ਚੰਡੀਗੜ੍ਹ: ਬਲਾਤਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਡੇਰਾ ਸਿਰਸਾ ਦੇ ਨਵੇਂ ਉਤਰਾਅਧਿਕਾਰੀ ਬਾਰੇ ਐਲਾਨ ਕਰ ਦਿੱਤਾ ਗਿਆ। ਜਿਸ ਵਿਚ ਜਸਮੀਤ ਇੰਸਾਂ ਡੇਰੇ ਦਾ ਨਵਾਂ ਮੁਖੀ ਹੋਵੇਗਾ।

ਜਸਮੀਤ ਇੰਸਾਂ ਰਾਮ ਰਹੀਮ ਦਾ ਪੁੱਤਰ ਹੈ। ਖ਼ਬਰਾਂ ਅਨੁਸਾਰ ਰਾਮ ਰਹੀਮ ਦੀ ਮਾਂ ਨਸੀਬ ਕੌਰ ਨੇ ਸੋਮਵਾਰ (28 ਅਗਸਤ) ਨੂੰ ਆਪਣੇ ਪੋਤੇ ਜਸਮੀਤ ਇੰਸਾਂ ਨੂੰ ਡੇਰੇ ਦਾ ਅਗਲਾ ਮੁਖੀ ਨਾਮਜ਼ਦ ਕੀਤਾ ਹੈ।

ਡੇਰੇ ਵਲੋਂ ਮਿਲੀ ਜਾਣਕਾਰੀ ਮੁਤਾਬਕ ਬਲਾਤਕਾਰ ਦੇ ਦੋਸ਼ ਲੱਗਣ ਦੇ ਬਾਅਦ 2007 ‘ਚ ਰਾਮ ਰਹੀਮ ਨੇ ਜਸਮੀਤ ਨੂੰ ਆਪਣੀ ਗੱਦੀ ‘ਤੇ ਬਿਠਾਉਣ ਦਾ ਮਨ ਬਣਾ ਲਿਆ ਸੀ।