Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪ੍ਰੋਫ਼ੈਸਰ ਭੁੱਲਰ ਨਾਲ ਮੁਲਕਾਤ ਕਰਨ ਵਾਸਤੇ ਪਹੁੰਚੀਆਂ ਸਿੱਖ ਵਿਦਿਆਰਥਣਾਂ

ਪ੍ਰੋਫ਼ੈਸਰ ਭੁੱਲਰ ਨਾਲ ਮੁਲਕਾਤ ਕਰਨ ਵਾਸਤੇ ਪਹੁੰਚੀਆਂ ਸਿੱਖ ਵਿਦਿਆਰਥਣਾਂ

ਅੰਮ੍ਰਿਤਸਰ (17 ਜੂਨ, 2015 ): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਹਸਪਤਾਲ ਵਿਚ ਦਾਖਲ ਹਨ, ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਬੀ.ਐਸ.ਸੀ ਨਰਸਿੰਗ ਦੀਆ ਕੁਝ ਵਿਦਿਆਰਥਣਾਂ ਨੇ ਪ੍ਰੋਫੈਸਰ ਭੁੱਲਰ ਨਾਲ ਮੁਲਾਕਾਤ ਕਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ। ਕਰੀਨੇ ਨਾਲ ਸਜਾਏ ਹੋਏ ਦੁਮਾਲਿਆ ਵਾਲੀਆ ਇਹਨਾ ਵਿਦਿਆਰਥਣਾਂ ਨੂੰ ਦੇਖ ਕੇ ਪ੍ਰੋਫੈਸਰ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਵੀ ਇਕ ਵਾਰ ਹੈਰਾਨ ਹੋ ਗਈ। ਕਿਉਂਕਿ ਕਿਸੇ ਅਣਜਾਣ ਵਿਅਕਤੀ ਦਾ ਮੁਲਾਕਾਤ ਲਈ ਜ਼ੋਰ ਪਾਉਣਾ ਉਹਨਾ ਦੀ ਹੈਰਾਨਗੀ ਦਾ ਸਬਬ ਸੀ।

ਬੀਬੀ ਨਵਨੀਤ ਕੌਰ ਮੁਲਾਕਾਤ ਕਰਨ ਆਈਆਂ ਵਿਦਿਆਰਥਣਾਂ ਨਾਲ
ਬੀਬੀ ਨਵਨੀਤ ਕੌਰ ਮੁਲਾਕਾਤ ਕਰਨ ਆਈਆਂ ਵਿਦਿਆਰਥਣਾਂ ਨਾਲ

ਜਿਲਾ ਪ੍ਰਸ਼ਾਸਨ ਅਤੇ ਜੇਲ ਪ੍ਰਸ਼ਾਸਨ ਨੇ ਇਹਨਾ ਵਿਦਿਆਰਥਣਾਂ ਨੂੰ ਪ੍ਰੋਫੈਸਰ ਭੁੱਲਰ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਕਿਉਂਕਿ ਇਹਨਾ ਕੋਲ ਲੌੜੀਦੇ ਦਸਤਾਵੇਜ਼ ਮੌਜੂਦ ਨਹੀਂ ਸੀ। ਵਿਦਿਆਰਥਣਾਂ ਦੀ ਅਗਵਾਈ ਕਰ ਰਹੀਆਂ ਬੀਬਾ ਪ੍ਰਵਿੱਤਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਨੇ ਪੱਤਰਕਾਰਾ ਸਾਹਮਣੇ ਬੇਬਾਕੀ ਨਾਲ ਜਵਾਬ ਦਿੰਦਿਆ ਹੋਇਆ ਕਿਹਾ ਕਿ ਪ੍ਰੋਫੈਸਰ ਭੁੱਲਰ ਬਾਰੇ ਅਸੀ ਅਖਬਾਰਾ, ਰਸਾਲਿਆ ਅਤੇ ਹੋਰ ਸੰਚਾਰ ਸਾਧਾਨਾ ਰਾਹੀ ਪੜਿਆ ਅਤੇ ਸੁਣਿਆ ਹੈ। ਜਦੋ ਦਾ ਸਾਨੂੰ ਪਤਾ ਲੱਗਾ ਹੈ ਕਿ ਉਹ ਅੰਮ੍ਰਿਤਸਰ ਵਿਚ ਜੇਰੇ ਇਲਾਜ ਹਨ।

ਅਸੀ ਉਹਨਾ ਨੂੰ ਮਿਲਣ ਲਈ ਉਤਾਵਲੀਆ ਹਾਂ। ਉਹ ਸਾਡੀ ਕੌਮ ਦੀ ਮਹਾਨ ਹਸਤੀ ਹੈ। ਸਾਨੂੰ ਉਹਨਾ ਤੇ ਮਾਣ ਹੈ। ਇਸ ਸਮੇਂ ਪ੍ਰੋਫੈਸਰ ਭੁੱਲਰ ਨੂੰ ਮੌਰਲ ਅਤੇ ਸ਼ੋਸਲ ਸਪੋਟ ਦੀ ਬਹੁਤ ਜਰੂਰਤ ਹੈ। ਦੋਹਾਂ ਵਿਦਿਆਰਥਣਾਂ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਗੁਰੂ ਕੇ ਸਿੰਘ ਹਨ ਅਤੇ ਅਸੀ ਅਜਿਹੀ ਸ਼ਖਸ਼ੀਅਤ ਦੇ ਦਰਸ਼ਨ ਕਰਨੇ ਵੱਡੇ ਭਾਗ ਸਮਝਦੀਆ ਹਾਂ।

ਦੋਹਾ ਬੱਚੀਆ ਨੇ ਕਿਹਾ ਕਿ ਅਸੀ ਖੁਸ਼ਕਿਸਮਤ ਹਾਂ ਕਿ ਸਾਡੀ ਕੌਮ ਕੋਲ ਅਜਿਹੇ ਯੌਧੇ ਹਨ। ਉਹਨਾ ਕਿਹਾ ਕਿ ਸਾਡੇ ਕੋਲ ਮੁਲਾਕਾਤ ਲਈ ਲੌੜੀਦੇ ਦਸਤਾਵੇਜ਼ ਨਾਲ ਹੋਣ ਕਾਰਨ ਅੱਜ ਅਸੀ ਪ੍ਰੋਫੈਸਰ ਭੁੱਲਰ ਦੇ ਦਰਸ਼ਨ ਨਹੀ ਕਰ ਸਕੀਆ ਪਰ ਅਗਲੀ ਵਾਰ ਅਸੀ ਸਾਰੇ ਦਸਤਾਵੇਜਾਂ ਸਮੇਤ ਆ ਕੇ ਪ੍ਰੋਫੈਸਰ ਭੁੱਲਰ ਨੂੰ ਜਰੂਰ ਮਿਲਾਗੇ।

ਇਸ ਮੌਕੇ ਤੇ ਬੀਬੀ ਨਵਨੀਤ ਕੌਰ ਦੀਆ ਅੱਖਾਂ ਵਿਚ ਪਿਆਰ ਸਤਿਕਾਰ ਅਤੇ ਸਨਮਾਨ ਦੇ ਹੰਝੂ ਵਹਿ ਰਹੇ ਸਨ ਉਹਨਾ ਭਰੇ ਮੰਨ ਨਾਲ ਇਹਨਾ ਵਿਦਿਆਰਥਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਦੇ ਇਥੇ ਆਊਣ ਨਾਲ ਉਹਨਾ ਨੂੰ ਬਹੁਤ ਹੌਸਲਾ ਮਿਲਿਆ ਹੈ। ਜਿਸ ਲਈ ਉਹ ਇਹਨਾ ਵਿਦਿਆਰਥਣਾਂ ਦੇ ਰਿਣੀ ਰਹਿਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ ਜੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ
ਅਦਾਲਤ ਨੇ ਪ੍ਰੋ. ਭੁੱਲਰ ਬਾਰੇ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਬਾਰੇ ਹੁਕਮ ਸੁਣਾਉਂਦਿਆਂ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ।
ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 18 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ...
ਬੀਤੇ ਕੱਲ੍ਹ ਭਾਰਤ ਦੀ ਕੇਂਦਰ ਸਰਕਾਰ ਦੀ ਘਰੇਲੂ ਵਜ਼ਾਰਤ ਦੇ ਹਵਾਲੇ ਨਾਲ ਇਹ ਗੱਲ ਨਸ਼ਰ ਹੋਈ ਹੈ ਕਿ ਕੇਂਦਰ ਸਰਕਾਰ ਵੱਲੋਂ ਅੱਠ ਬੰਦੀ ਸਿੰਘਾਂ ਨੂੰ ਪੱਕੀ ਰਿਹਾਈ ਦੇਣ ਅਤੇ ਇਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: