Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿਧਾਨ ਸਭਾ ਚੋਣਾਂ: 117 ਅਨਾਰ ਤੇ 1880 ਬਿਮਾਰ

ਪੰਜਾਬ ਵਿਧਾਨ ਸਭਾ ਚੋਣਾਂ: 117 ਅਨਾਰ ਤੇ 1880 ਬਿਮਾਰ

ਲੁਧਿਆਣਾ, ਪੰਜਾਬ (12 ਜਨਵਰੀ, 2012): “ਇਕ ਅਨਾਰ ਸੌ ਬਿਮਾਰ” ਵਾਲੀ ਕਹਾਵਤ ਵਰਗੀ ਹਾਲਤ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਣ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਚੋਣਾਂ 30 ਜਨਵਰੀ ਨੂੰ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਾਸਤੇ ਅੱਜ 12 ਜਨਵਰੀ ਤੱਕ 1880 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਇਹ ਜਾਣਕਾਰੀ ਅੱਜ ਸ਼ਾਮ ਪੰਜਾਬ ਦੇ ਮੁੱਖ ਚੋਣ ਦਫਤਰ ਦੇ ਨੁਮਾਇੰਦੇ ਵੱਲੋਂ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਅੱਜ ਕਾਗਜ਼ ਭਰਨ ਦੀ ਮਿਆਦ ਮੁੱਕ ਗਈ ਹੈ।

ਪੰਜਾਬ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਬਾਦਲ-ਭਾਜਪਾ ਗਠਜੋੜ ਅਤੇ ਵਿਰੋਧੀ ਧਿਰ ਕਾਂਗਰਸ ਵਿਚਕਾਰ ਹੈ। ਇਸ ਤੋਂ ਇਲਾਵਾ ਖੱਬੇ-ਪੱਖੀਆਂ, ਨਵੀਂ ਜੰਮੀ ਪੀ.ਪੀ.ਪੀ. (ਪੀਪਲਜ਼ ਪਾਰਟੀ ਪੰਜਾਬ) ਅਤੇ ਲੌਂਗੋਵਾਲ ਦਲ ਦਾ ਗਠਜੋੜ, ਮਾਨ ਦਲ ਅਤੇ ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਵੀ ਚੋਣ ਮੁਕਾਬਲੇ ਵਿਚ ਆਪਣਾ-ਆਪਣਾ ਦਾਅ ਦਾਅ ਅਜਮਾਅ ਰਹੇ ਹਨ। ਬਹੁਤ ਸਾਰੇ ਅਜਿਹੇ ਉਮੀਦਵਾਰ ਵੀ ਹਨ ਜੋ ਬਿਨਾ ਕਿਸੇ ਪਾਰਟੀ ਤੋਂ ਆਪਣੇ ਤੌਰ ਉੱਤੇ ਚੋਣ ਮੈਦਾਨ ਵਿਚ ਨਿੱਤਰੇ ਹਨ। ਭਾਵੇਂ ਕਿ ਇਨ੍ਹਾਂ ਵਿਚੋਂ ਕਈ ਉਮੀਦਵਾਰ ਆਪਣੀ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਰਕੇ ਪਾਰਟੀ ਛੱਡ ਕੇ ਆਪਣੇ ਤੌਰ ਉੱਤੇ ਚੋਣਾਂ ਵਿਚ ਖੜ੍ਹੇ ਹੋਏ ਹਨ ਪਰ ਆਮ ਵਰਤੋਂ ਦੀ ਭਾਸ਼ਾ ਵਿਚ ਇਨ੍ਹਾਂ ਨੂੰ “ਅਜ਼ਾਦ ਉਮੀਦਵਾਰ” ਦੇ ਨਾਂ ਨਾਲ ਹੀ ਸੱਦਿਆ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਾਜਾ ਖਬਰਾਂ ਅਨੁਸਾਰ ਪੰਜਾਬ ਵਿਚ ਕੁੱਲ 65% ਲੋਕਾਂ ਨੇ ਵੋਟਾਂ ਪਾਈਆਂ ਹਨ, ਹਾਲਾਂਕਿ ਇਸ ਵਿਚ ਮਾਲਵਾ ਖੇਤਰ ਵਿਚ ਮੁਕਾਬਲਤਨ ਵੱਧ ਅਤੇ ਮਾਝਾ ਖੇਤਰ ਵਿਚ ਘੱਟ ਲੋਕਾਂ ਨੇ ਵੋਟਾਂ ਪਾਈਆਂ ਹਨ।
ਬਾਦਲ-ਭਾਜਪਾ, ਕਾਂਗਰਸ ਅਤੇ ਪੀ. ਪੀ. ਪੀ ਦਾ ਇਕੋ ਸਾਂਝਾ ਏਜੰਡਾ ਆਮ ਆਦਮੀ ਦੇ ਸਾਥ ਦਾ ਢਕਵੰਜ ਰਚ ਕੇ ਸੱਤਾ ਉੱਤੇ ਕਾਬਜ਼ ਹੋਣਾ ਹੈ: ਖਾਲੜਾ ਮਿਸ਼ਨ ਜਥੇਬੰਦੀ
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ ਅੰਮ੍ਰਿਤਸਰ ਟਾਈਮਜ਼ ਵਿਚ ਛਪੀ ਇੱਕ ਅਹਿਮ ਖਬਰ ਅਨੁਸਾਰ
ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: