
ਫ਼ਰੀਦਕੋਟ (28 ਮਾਰਚ, 2016): ਸੁਖਬੀਰ ਬਾਦਲ ਵੱਲੋਂ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਅਦਾਲਤ ਨੇ 2 ਅਪ੍ਰੈਲ ਨੂੰ ਅਦਾਲਤ ਵਿੱਚ ਨਿੱਜ਼ੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਹ ਹੁਕਮ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਸਤੀਸ਼ ਕੁਮਾਰ ਵੱਲੋਂਜਾਰੀ ਕੀਤੇ ਗਏ ਹਨ। 2 ਅਪ੍ਰੈਲ ਨੂੰ ਅਦਾਲਤ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ।
ਪੱਤਰਕਾਰ ਦੀ ਕੁੱਟਮਾਰ ਦੇ ਲਗਭਗ 16 ਸਾਲ ਪੁਰਾਣੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਖਿਲਾਫ਼ ਇੱਥੇ ਚੱਲ ਰਹੇ ਫੌਜ਼ਦਾਰੀ ਮੁਕੱਦਮੇ ਦੀ ਅੱਜ ਅਦਾਲਤ ਨੇ ਆਖ਼ਰਖੀ ਬਹਿਸ ਸੁਣੀ । ਸੰਭਾਵਨਾ ਹੈ ਕਿ 2 ਅਪ੍ਰੈਲ ਨੂੰ ਅਦਾਲਤ ਵੱਲੋਂ ਅੰਤਿਮ ਫੈਸਲਾ ਸੁਣਾਇਆ ਜਾਵੇਗਾ ।
ਉਪ ਮੁੱਖ ਮੰਤਰੀ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ ਨੇ ਕਿਹਾ ਕਿ ਮੁਕੱਦਮੇ ਦੀ ਬਹਿਸ ਮੁਕੰਮਲ ਹੋ ਚੁੱਕੀ ਹੈ ਅਤੇ ਅਦਾਲਤ ਨੇ ਉਪ ਮੁੱਖ ਮੰਤਰੀ ਨੂੰ 2 ਅਪ੍ਰੈਲ ਲਈ ਅਦਾਲਤ ਵਿੱਚ ਹਾਜ਼ਰ ਹੋਣ ਦੀ ਹਿਦਾਇਤ ਕੀਤੀ ਹੈ ।
ਦੱਸਣਯੋਗ ਹੈ ਕਿ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁੱਟਮਾਰ ਦੀ ਇੱਕ ਘਟਨਾ ਸਬੰਧੀ ਜੂਨ 2006 ਵਿੱਚ ਉਪ ਮੁੱਖ ਮੰਤਰੀ ਖਿਲਾਫ਼ ਪਰਚਾ ਦਰਜ ਹੋਇਆ ਸੀ । ਕਰੀਬ ਦਸ ਸਾਲ ਬਾਅਦ ਇਸ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਈ ਹੈ । ਮੁਕੱਦਮੇ ਦੀ ਸੁਣਵਾਈ ਦੌਰਾਨ ਉਪ ਮੁੱਖ ਮੰਤਰੀ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਅਤੇ ਆਪਣੇ ਪੱਖ ਵਿੱਚ ਤਿੰਨ ਗਵਾਹ ਵੀ ਅਦਾਲਤ ਸਾਹਮਣੇ ਪੇਸ਼ ਕੀਤੇ ।