ਅੰਮਿ੍ਤਸਰ (17 ਜੂਨ, 2015): ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਅਤੇ ਹਸਪਤਾਲ ‘ਚ ਜ਼ੇਰੇ ਇਲਾਜਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨੂੰ ਉਨ੍ਹਾਂ ਕੋਲ ਜਿਆਦਾ ਸਮਾਂ ਰਹਿਣ ਦੀ ਇਜ਼ਾਜ਼ਤ ਜੇਲ ਪ੍ਰਸ਼ਾਸ਼ਨ ਨੇ ਦੇ ਦਿੱਤੀ ਹੈ।

ਪੋ੍: ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਪ੍ਰੋ: ਭੁੱਲਰ ਨੂੰ ਪਰਿਵਾਰਕ ਮੈਂਬਰਾਂ ਨਾਲ ਵਧੇਰੇ ਸਮਾਂ ਬਿਤਾਉਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਸਿਫਾਰਸ਼ ਕੀਤੀ ਸੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰੋ, ਸਾਹਿਬ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਉਹ ਪ੍ਰੋ: ਭੁੱਲਰ ਦੇ ਖਾਣੇ ਦੇ ਸਮੇਂ ਉਸ ਕੋਲ ਰਹਿਕੇ ਆਪ ਖਾਣਾ ਖੁਆ ਸਕਦੀ ਹੈ ।
ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਪ੍ਰੋ: ਭੁੱਲਰ ਦੇ ਨਾਲ ਮੁਲਾਕਾਤ ਕਰਨ ਲਈ ਵਧੇਰੇ ਸਮਾਂ ਦਿੱਤਾ ਗਿਆ ਹੈ ਤੇ ਹੁਣ ਉਹ ਪ੍ਰੋ: ਭੁੱਲਰ ਨੂੰ ਖਾਣਾ ਖੁਆਉਣ ਸਮੇਂ ਆਪ ਮੌਜੂਦ ਹੋ ਸਕਦੀ ਹੈ । ਬੀਬੀ ਨਵਨੀਤ ਕੌਰ ਨੇ ਦੱਸਿਆ ਕਿ ਉਹ ਕੁਝ ਪੜ੍ਹਨ ਦਾ ਯਤਨ ਕਰਦੇ ਹਨ ਪਰ ਨਜ਼ਰ ਘੱਟ ਹੋਣ ਕਰਕੇ ਪੜ੍ਹ ਨਹੀਂ ਸਕਦੇ ।