Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ: ਰਿਪੋਰਟ

ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ: ਰਿਪੋਰਟ

ਲੰਡਨ (23 ਮਾਰਚ, 2016): ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ ਹਨ ਅਤੇ 12 ਫੀਸਦੀ ਬਾਹਰ ਜਾਣ ਜਦਕਿ 31 ਫੀਸਦੀ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕੇ । ਇਹ ਪ੍ਰਗਟਾਵਾ ਬਰਤਾਬਵੀ ਸਰਕਾਰ ਵੱਲੋਂ ਸਿੱਖਾਂ ਸਬੰਧੀ ਸੰਸਦ ਵਿੱਚ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।

ਜਾਰੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬਰਤਾਨਵੀ ਸਿੱਖ ਹਰ ਵਰ੍ਹੇ ਆਪਣੀ ਕਿਰਤ ਕਮਾਈ ਵਿਚੋਂ 1250 ਲੱਖ ਪੌਾਡ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰਦੇ ਹਨ ਤੇ ਨਾਲ ਹੀ ਹਰ ਵਰ੍ਹੇ 650 ਲੱਖ ਘੰਟੇ ਸਮਾਜ ਸੇਵੀ ਕਾਰਜਾਂ ਦੇ ਲੇਖੇ ਲਾਉਂਦੇ ਹਨ । ਇਹ ਪ੍ਰਗਟਾਵਾ ਬਰਤਨਾਵੀ ਸੰਸਦ ਵਿਚ ਕੱਲ੍ਹ ਜਾਰੀ ਹੋਈ ਬਿ੍ਟਿਸ਼ ਸਿੱਖ ਰਿਪੋਰਟ 2016 ਵਿਚ ਕੀਤਾ ਗਿਆ ਹੈ । ਸਿਟੀ ਸਿੱਖ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰ 5 ‘ਚੋਂ 4 ਸਿੱਖ ਯਾਨੀ ਕਿ 80 ਫੀਸਦੀ ਬਿ੍ਟਿਸ਼ ਸਿੱਖਾਂ ਦਾ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਹੈ, 60 ਫੀਸਦੀ ਬਿ੍ਟਿਸ਼ ਸਿੱਖ ਮੰਨਦੇ ਹਨ ਕਿ ਉਹ ਇੰਮੀਗਰਾਂਟ ਸੁਸਾਇਟੀ ਵਿਚ ਹਾਂ ਪੱਖੀ ਯੋਗਦਾਨ ਪਾਉਂਦੇ ਹਨ ।British-Sikh-Report

ਜਾਰੀ ਹੋਈ ਇਸ ਰਿਪੋਰਟ ਦੇ ਸੰਧਰਭ ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਹੈ ਕਿ ਬਿ੍ਟਿਸ਼ ਸਿੱਖ ਸਾਡੀ ਸੁਸਾਇਟੀ ਲਈ ਬਹੁਤ ਕੁਝ ਲਿਆਏ ਹਨ ਜਿਥੇ ਉਹ ਮਿਹਨਤੀ ਹਨ ਉਥੇ ਉਨ੍ਹਾਂ ਅੰਦਰ ਸਾਡੇ ਦੇਸ਼ ਦੀ ਮਦਦ ਕਰਨ ਲਈ ਉਤਸ਼ਾਹ ਹੈ ਤੇ ਸਿੱਖਾਂ ਦੀਆਂ ਮਹਾਨ ਸੱਭਿਆਚਾਰਕ ਕਦਰਾਂ ਕੀਮਤਾਂ ਹਨ ।

ਲੰਡਨ ਦੇ ਮੇਅਰ ਬੌਰਿਸ ਜੌਹਨਸਨ ਨੇ ਇਸ ਸਬੰਧੀ ਕਿਹਾ ਹੈ ਕਿ ਅਗਲੇ ਮਹੀਨੇ ਲੰਡਨ ‘ਚ ਤੇ ਦੁਨੀਆਂ ਭਰ ‘ਚ ਵਿਸਾਖੀ ਮਨਾਈ ਜਾ ਰਹੀ ਹੈ, ਇਹ ਰਿਪੋਰਟ ਲੋਕਾਂ ਵਿਚ ਤਾਕਤ ਬਣੇਗੀ ਤੇ ਰਾਸ਼ਟਰ ਦੇ ਭਵਿੱਖ ਨੂੰ ਕਾਮਯਾਬ ਕਰਨ ‘ਚ ਮਹੱਤਵਪੂਰਣ ਰੋਲ ਅਦਾ ਕਰੇਗੀ ।

ਲੇਬਰ ਪਾਰਟੀ ਵੱਲੋਂ ਲੰਡਨ ਮੇਅਰ ਲਈ ਉਮੀਦਵਾਰ ਸਦੀਕ ਖਾਨ ਨੇ ਕਿਹਾ ਕਿ ਲੰਡਨ ਦੀਆ ਗਲੀਆਂ ਵਿਚ ਰਹਿਣ ਵਾਲੇ ਬੇਘਰੇ ਲੋਕਾਂ ਨੂੰ ਭੋਜਨ ਦੇਣ, ਸ਼ਹਿਰ ਲਈ ਸਖ਼ਤ ਮਿਹਨਤ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਇਹ ਰਿਪੋਰਟ ਦੱਸੇਗੀ ਕਿ ਸਿੱਖ ਭਾਈਚਾਰਾ ਸਮਾਜ ਲਈ ਯੋਗਦਾਨ ਪਾਉਣ ਬਦਲੇ ਕਿਉਂ ਮਾਣ ਮਹਿਸੂਸ ਕਰਦਾ ਹੈ ।

ਇਹ ਖਬਰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

57% of British Sikhs want to stay in the EU, according to the British Sikh Report

ਬਿ੍ਟਿਸ਼ ਸਿੱਖ ਰਿਪੋਰਟ ਦੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਕਿ ਬਰਤਾਨਵੀ ਸਿੱਖ ਆਪਣੀ ਵੱਖਰੀ ਪਹਿਚਾਣ ਕਰਕੇ ਮਾਣ ਮਹਿਸੂਸ ਕਰਦੇ ਹਨ । ਸਿੱਖਾਂ ਅੰਦਰੋਂ ਅਨੂਠੇਪਣ, ਉਨ੍ਹਾਂ ਦੇ ਜ਼ਜਬਾਤ ਤੇ ਸਮਝ ਦਾ ਝਲਕਾਰੇ ਪੈਂਦੇ ਹਨ । ਇਹ ਦਸਤਾਵੇਜ਼ ਬਰਤਾਨੀਆਂ ਵਿਚ ਸਿੱਖਾਂ ਦੀ ਅਸਲ ਤਸਵੀਰ ਪੇਸ਼ ਕਰਦੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: