Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਭਾਰਤ ਵਿੱਚ 17 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਭਾਰਤ ਵਿੱਚ 17 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ ( 13ਮਾਰਚ, 2015): ਪੰਜਾਬੀ ਗੀਤਕਾਰ, ਗਾਇਕ ਅਤੇ ਫਿਲਮੀ ਅਦਾਕਾਰ ਰਾਜ ਕਾਕੜਾ ਦੀ ਆਉਣ ਵਾਲੀ ਪੰਜਾਬੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਨੂੰ ਭਾਰਤੀ ਫਿਲਮ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰਦਿਆਂ ਫਿਲ਼ਮ ਦੇ ਪ੍ਰਦਰਸ਼ਨ ‘ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਸੀ।

Patta patta Singa da very
ਪੰਜਾਬੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ”

ਭਾਰਤੀ ਸੈਂਸਰ ਬੋਰਡ ਵੱਲੋਂ ਇਸ ਫਿਲਮ ‘ਤੇ ਪਾਬੰਦੀ ਲਾਉਣ ਤਤੋਂ ਬਾਅਦ ਇਹ ਫਿਲਮ ਬਾਰਤ ਵਿੱਚ ਤਾਂ ਜਾਰੀ ਨਹੀਂ ਹੋ ਸਕੀ ਪਰ ਸੰਸਾਰ ਦੇ ਬਾਕੀ ਮੁਲਕਾਂ ਵਿੱਚ ਇਹ ਫਿਲਮ 17 ਅਪ੍ਰੈਲ ਨੂਮ ਰਿਲੀਜ਼ ਹੋ ਰਹੀ ਹੈ। ਅੱਜ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ ਦੇ ਅੀਧਕਾਰਤ ਫੇਸਬੁੱਕ ਪੇਜ਼ ‘ਤੇ ਇਹ ਜਾਣਕਾਰ ਿ ਦਿੱਤੀ ਗਈ ਹੈ।

ਫਿਲਮ ‘ਤੇ ਪਾਬੰਦੀ ਲਾਉਣ ਦੇ ਕਾਰਣ:

ਭਾਰਤੀ ਫਿਲਮ ਸੈਂਸਰ ਬੋਰਡ ਨੇ ਫਿਲਮ ‘ਤੇ ਪਾਬੰਦੀ ਲਾਉਣ ਦੇ ਹੇਠ ਲਿਖੇ ਕਾਰਣ ਦਿੱਤੇ ਹਨ:
“ਗੁਰਦੁਆਰੇ ਉੱਤੇ ਹਮਲਾ, ਨਿਰਦੋਸ਼ ਲੋਕਾਂ ਦਾ ਕਤਲ, ਔਰਤਾਂ ‘ਤੇ ਤਸ਼ੱਦਦ, ਪੁਲਿਸ ਥਾਣੇ ਵਿੱਚ ਬੂਰੀ ਤਰਾਂ ਲੋਕਾਂ ਨੂੰ ਕੁੱਟਣਾ, ਔਰਤਾਂ ਨੂੰ ਗੰਦੀਆਂ ਗਾਲ੍ਹਾਂ ਕੱਢਣੀਆਂ ਅਤੇ ਫਿਲਮ ਦਾ ਸਮਾਜ ਨੂੰ ਕੋਈ ਸੁਨੇਹਾ ਦੇਣ ਵਿੱਚ ਅਸਫਲ ਹੋਣਾਂ”

ਸੰਦੀਪ ਸਿੰਘ ਨੇ ਦੱਸਿਆ ਕਿ ਉਹ ਸੈਂਸਰ ਬੋਰਡ ਦੇ ਇਸ ਫੈਸਲੇ ਖਿਲਾਫ ਸੁਣਵਾਈ ਕਮੇਟੀ ਕੋਲ ਅਪੀਲ ਕਰਨਗੇ।ਇਹ ਫਿਲਮ ਸੰਸਾਰ ਦੇ ਹੋਰ ਮੁਲਕਾਂ ਇਹ ਫਿਲਮ 2 ਅਪ੍ਰੈਲ ਤੋਂ ਖਿਾਈ ਜਾ ਰਹੀ ਹੈ।

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਅਤੇ ਸਿੱਖ ਖਾੜਕੂ ਸੰਘਰਸ਼ ਨਾਲ ਸਬੰਧਿਤ ਹੋਰ ਫਿਲਮਾਂ:
ਫਤਿਹ ਕਲੱਬ ਦੇ ਹਰਸਿਮਰਨ ਸਿੰਘ ਅਤੇ ਸੰਦੀਪ ਸਿੰਘ ਜ਼ੰਟੀ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦਾ ਸੰਤਾਪ ਅਤੇ ਪੰਜਾਬ ਦਾ ਦਰਦ ਬਿਆਨ ਕਰਦੀ ਹੈ। ਇਹ ਫਿਲਮ ਪੰਜਾਬ ਵਿੱਚ 80ਵਿਆਂ ਤੋਂ 90ਵਿਆਂ ਦੌਰਾਨ ਚੱਲੀ ਸਿੱਖ ਖਾੜਕੂ ਲਹਿਰ ‘ਤੇ ਅਧਾਰਿਤ ਹੈ।

ਫਿਲਮ ਨਿਰਮਾਤਾਵਾਂ ਨੇ ਅੱਗੇ ਦੱਸਿਆ ਕਿ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਖਾੜਕੂਵਾਦ ਦੇ ਅਸਲ ਕਿਰਦਾਰ ਨੂੰ ਪੇਸ਼ ਕਰਦੀ ਹੈ ਅਤੇ ਇਸ ਨਾਲ ਸਮਾਜ ਨੂੰ ਜੋ ਫਾਇਦੇ ਹੋਏ ਉਹ ਸਾਡੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।

ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ।
ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।

ਇਸਤੋਂ ਪਹਿਲਾਂ ਵੀ ਰਾਜ ਕਾਕੜਾ ਦੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ‘ਤੇ ਵੀ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਸੀ।ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੇ ਜੀਵਣ ‘ਤੇ ਅਧਾਰਿਤ ਹੋਣ ਕਰਕੇ ਇਸ ਫਿਲਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ, ਭਾਂਵੇ ਕਿ ਤਕਨੀਕ, ਨਿਰਦੇਸ਼ਨ ਅਤੇ ਅਦਾਕਾਰੀ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਫਿਲਮ ਅਲੋਚਕਾਂ ਲਈ ਚਰਚਾ ਦਾ ਵਿਸ਼ਾ ਬਣੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਫਿਲਮਾਂ ਦੇ ਅਦਾਕਾਰ ਰਾਜ ਕਾਕੜਾ ਨੇ ਦੱਸਿਆ ਕਿ ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ਵਿੱਚ ਰਿਲੀਜ਼ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕਾਕੜਾ ਵੱਲੋਂ
ਫ਼ਿਲਮ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਦੇ ਪ੍ਰਚਾਰ ਲਈ ਪ੍ਰਸਿੱਧ ਗੀਤਕਾਰ ਰਾਜ ਕਾਕੜਾ ਆਸਟ੍ਰੇਲੀਆ ਪਹੁੰਚੇ ਹੋਏ ਹਨ। ਉਨ੍ਹਾਂ ਸਪਰਿੰਗਵੇਲ ਭਰਾਵਾਂ ਦੇ ਭਾਰਤੀ ਰੈਸਟੋਰੈਂਟ 'ਚ ਇਸ ਬਾਰੇ ਦੱਸਦਿਆਂ ਕਿਹਾ ਕਿ ਫਿਲਮ
ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਇਟਾਲੀ ਵਿਚ ਦਰਸ਼ਕਾਂ ਨੂੰ ਦਿਖਾਉਣ ਲਈ ਨੌਜਵਾਨਾਂ ਨੇ ਉਪਰਾਲਾ ਕੀਤਾ। 25 ਅਪ੍ਰੈਲ 15:30 ਵਜੇ ਵੀਲਾਜੀਉ ਸੇਰੇਨੋ (ਬਰੇਸ਼ੀਆਂ) 25

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: