Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵੱਲੋਂ ਜਲੰਧਰ ਵਿੱਚ ਭਾਸ਼ਾ ਕਨਵੈਨਸ਼ਨ ਕਰਵਾਈ ਗਈ

ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵੱਲੋਂ ਜਲੰਧਰ ਵਿੱਚ ਭਾਸ਼ਾ ਕਨਵੈਨਸ਼ਨ ਕਰਵਾਈ ਗਈ

ਜਲੰਧਰ(10 ਮਈ, 2015): ਪੰਜ ਪੰਜਾਬੀ ਲੇਖਕ ਸਭਾਵਾਂ ਦੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵੱਲੋਂ ਕਰਵਾਈ ਗਈ ਭਾਸ਼ਾ ਕਨਵੈਨਸ਼ਨ ‘ਚ ਸ਼ਾਇਦ ਪਹਿਲੀ ਵਾਰ ਕਾਂਗਰਸ ਨੂੰ ਛੱਡ ਕੇ ਸਭ ਪਾਰਟੀਆਂ ਦੇ ਸ਼ਾਮਿਲ ਹੋਏ ਆਗੂਆਂ ਨੇ ਕਨਵੈਨਸ਼ਨ ਵੱਲੋਂ ਉਠਾਈਆਂ ਗਈਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿੱਤੇ ਜਾਣ ਦੀ ਮੰਗ ਦਾ ਸਮਰਥਨ ਵੀ ਕੀਤਾ ਤੇ ਇਸ ਵਾਸਤੇ ਯਤਨਸ਼ੀਲ ਹੋਣ ਦਾ ਭਰੋਸਾ ਦਿੱਤਾ ।

ਪੰਜਾਬੀ ਕੰਨਵੈਨਸ਼ਨ ਮੌਕੇ ਹਾਜ਼ਰ ਵਿਦਵਾਨ
ਪੰਜਾਬੀ ਕੰਨਵੈਨਸ਼ਨ ਮੌਕੇ ਹਾਜ਼ਰ ਵਿਦਵਾਨ

ਪੰਜਾਬੀ ਅਖਬਾਰ ਅਜੀਤ ਵਿੱਚ ਜਲੰਧ੍ਰ ਤੋਂ ਨਸ਼ਰ ਖ਼ਬਰ ਅਨੁਸਾਰਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਨੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਕਾਨਫ਼ਰੰਸ ਵਿਚ ਆਪਣੇ ਪ੍ਰਤੀਨਿਧ ਭੇਜਣ ਦਾ ਸੱਦਾ ਭੇਜਿਆ ਸੀ । ਤਾਲਮੇਲ ਕਮੇਟੀ ਦਾ ਸੱਦਾ ਕਬੂਲਦਿਆਂ ਜਿਥੇ ਅਕਾਲੀ ਦਲ, ਭਾਜਪਾ ਤੇ ਖੱਬੇ ਪੱਖੀ ਪਾਰਟੀਆਂ ਤੇ ‘ਆਪ’ ਤੋਂ ਵੱਖ ਹੋਏ ਧੜੇ ਦੀ ਪ੍ਰਤੀਨਿਧ ਤਾਂ ਪੁੱਜੀ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ ।

ਭਾਸ਼ਾ ਕਨਵੈਨਸ਼ਨ ਦੇ ਮੁੱ ਦਿਆਂ ਨਾਲ ਆਮ ਸਹਿਮਤੀ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਤੀਨਿਧ ਸ: ਗੁਰਚਰਨ ਸਿੰਘ ਚੰਨੀ ਨੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕਰਨ ਦੇ ਕੀਤੇ ਫ਼ੈਸਲੇ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਇਸ ਬਾਰੇ ਫ਼ੈਸਲਾ ਕਰਨ ਲੱ ਗਿਆਂ ਲੇਖਕ ਸਭਾਵਾਂ ਨੂੰ ਨੌਜਵਾਨਾਂ ਨੂੰ ਵੀ ਭਰੋਸੇ ‘ਚ ਲਿਆ ਜਾਣਾ ਚਾਹੀਦਾ ਹੈ ।

ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਭਾਸ਼ਾ ਕਨਵੈਨਸ਼ਨ ਤੇ ਏਜੰਡੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਮਾਂ-ਬੋਲੀ ਪੰਜਾਬੀ ਨੂੰ ਸਿੱ ਖਿਆ, ਨਿਆਂ ਅਤੇ ਪ੍ਰਸ਼ਾਸਕੀ ਪੱਧਰ ‘ਤੇ ਲਾਗੂ ਕਰਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ।

ਖੱਬੇ ਪੱਖੀ ਪਾਰਟੀਆਂ ਸੀ. ਪੀ. ਆਈ. ਦੇ ਸਕੱਤਰ ਹਰਦੇਵ ਅਰਸ਼ੀ, ਸੀ. ਪੀ. ਐਮ. ਦੇ ਚਰਨ ਸਿੰਘ ਵਿਰਦੀ, ਸੀ. ਪੀ. ਐਮ.ਦੇ ਹਰਕਮਲ ਸਿੰਘ ਅਤੇ ਸੀ. ਪੀ. (ਐਮ. ਐਲ.) ਲਿਬਰੇਸ਼ਨ ਦੇ ਸੁਖਦਰਸ਼ਨ ਸਿੰਘ ਨੱਤ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਦਾ ਵਿਕਾਸ ਕਿਰਤੀ ਸੰਘਰਸ਼ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਦੇ ਸੰਗਠਨ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਸੰਘਰਸ਼ਸ਼ੀਲ ਹਨ । ਉਨ੍ਹਾਂ ਭਾਸ਼ਾ ਕਨਵੈਨਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ । ‘ਆਪ’ ਤੋਂ ਅਲੱਗ ਧੜੇ ਦੀ ਆਗੂ ਬੀਬੀ ਜੋਤੀ ਮਾਨ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।

ਲੇਖਕ ਬੁਲਾਰਿਆਂ ਨੇ ਕਿਹਾ ਕਿ ਮਾਹਿਰਾਂ ਦਾ ਇਹ ਕੱ ਢਿਆ ਨਿਚੋੜ ਹੈ ਕਿ ਬੱਚਾ ਆਪਣੀ ਮਾਂ-ਬੋਲੀ ਰਾਹੀਂ ਹੀ ਸਭ ਤੋਂ ਵਧੀਆ ਸਿੱਖਦਾ ਤੇ ਸਮਝਦਾ ਹੈ । ਇਹ ਵੀ ਸਰਬ ਪ੍ਰਮਾਣਿਤ ਰਾਇ ਹੈ ਕਿ ਸਿੱ ਖਿਆ ਤੇ ਪ੍ਰੀਖਿਆ ਦਾ ਮਾਧਿਅਮ ਉਚਤਮ ਪੱਧਰ ਤੱਕ ਮਾਤ ਭਾਸ਼ਾ ਹੀ ਹੋਣੀ ਚਾਹੀਦੀ ਹੈ । ਭਾਸ਼ਾ ਕਨਵੈਨਸ਼ਨ ‘ਚ ਇਹ ਮੰਗ ਕੀਤੀ ਗਈ ਕਿ +2 ਜਮਾਤਾਂ ਤੱਕ ਸਾਰੇ ਸਰਕਾਰੀ ਤੇ ਨਿੱਜੀ ਵਿੱ ਦਿਅਕ ਅਦਾਰਿਆਂ ਵਿਚ ਸਿੱ ਖਿਆ ਤੇ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਹੋਵੇ ਅਤੇ ਤਿੰਨ ਭਾਸ਼ਾਈ ਫ਼ਾਰਮੂਲੇ ਤਹਿਤ ਪੰਜਾਬੀ ਨੂੰ ਪਹਿਲੀ ਤੋਂ, ਹਿੰਦੀ ਨੂੰ ਤੀਜੀ ਅਤੇ ਅੰਗਰੇਜ਼ੀ ਨੂੰ ਛੇਵੀਂ ਜਮਾਤ ਤੋਂ ਪੜ੍ਹਾਇਆ ਜਾਵੇ ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ 2008 ‘ਚ ਸੋਧੇ ਪੰਜਾਬ ਰਾਜ ਭਾਸ਼ਾ ਕਾਨੂੰਨ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਪੰਜਾਬੀ ਲਾਗੂ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਮਦ ਵੀ ਸ਼ਾਮਿਲ ਕੀਤੀ ਜਾਵੇ ।
ਪੰਜਾਬੀ ਨੂੰ ਮੁਕੰਮਲ ਰੂਪ ‘ਚ ਲਾਗੂ ਕਰਵਾਉਣ ਤੇ ਨਿਗਰਾਨੀ ਲਈ ਉੱਚ ਤਾਕਤੀ ਟਿ੍ਬਿਊਨਲ

ਬਣਾਇਆ ਜਾਵੇ । ਗਰੈਜੂਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇ । ਤਕਨੀਕੀ, ਇੰਜੀਨੀਅਰਿੰਗ ਤੇ ਡਾਕਟਰੀ ਸਿੱ ਖਿਆ ਮਾਤ ਭਾਸ਼ਾ ‘ਚ ਕਰਵਾਉਣ ਦਾ ਪ੍ਰਬੰਧ ਹੋਵੇ । ਨਿੱਜੀ ਖੇਤਰ ਦੀਆਂ ਸਿੱ ਖਿਆ ਸੰਸਥਾਵਾਂ ‘ਚ ਪੰਜਾਬੀ ਲਾਗੂ ਕਰਨ ਲਈ ਫਰਵਰੀ 2014 ਦੇ ਪੱਤਰ ਨੂੰ ਉਸ ਦੀ ਭਾਵਨਾ ਅਨੁਸਾਰ ਲਾਗੂ ਕੀਤਾ ਜਾਵੇ ।

ਲੇਖਕ ਆਗੂਆਂ ਨੇ ਕਾਂਗਰਸ ਤੇ ਅਕਾਲੀ ਸਰਕਾਰਾਂ ਦੀ ਰਲ ਕੇ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕਦੇ ਵੀ ਮਾਤ ਭਾਸ਼ਾ ਪ੍ਰਤੀ ਸੁਹਿਰਦ ਵਤੀਰਾ ਨਹੀਂ ਅਪਣਾਇਆ ।

ਤਾਲਮੇਲ ਕਮੇਟੀ ਦੇ ਕਨਵੀਨਰ ਡਾ: ਅਨੂਪ ਸਿੰਘ, ਡਾ: ਸਤਵੰਤ ਸਿੰਘ ਸੰਘਾ, ਡਾ: ਸੁਰਜੀਤ ਪਾਤਰ, ਪ੍ਰੋ: ਪਿਆਰਾ ਸਿੰਘ ਭੋਗਲ, ਸ੍ਰੀ ਸਤਨਾਮ ਸਿੰਘ ਮਾਣਕ, ਪਵਨ ਹਰਚੰਦ ਪੁਰੀ, ਡਾ: ਕਰਮਜੀਤ ਸਿੰਘ, ਡਾ: ਤੇਜਵੰਤ ਮਾਨ, ਡਾ: ਸੁਖਦੇਵ ਸਿੰਘ ਸਿਰਸਾ, ਡਾ: ਜੋਗਾ ਸਿੰਘ ਤੇ ਡਾ: ਸੁਰਜੀਤ ਆਦਿ ਲੇਖਕ ਆਗੂਆਂ ਨੇ ਵੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨਾਂ ਦੌਰਾਨ "ਇਕ ਦੇਸ਼, ਇਕ ਭਾਸ਼ਾ" ਦੇ ਹਿੰਦੂਤਵੀ ਤੇ ਬਸਤੀਵਾਦੀ ਏਜੰਡੇ ਦੀ ਹਿਮਾਇਤ ਕਰਨ ਤੋਂ ਬਾਅਦ ਪੰਜਾਬੀ ਬੋਲੀ ਦੇ ਹਿਮਾਇਤੀਆਂ ਵੱਲੋਂ ਗੁਰਦਾਸ ਮਾਨ ਦੇ
ਅੱਜ (26 ਦਸੰਬਰ, 2018) ਦੇ ਅਜੀਤ ਅਖਬਾਰ ਦੇ ਤੀਸਰੇ ਸਫੇ ਦੇ ਹੇਠਲੇ ਹਿੱਸੇ ਚ ਅੱਧੇ ਪੰਨੇ ਦਾ ਇਹ ਇਸ਼ਤਿਹਾਰ ਲੱਗਾ ਹੈ। ਇਹ ਇਸ਼ਤਿਹਾਰ ਹਿੰਦੀ ਭਾਸ਼ਾ ਵਿਚ ਹੈ ਜਿਸ ਰਾਹੀਂ ਬਿਜਾਲ
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਲੇਖਕਾਂ, ਪ੍ਰਕਾਸ਼ਕਾਂ ਕੋਲੋਂ ਬਾਬਾ ਫਰੀਦ ਸਾਹਿਤ ਸਨਮਾਨ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਨੇ ਦੱਸਿਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਅਤੇ ਉਸਦੇ ਵਿਿਦਅਕ ਅਦਾਰਿਆਂ ‘ਚ ਨਵੀਂ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਪੰਜਾਬੀ ਭਾਸ਼ਾ ਦੀ ਜਾਣਕਾਰੀ ਨੂੰ ਹੁਣ ਲਾਜ਼ਮੀ ਯੋਗਤਾ ਬਣਾ ਦਿੱਤਾ ਹੈ। ਕਮੇਟੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: