Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੇਰਾ ਸਿਰਸਾ ਤੋਂ ਬਰਾਮਦ 18 ਲੜਕੀਆਂ ਦੀ ਮੈਡੀਕਲ ਜਾਂਚ; ਜੱਜ ਨੇ ਸੌਦਾ ਸਾਧ ਨੂੰ ਦਰਿੰਦਾ ਕਿਹਾ

ਡੇਰਾ ਸਿਰਸਾ ਤੋਂ ਬਰਾਮਦ 18 ਲੜਕੀਆਂ ਦੀ ਮੈਡੀਕਲ ਜਾਂਚ; ਜੱਜ ਨੇ ਸੌਦਾ ਸਾਧ ਨੂੰ ਦਰਿੰਦਾ ਕਿਹਾ

ਸਿਰਸਾ: ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਵਿਚੋਂ ਅੱਜ (29 ਅਗਸਤ) ਨੂੰ 18 ਲੜਕੀਆਂ ਨੂੰ ਬਾਹਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।

ਸਬੰਧਤ ਖ਼ਬਰ:

ਬਲਾਤਕਾਰ ਕੇਸ ‘ਚ 20 ਸਾਲ ਸਜ਼ਾ ਹੋਣ ਤੋਂ ਬਾਅਦ ਰਾਮ ਰਹੀਮ ਦਾ ਪੁੱਤਰ ਜਸਮੀਤ ਬਣਿਆ ਡੇਰੇ ਦਾ ਮੁਖੀ …

ਚੀਫ਼ ਮੈਡੀਕਲ ਅਫ਼ਸਰ ਗੋਵਿੰਦ ਗੁਪਤਾ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰੀ ਬਾਬੇ ਬਾਰੇ ਇਹ ਗੱਲ ਸੁਣੀ ਜਾਂਦੀ ਹੈ ਕਿ ਇਸ ਨੇ ਸਿਰਫ ਦੋ ਸਾਧਵੀਆਂ ਨਾਲ ਹੀ ਕੁਕਰਮ ਨਹੀਂ ਕੀਤਾ ਬਲਕਿ ਉਹ ਉੱਥੋਂ ਦੀਆਂ ਹੋਰ ਲੜਕੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ।

ਬਲਾਤਕਾਰੀ ਰਾਮ ਰਹੀਮ ਦੀ ਤਸਵੀਰ
ਬਲਾਤਕਾਰੀ ਰਾਮ ਰਹੀਮ ਦੀ ਤਸਵੀਰ

ਇਸੇ ਕਾਰਨ ਡੇਰੇ ਵਿੱਚੋਂ ਲਿਆਂਦੀਆਂ ਗਈਆਂ ਲੜਕੀਆਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਉਸ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ।

ਸਬੰਧਤ ਖ਼ਬਰ:

ਸਾਬਕਾ ਸੀਬੀਆਈ ਅਧਿਕਾਰੀ ਦਾ ਦਾਅਵਾ: ਰਾਮ ਰਹੀਮ ਖ਼ਿਲਾਫ਼ ਕੇਸ ਬੰਦ ਕਰਨ ਲਈ ਪਾਇਆ ਜਾਂਦਾ ਰਿਹਾ ਦਬਾਅ …

ਇਸ ਤੋਂ ਇਲਾਵਾ ਬਲਾਤਕਾਰੀ ਸਾਧ ਦੇ ਬਹਾਨਿਆਂ ਤੇ ਤਰਲਿਆਂ ਨੂੰ ਨਾ ਮੰਨਦਿਆਂ ਜੱਜ ਨੇ ਆਪਣੇ ਫੈਸਲੇ ਵਿੱਚ ਇਹ ਵਿਸ਼ੇਸ਼ ਤੌਰ ‘ਤੇ ਲਿਖਿਆ ਸੀ ਕਿ ਗੁਰਮੀਤ ਰਾਮ ਰਹੀਮ ਅਜਿਹਾ ਇੱਕ ਜੰਗਲੀ ਦਰਿੰਦਾ ਹੈ ਜਿਸ ‘ਤੇ ਕਿਸੇ ਕੀਮਤ ‘ਤੇ ਤਰਸ ਨਹੀਂ ਕੀਤਾ ਜਾ ਸਕਦਾ।

ਸਬੰਧਤ ਖ਼ਬਰ:

ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ
1 ਫਰਵਰੀ 2023 ਨੂੰ ਜਾਰੀ ਕੀਤੇ ਗਏ ਇੰਡੀਆ ਦੇ ਕੇਂਦਰੀ ਬਜਟ ਵਿੱਚ ਇਸ ਵਾਰ ਰੱਖਿਆ/ਫੌਜ ਵਾਸਤੇ 5.94 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਨਾਲੋਂ
1 ਫਰਵਰੀ 2023 ਨੂੰ ਜਾਰੀ ਕੀਤੇ ਗਏ ਇੰਡੀਆ ਦੇ ਕੇਂਦਰੀ ਬਜਟ ਵਿੱਚ ਇਸ ਵਾਰ ਰੱਖਿਆ/ਫੌਜ ਵਾਸਤੇ 5.94 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਨਾਲੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: