Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਟਿਆਲਾ ‘ਚ ਪੁਰਾਣੀ ਅਨਾਜ ਮੰਡੀ ਨੇੜੇ ਸਰ੍ਹੋਂ ਦੇ ਤੇਲ ਦੀ ਫੈਕਟਰੀ ‘ਚ ਧਮਾਕਾ, ਇਕ ਮੌਤ

ਪਟਿਆਲਾ ‘ਚ ਪੁਰਾਣੀ ਅਨਾਜ ਮੰਡੀ ਨੇੜੇ ਸਰ੍ਹੋਂ ਦੇ ਤੇਲ ਦੀ ਫੈਕਟਰੀ ‘ਚ ਧਮਾਕਾ, ਇਕ ਮੌਤ

ਪਟਿਆਲਾ: ਮੀਡੀਆ ਦੀਆਂ ਖ਼ਬਰਾਂ ਅਤੇ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ (15-16 ਨਵੰਬਰ ਦੀ ਰਾਤ) ਇਹ ਧਮਾਕਾ ਹੋਇਆ। ਧਮਾਕੇ ਕਰਕੇ ਨੇੜਲੀਆਂ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ। ਮੌਕੇ ‘ਤੇ ਪਹੁੰਚੇ ਅੱਗ-ਬੁਝਾਊ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।

ਘਟਨਾ ਵਾਲੀ ਥਾਂ ਦੀ ਅੱਜ (16 ਨਵੰਬਰ, 2017) ਸਵੇਰੇ ਦੀ ਤਸਵੀਰ
ਘਟਨਾ ਵਾਲੀ ਥਾਂ ਦੀ ਅੱਜ (16 ਨਵੰਬਰ, 2017) ਸਵੇਰੇ ਦੀ ਤਸਵੀਰ

ਇਸ ਸਬੰਧ ‘ਚ ਸਨੌਰੀ ਅੱਡੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਨ੍ਹਾਂ ਧਮਾਕੇ ਦੀ ਅਵਾਜ਼ ਸੁਣੀ ਤਾਂ ਉਹ ਸ਼ੀਤਲਾ ਮਾਤਾ ਮੰਦਰ ਕੋਲ ਪਹੁੰਚੇ ਤਾਂ ਉਥੇ ਸਰ੍ਹੋਂ ਦਾ ਤੇਲ ਕੱਢਣ ਵਾਲੀ ਫੈਕਟਰੀ ‘ਚ ਇਹ ਧਮਾਕਾ ਦੇਖਿਆ ਗਿਆ। ਇਸ ਹਾਦਸੇ ‘ਚ ਇਕ ਬੰਦੇ ਦੀ ਮੌਤ ਹੋ ਗਈ, ਜੋ ਕਿ ਫੈਕਟਰੀ ਮਾਲਕ ਦਾ ਲੜਕਾ ਦੱਸਿਆ ਜਾ ਰਿਹਾ ਹੈ।

ਇਸ ਸਬੰਧ ‘ਚ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਅੱਗ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗਿਆ।

ਇਸ ਧਮਾਕੇ ਵਿਚ ਚਾਰ ਦੁਕਾਨਾਂ ਜਿਨ੍ਹਾਂ ਵਿਚ ਵੈਲਡਿੰਗ, ਚਾਹ ਤੇ ਸਰ੍ਹੋਂ ਦੇ ਤੇਲ ਦੇ ਕਾਰੋਬਾਰੀ ਕੰਮ ਕਰਦੇ ਸਨ, ਪੂਰੀ ਤਰ੍ਹਾਂ ਉੱਡ ਗਈਆਂ। ਸੂਤਰਾਂ ਮੁਤਾਬਿਕ ਇਕ ਦੁਕਾਨ ਦਾ ਸ਼ਟਰ ਤਕਰੀਬਨ ਅੱਧਾ ਕਿੱਲੋਮੀਟਰ ਦੂਰ ਜਾ ਡਿੱਗਿਆ। ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਕੁਝ ਲੋਕ ਇਸ ਧਮਾਕੇ ਨੂੰ ਵੈਲਡਿੰਗ ਸਿਲੰਡਰਾਂ ਦਾ ਹੋਇਆ ਦੱਸ ਰਹੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਪਟਨ ਸਰਕਾਰ ਨੇ ਜ਼ਿਲ੍ਹਾ ਪਟਿਆਲਾ ਦੇ 130 ਪ੍ਰਾਇਮਰੀ ਸਕੂਲਾਂ ਵਿੱਚ ਅਗਲੇ ਵਿਿਦਅਕ ਸੈਸ਼ਨ ਦੌਰਾਨ ਹਿਸਾਬ ਤੇ ਵਿਿਗਆਨ ਦੀ ਪੜ੍ਹਾਈ ਦਾ ਮਾਧਿਆਮ ਪੰਜਾਬੀ ਦੀ ਬਜਾਏ ਅੰਗਰੇਜ਼ੀ ਹੋਵੇਗਾ ਇਨ੍ਹਾਂ ਸਕੂਲਾਂ ਨੂੰ ਸਰਕਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ
ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਕੇਸ ਸਬੰਧੀ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਬਾਬਾ ਉਦੈ ਸਿੰਘ ਧੜੇ ਦੇ
ਪੰਜਾਬ ਸਰਕਾਰ ਦੀ ਕਾਰਜ਼ਸ਼ੈਲੀ ਦੀ ਤਿੱਖੀ ਅਲੋਚਨਾ ਕਰਨ ਵਾਲੇ ਕੈਨੇਡੀਅਨ ਪੱਤਰਕਾਰ ਬਲਤੇਜ ਪਨੂੰ ਦਾ ਅੱਜ ਅਦਾਲਤ ਨੇ ਇੱਕ ਦਿਨਾ ਪੁਲਿਸ ਰਿਮਾਂਡ ਦੇ ਦਿੱਤਾ ਹੈ।ਬਲਤੇਜ ਪਨੂੰ ਨੂੰ ਪੁਲਿਸ ਨੇ ਬਲਾਤਕਾਰ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: