ ਮੰਤਰੀ ਬਾਦਲ ਖਿਲਾਫ ਇਹ ਕੇਸ ਅਮਰੀਕਾ ਦੀ ਅਪੀਲ ਸਬੰਧੀ ਅਦਾਲਤ ਵਿਚ ਸੁਣਵਾਈ ਲਈ ਆਇਆ ਹੈ ਕਿਉਂਕਿ ਹੇਠਲੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ਨੂੰ ਇਸ ਆਧਾਰ ’ਤੇ ਖਾਰਜ ਕਰ ਦਿੱਤਾ ਸੀ ਕਿ 09 ਅਗਸਤ 2012 ਨੂੰ ਓਕ ਕ੍ਰੀਕ ਹਾਈ ਸਕੂਲ ਵਿਚ ਮੁੱਖ ਮੰਤਰੀ ਬਾਦਲ ਦੀ ਥਾਂ ਸ਼ਿਕਾਗੋ ਦੇ ਰਹਿਣ ਵਾਲੇ ਸਿੱਖ ਸੁਰਿੰਦਰਪਾਲ ਸਿੰਘ ਕਾਲੜਾ ਨੂੰ ਸੰਮਨ ਤਾਮੀਲ ਕਰਵਾਏ ਗਏ ਸਨ। ਬੀਤੇ ਦਿਨ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ 3 ਸਰਕਟ ਕੋਰਟ ਜੱਜਾਂ ਨੇ ਇਸ ਗੱਲ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ ਕਿ ਕੀ ਇਸਤਗਾਸਾ ਧਿਰ ਨੂੰ ਇਸ ਗੱਲ ਦੀ ਨਿਆਂਇਕ ਜਾਂਚ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ ਕਿ ਕੀ ਮੁੱਖ ਮੰਤਰੀ ਬਾਦਲ ਦੀ ਥਾਂ ਕਾਲੜਾ ਨੂੰ ਸੰਮਨ ਤਾਮੀਲ ਹੋਏ ਸਨ।

ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ, ਪੰਜਾਬ)

ਸਿੱਖ ਜਥੇਬੰਦੀ ਦੇ ਅਟਾਰਨੀ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਇਸਤਗਾਸਾ ਧਿਰ ਨੂੰ ਦਿੱਤਾ ਗਿਆ 30 ਦਿਨਾਂ ਦਾ ਸਮਾਂ ਇਸ ਗੱਲ ਦਾ ਪਤਾ ਲਗਾਉਣ ਲਈ ਕਾਫੀ ਨਹੀਂ ਹੈ ਕਿ ਕੀ ਓਕ ਕ੍ਰੀਕ ਹਾਈ ਸਕੂਲ ਵਿਚ ਕਾਲੜਾ ਜਾਂ ਬਾਦਲ ਨੂੰ ਸੰਮਨ ਤਾਮੀਲ ਹੋਏ ਸਨ ਜਾਂ ਫਿਰ ਕਾਲੜਾ ਦਾ ਹਲਫੀਆ ਬਿਆਨ ਫਰਜ਼ੀ ਹੈ ਜਾਂ ਫਿਰ ਇਹ ਮੁੱਖ ਮੰਤਰੀ ਦੇ ਏਜੰਟਾਂ ਦੇ ਪ੍ਰਭਾਵ ਹੇਠ ਦਿੱਤਾ ਗਿਆ ਹੈ।

ਸਿੱਖ ਜਥੇਬੰਦੀ ਦੇ ਅਟਾਰਨੀ ਪਾਵਿਚ ਲਾਅ ਫਾਰਮ ਵਲੋਂ ਅਪੀਲ ਕੋਰਟ ਦੇ ਜੱਜਾਂ ਨੂੰ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਭਾਰਤ ਤੋਂ ਬਾਦਲ ਦੇ ਪ੍ਰਤੀਨਿਧ 17 ਫਰਵਰੀ ਨੂੰ ਜਾਂ ਨੇੜੇ ਤੇੜੇ ਪਹੁੰਚੇ ਜਦ ਕਿ ਕਾਲੜੇ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 18 ਫਰਵਰੀ ਨੂੰ ਆਪਣੇ ਟਰੰਕ ਵਿਚ ਪਏ ਪੇਪਰਾਂ ਦਾ ਪਤਾ ਲਗਾ ਪਰ ਨਾਲ ਹੀ ਉਸ ਨੇ 29 ਜਨਵਰੀ ਦੇ ਆਪਣੇ ਸਹੁੰ ਖਾਕੇ ਦਿੱਤੇ ਹਲਫੀਆ ਬਿਆਨ ਵਿਚ ਕੀਤੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਇਨ੍ਹਾਂ ਪੇਪਰਾਂ ਨੂੰ ਓਕ ਕ੍ਰੀਕ ਹਾਈ ਸਕੂਲ ਵਿਚ ਹੀ ਛਡ ਆਇਆ ਸੀ। ਕਾਲੜਾ ਵਲੋਂ ਬਾਅਦ ਵਿਚ ਦਿੱਤਾ ਗਿਆ ਹਲਫੀਆ ਬਿਆਨ ਤੇ ਉਸ ਦੀ ਫਿਸਟਰ ਹੋਟਲ ਵਿਚ ਸੁਣਵਾਈ ਤੋਂ ਪਹਿਲਾਂ ਮੀਟਿੰਗ ਤੇ ਇਹ ਸਾਰਾ ਕੁਝ ਇਸ ਗਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਕਾਲੜਾ ਵਲੋਂ ਹਲਫੀਆ ਬਿਆਨ ਬਾਦਲ ਦੇ ਏਜੰਟਾਂ ਦੇ ਪ੍ਰਭਾਵ ਅਧੀਨ ਦਿੱਤਾ ਗਿਆ ਹੋਵੇ। ਇਹ ਗੱਲ ਇਨਸਾਫ ਵਿਚ ਅੜਿਕਾ ਪਾਉਣ ਵਾਲੀ ਮੰਨੀ ਜਾ ਸਕਦੀ ਹੈ।

ਸਿੱਖਸ ਫਾਰ ਜਸਟਿਸ ਦੇ ਵਕੀਲ, ਸ਼੍ਰੋਮਣੀ ਅਕਾਲੀ ਦਲ (ਅ) ਦੇ ਮੈਂਬਰ ਤੇ ਪੀੜਤ ਫਰਿਆਦੀ

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਕਾਲੜਾ ਦੇ ਜੱਜ ਐਡਲਮੈਨ ਅੱਗੇ ਹਲਫੀਆ ਬਿਆਨ ਦੇਣ ਤੋਂ ਪਹਿਲਾਂ ਕਾਲੜਾ ਵਲੋਂ ਬਾਦਲ ਦੇ ਏਜੰਟਾਂ ਡੀ ਆਈ ਜੀ ਅਨਨਿਆ ਗੌਤਮ ਦੇ ਨਾਲ ਮਿਲਵਾਕੀ ਦੇ ਫਿਸਟਰ ਹੋਟਲ ਵਿਚ 3 ਘੰਟੇ ਬਿਤਾਉਣ ਤੋਂ ਇਹ ਗੱਲ ਪੱਕੀ ਹੈ ਕਿ ਕਾਲੜਾ ਦਾ ਹਲਫੀਆ ਬਿਆਨ ਪ੍ਰਭਾਵਿਤ ਅਧੀਨ ਸੀ। ਪੰਨੂ ਨੇ ਅੱਗੇ ਕਿਹਾ ਕਿ ਇਸ ਸਬੰਧੀ ਜਦੋਂ ਸਬੂਤ ਸਾਹਮਣੇ ਆ ਜਾਂਦੇ ਹਨ ਤਾਂ ਕਾਲੜਾ ਨੂੰ ਗਵਾਹ ਵਜੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਅਪੀਲ ਸਬੰਧੀ ਅਦਾਲਤ ਇਸ ਦੀ ਸਚਾਈ ਜਾਣਨ ਲਈ ਸਾਨੂੰ ਹੋਰ ਸਮਾਂ ਦੇਵੇਗੀ।

ਇਸਤਗਾਸਾ ਧਿਰ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਦੇ ਜੀਤ ਸਿੰਘ, ਗੁਰਦੀਪ ਸਿੰਘ ਤੇ ਜਗਤਾਰ ਸਿੰਘ ਨੇ ਦੋਸ਼ ਲਾਇਆ ਹੈ ਕਿ ਭਾਰਤ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਤੇ ਧਮਕਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਦੇ ਖਿਲਾਫ ਕੇਸ ਵਾਪਸ ਲੈਣ ਲਈ ਬਾਦਲ ਦੇ ਪ੍ਰਸ਼ਾਸਨ ਵਲੋਂ ਮਜ਼ਬੂਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਅਦਾਲਤ ਵਿਚ ਹਲਫੀਆ ਬਿਆਨ ਦੇਕੇ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਬਾਦਲ ਦੀ ਅਗਵਾਈ ਵਾਲੀ ਪੁਲਿਸ ਫੋਰਸ ਵਲੋਂ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ’ਤੇ ਤਸ਼ਦਦ ਕੀਤਾ ਜਾ ਰਿਹਾ ਹੈ ਤੇ ਭਾਰਤ ਵਿਚ ਇਸਤਗਾਸਾ ਧਿਰ ਦੇ ਪਰਿਵਾਰਕ ਮੈਂਬਰਾਂ ਨੂੰ ਹਾਲ ਵਿਚ ਹੀ ਡੀ ਆਈ ਜੀ ਅਨਨਿਆ ਗੌਤਮ ਵਲੋਂ ਦਿੱਤੀਆਂ ਗਈਆਂ ਧਮਕੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਥੇ ਦਸਣਯੋਗ ਹੈ ਕਿ ਸਿਖਸ ਫਾਰ ਜਸਟਿਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ਦਾਇਰ ਕੀਤਾ ਹੋਇਆ ਹੈ ਜਿਸ ਵਿਚ ਦੋਸ਼ ਹੈ ਕਿ ਬਾਦਲ ਉਸ ਪੁਲਿਸ ਫੋਰਸ ਦੀ ਕਮਾਨ ਕਰ ਰਹੇ ਹਨ ਜਿਹੜੀ ਕਿ ਪੰਜਾਬ ਵਿਚ ਸਿੱਖ ਭਾਈਚਾਰੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਅਤੇ ਫਰਜ਼ੀ ਹਤਿਆਵਾਂ ਲਈ ਜ਼ਿੰਮੇਵਾਰ ਹੈ।

Read/Listen this news in English:

Torture and Extra-judicial Killing of Sikhs in Punjab – US Court reserves decision in Badal Case

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਵਿੱਚ ਸੋਸ਼ਲ ਮੀਡੀਆ ਰੋਕ ਦੇ ਹੁਕਮਾਂ ਦੀ ਝੜੀ ਜਾਰੀ ਹੈ। ਮਾਰਚ ਤੋਂ ਜੁਲਾਈ 2026 ਦੌਰਾਨ 1.95 ਲੱਖ ਤੋਂ ਵੱਧ ਹੁਕਮ ਜਾਰੀ ਹੋਏ, ਜਿਨ੍ਹਾਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਸਭ ਤੋਂ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: