Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਾਕਿਸਤਾਨ ਵਿੱਚ ਨਸਲੀ ਹਮਲਿਆਂ ਦਾ ਸ਼ਿਕਾਰ ਹੋਣ ਕਾਰਣ ਪੰਜ ਸਿੱਖ ਪਰਿਵਾਰ ਪਾਕਿਸਤਾਨ ਛੱਡਕੇ ਭਾਰਤ ਪਹੁੰਚੇ

ਪਾਕਿਸਤਾਨ ਵਿੱਚ ਨਸਲੀ ਹਮਲਿਆਂ ਦਾ ਸ਼ਿਕਾਰ ਹੋਣ ਕਾਰਣ ਪੰਜ ਸਿੱਖ ਪਰਿਵਾਰ ਪਾਕਿਸਤਾਨ ਛੱਡਕੇ ਭਾਰਤ ਪਹੁੰਚੇ

ਪਾਕਿਸਤਾਨ ਵਿੱਚ ਦੁਕਾਨ 'ਤੇ ਬੈਠੇ ਸਿੱਖ ( ਫਾਇਲ ਫੋਟੋ )
ਪਾਕਿਸਤਾਨ ਵਿੱਚ ਦੁਕਾਨ ‘ਤੇ ਬੈਠੇ ਸਿੱਖ ( ਫਾਇਲ ਫੋਟੋ )

ਕਰਾਚੀ (12 ਸਤੰਬਰ, 2014): ਪਾਕਿਸਤਾਨ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਖਿਲਾਫ ਹੋ ਰਹੇ ਨਸਲੀ ਹਮਲਿਆਂ ਜਿੰਨ੍ਹਾਂ ਵਿੱਚ ਕਈ ਸਿੱਖਾਂ ਦੀ ਜਾਨ ਚਲੀ ਗਈ ਹੈ, ਦੇ ਕਾਰਣ ਇਥੋਂ ਘੱਟ ਗਿਣਤੀਆਂ ਨੇ ਹਿਜ਼ਰਤ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸੇ ਦੌਰਾਨ ਪੰਜ ਸਿੱਖ ਪਰਿਵਾਰ ਪਾਕਿਸਤਾਨ ਛੱਡਕੇ ਭਾਰਤ ਹਿਜ਼ਰਤ ਕਰ ਗਏ ਹਨ।

ਹਿਜ਼ਰਤ ਕਰਨ ਵਾਲੇ ਇਹ ਪਰਿਵਾਰ ਕੱਪੜਾ ਅਤੇ ਦੂਸਰੀਆਂ ਜ਼ਰੂਰੀ ਵਸਤਾਂ ਦਾ ਕਾਰੋਬਾਰ ਕਰਦੇ ਹਨ। ਸਿੱਖ ਭਾਈਚਾਰੇ ਦੇ ਇਕ ਨੇਤਾ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੀ ਘਾਟ ਅਤੇ ਲਾਹੌਰ ਸਮੇਤ ਸਭ ਥਾਈਾ ਭੈਅ ਦਾ ਵਾਤਾਵਰਨ ਬਣਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਛੱਡਣ ਦੇ ਕਈ ਕਾਰਨ ਹਨ ਪਰ ਮੁੱਖ ਸਮੱਸਿਆ ਵਿੱਤੀ ਅਨਿਸ਼ਚਤਤਾ ਅਤੇ ਅਮਨ ਤੇ ਕਾਨੂੰਨ ਦੀ ਵਿਗੜੀ ਹੋਈ ਹਾਲਤ ਹੈ, ਪਾਕਿਸਤਾਨ ਵਿਚ ਬਹੁਤੇ ਸਿੱਖ ਪਿਸ਼ਾਵਰ ਤੇ ਲਾਹੌਰ ਵਿਚ ਰਹਿੰਦੇ ਹਨ।

ਗੁਰਪਾਲ ਸਿੰਘ ਨੇ ਹਿਜਰਤ ਦਾ ਕਾਰਨ ਪਿਸ਼ਾਵਰ ਵਿਚ ਫੈਲੀ ਗੜਬੜ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸ਼ਾਂਤੀਪਸੰਦ ਭਾਈਚਾਰਾ ਹੈ, ਪ੍ਰੰਤੂ ਆਮ ਲੋਕਾਂ ਦਾ ਸਿੱਖਾਂ ਪ੍ਰਤੀ ਵਧੀਆ ਰਵੱਈਆ ਹੋਣ ਦੇ ਬਾਵਜੂਦ ਪਿਸ਼ਾਵਰ ਵਿਚ ਫੈਲੀ ਗੜਬੜ ਸਾਨੂੰ ਹਿਜਰਤ ਕਰਨ ਲਈ ਮਜਬੂਰ ਕਰ ਰਹੀ ਹੈ।

ਹਿਜਰਤ ਦੀ ਤਾਜ਼ਾ ਲਹਿਰ 4 ਸਤੰਬਰ ਨੂੰ ਮਰਦਾਨ ਤੋਂ ਸ਼ੁਰੂ ਹੋਈ ਹੈ। ਸ਼ਹੀਦਾਂ ਬਾਜ਼ਾਰ ਵਿਚ ਇਕ ਵਪਾਰੀ ਅਮਰਜੀਤ ਸਿੰਘ ਨੂੰ ਆਪਣੀ ਹਾਰ-ਸ਼ਿੰਗਾਰ ਦੀ ਦੁਕਾਨ ਅੰਦਰ ਹੀ ਛੁਰਾ ਮਾਰ ਕੇ ਮਾਰ ਦਿੱਤਾ ਗਿਆ, ਇਸ ਘਟਨਾ ਪਿੱਛੋਂ ਪਿਸ਼ਾਵਰ ਵਿਚ ਦੋ ਹੋਰ ਹਮਲੇ ਹੋਏ।

ਸਿੱਖ ਭਾਈਚਾਰਾ ਜਿਹੜਾ ਪਿਸ਼ਾਵਰ ਵਿਚ ਆਪਣਾ ਕਾਰੋਬਾਰ ਕਰਦਾ ਹੈ ਨੂੰ ਅਗਸਤ ਮਹੀਨੇ ਵੀ ਨਿਸ਼ਾਨਾ ਬਣਾਇਆ ਗਿਆ। ਸ਼ਹਿਰ ਦੇ ਹਸਤਨਾਗਿਰੀ ਇਲਾਕੇ ਵਿਚ ਸ਼ਬਾਬ ਬਾਜ਼ਾਰ ਵਿਚ ਜਦੋਂ ਤਿੰਨ ਸਿੱਖਾਂ ਨੇ ਆਪਣੀਆਂ ਹਾਰ-ਸ਼ਿੰਗਾਰ ਦੀਆਂ ਦੁਕਾਨਾਂ ਖੋਲ੍ਹੀਆਂ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿਚ ਜਗਮੋਤ ਸਿੰਘ ਨਾਂਅ ਦੇ ਸਿੱਖ ਦੀ ਮੌਤ ਹੋ ਗਈ, ਜਦਕਿ ਮਨਮੀਤ ਸਿੰਘ ਤੇ ਪਰਮ ਸਿੰਘ ਜ਼ਖ਼ਮੀ ਹੋ ਗਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਆ ਅਤੇ ਪਾਕਿਸਤਾਨ ਵਿਚ ਭਾਵੇਂ ਅਜੇ ਤੱਕ ਆਵਾਜਾਈ ਮੁੜ ਬਹਾਲ ਨਹੀਂ ਹੋਈ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ
ਗੁਰਦੁਆਰਾ ਮੰਜੀ ਸਾਹਿਬ, ਪਾਤਿਸ਼ਾਹੀ 9ਵੀਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ
ਗੁਰਦੁਆਰਾ ਮੰਜੀ ਸਾਹਿਬ, ਪਾਤਿਸ਼ਾਹੀ 9ਵੀਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ
ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਝੜਪਾਂ ਹੋਈਆਂ ਹਨ। ਇਸ ਸਬੰਧੀ ਸਿੱਖ ਨੀਤੀ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਅਸੀਂ ਭਾਵੇਂ ਜੰਗ ਦੇ ਪੱਖ ਵਿੱਚ ਨਹੀਂ ਹਾਂ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: