Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਿਸ ਹਿਰਾਸਤ ’ਚ ਸਿੱਖ ਨੌਜਵਾਨ ਦੇ ਕਤਲ ਦੀ ਪੰਚ ਪਰਧਾਨੀ ਵਲੋਂ ਨਿੰਦਾ

ਪੁਲਿਸ ਹਿਰਾਸਤ ’ਚ ਸਿੱਖ ਨੌਜਵਾਨ ਦੇ ਕਤਲ ਦੀ ਪੰਚ ਪਰਧਾਨੀ ਵਲੋਂ ਨਿੰਦਾ

ਵੀਰ ਸਿੰਘ ਹੀਰਾ ਦੀ ਮ੍ਰਿਤਕ ਦੇਹ ਨਾਲ ਪਰਵਾਰ ਦੇ ਜੀਅ

ਲੁਧਿਆਣਾ (11 ਜਨਵਰੀ, 2012): ਬਰਨਾਲਾ ਦੇ ਥਾਣਾ ਕੋਤਵਾਲੀ ਵਿਚ ਨਿਹੰਗ ਕੁਲਵੰਤ ਸਿੰਘ ਦੇ ਨਾਬਾਲਗ ਪੁੱਤਰ ਵੀਰ ਸਿੰਘ ਨੂੰ ਪੁਛਗਿਛ ਦੇ ਬਹਾਨੇ ਸੱਦਕੇ ਪਹਿਲਾਂ ਜਿੱਥੇ ਉਸ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ, ਉਥੇ ਥਾਣਾ ਮੁਖੀ ਵਲੋਂ ਪਰਿਵਾਰ ਨੂੰ ਧੋਖਾ ਦੇ ਕੇ ਕੀਤੇ ਕਤਲ ਨੂੰ ਛੁਪਾਉਣ ਦੀ ਖਾਤਰ ਝੂਠੀਆਂ ਦਲੀਲਾਂ ਵੀ ਘੜੀਆਂ ਜਾ ਰਹੀਆਂ ਹਨ। ਅਜਿਹਾ ਕਤਲ ਮਨੁੱਖਤਾ ਦੇ ਮੱਥੇ ਉਤੇ ਵੱਡਾ ਧੱਬਾ ਹੈ ਤੇ ਹਰ ਇਨਸਾਫ ਪਸੰਦ ਨੂੰ ਇਸਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਚਾਹੀਦੀ ਹੈ। ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਥਾਣਾ ਮੁਖੀ ਵਲੋਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਦਾਲ ਵਿਚ ਜ਼ਰੂਰ ਕੁਝ ਕਾਲਾ ਹੈ।ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਪਿਛਲੇ ਸਮੇਂ ਦੌਰਾਨ ਮੌਤਾਂ ਦੀ ਦਰ ਵਿਚ ਵਾਧਾ ਹੋਇਆ ਹੈ, ਜੋ ਕਿ ਇਕ ਗੰਭੀਰ ਮਸਲਾ ਹੈ।

ਉਨ੍ਹਾਂ ਕਿਹਾ ਕਿ ਵੀਰ ਸਿੰਘ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਸਬੰਧੀ ਪੂਰਾ ਸਪੱਸ਼ਟ ਉਸਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ ਅਤੇ ਉਸ ਮੁਤਾਬਕ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਹਰਜੀਤ ਸਿੰਘ ਨੇ 1992 ਵਿੱਚ 22 ਸਾਲਾ ਸਿੱਖ ਨੌਜਵਾਨ ਹਰਜੀਤ ਸਿੰਘ ਗੋਰਾ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਮੁਕਾਉਣ ਦੇ ਦੋਸ਼ੀ ਸਾਬਕਾ ਪੁਲਸ ਇੰਸਪੈਕਟਰ
ਮੀਡੀਆ ਰਿਪੋਰਟਾਂ ਮੁਤਾਬਕ ਕੱਲ੍ਹ (21 ਨਵੰਬਰ, 2017) ਬਟਾਲਾ ਪੁਲਿਸ ਨੇ ਦਾਅਵਾ ਕੀਤਾ ਕਿ ਉਸਨੇ ਇਕ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਵਾਸੀ ਜੌੜਾ ਸਿੰਘ ਕੋਲੋਂ ਇਕ ਏ.ਕੇ. 47 ਅਤੇ 23 ਰੌਂਦ
ਅੰਮ੍ਰਿਤਸਰ ਦੇ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ 'ਚ ਲੋੜੀਂਦੇ ਗੈਂਗਸਟਰ ਸਰਾਟ ਮਿੰਟੂ ਉਰਫ ਸਰਾਜ ਸੰਧੂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਮੁਹਾਲੀ ਤੋਂ ਗ੍ਰਿਫਤਾਰ
ਜਲੰਧਰ ਪੁਲਿਸ ਨੇ ਨਾਭਾ ਜੇਲ੍ਹ ਤੋਂ ਫਰਾਰ ਹੋਏ ਇੱਕ ਹੋਰ ਹਵਾਲਾਤੀ ਅਮਨਦੀਪ ਢੋਟੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਨੂੰ ਬੀਤੀ ਰਾਤ ਜਲੰਧਰ ਦੇ ਪੀਏਪੀ ਚੌਕ ਤੋਂ ਗ੍ਰਿਫਤਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: