Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਾ ਤਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹਟਾਂਗਾ ਅਤੇ ਨਾ ਹੀ ਅਸਤੀਫਾ ਦੇਵਾਂਗਾ: ਨੰਦਗੜ

ਨਾ ਤਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹਟਾਂਗਾ ਅਤੇ ਨਾ ਹੀ ਅਸਤੀਫਾ ਦੇਵਾਂਗਾ: ਨੰਦਗੜ

jathedar-nandgarh-225x300
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

ਤਲਵੰਡੀ ਸਾਬੋ (20 ਦਸੰਬਰ, 2014): ਪਿੱਛਲੇ ਕੁਝ ਦਿਨਾਂ ਤੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਪੰਜਾਬ ਦੀ ਹਾਕਮ ਧਿਰ ਬਾਦਲ ਦਲ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਅੱਜ ਆਪਣੇ ਗ੍ਰਹਿ ਵਿਖੇ ਜਥੇਦਾਰ ਨੰਦਗੜ ਨੇ ਕਿਹਾ ਕਿ ਉਨ੍ਹਾਂ ‘ਤੇ ਜਥੇਦਾਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਸੀ ਪਰ ਉਹ ਸਿੱਖ ਸਿਧਾਤਾਂ ‘ਤੇ ਡੱਟ ਕੇ ਪਹਿਰਾ ਦਿੰਦਿਆਂ ਬਿਨ੍ਹਾ ਕਿਸੇ ਦੋਸ਼ ‘ਤੇ ਜਥੇਦਾਰੀ ਤੋਂ ਅਸਤੀਫਾ ਨਹੀਂ ਦੇਣਗੇ ਤੇ ਨਾ ਹੀ ਸਿੱਖਾਂ ਦੀ ਵੱਖਰੀ ਕੌਮ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹੱਟਣਗੇ।

ਜ਼ਿਕਰਯੋਗ ਹੈ ਕਿ ਜਥੇਦਾਰ ਨੰਦਗੜ ਨੇ ਨਾਨਕਸ਼ਾਹੀ ਕੈਲੰਡਰ ਤੇ ਨਾਲ ਹੀ ਅਕਾਲੀ ਸਰਕਾਰ ਦੀ ਹਮਜੋਲੀ ਪਾਰਟੀ ਭਾਜਪਾ ਤੇ ਆਰ.ਐਸ.ਐਸ ਨੂੰ ਵੀ ਅੜੇ ਹੱਥੀਂ ਲਿਆ। ਜਿਸ ਦਾ ਖਮਿਆਜ਼ਾ ਸਿੰਘ ਸਾਹਿਬ ਨੂੰ ਸਰਕਾਰੀ ਜਿਪਸੀ ਤੇ ਸਰਕਾਰੀ ਸੁਰੱਖਿਆ ਕਰਮੀ ਸਰਕਾਰ ਵੱਲੋਂ ਵਾਪਸ ਬੁਲਾ ਲੈਣ ਕਾਰਨ ਭੁਗਤਨਾ ਪਿਆ।

ਇਹ ਕੋਈ ਪਹਿਲਾ ਮੌਕਾ ਨਹੀਂ ਕਿ ਗਿਆਨੀ ਨੰਦਗੜ੍ਹ ਅਤੇ ਬਾਦਲ ਦਲ ਜਾਂ ਬਾਦਲ ਪਰਿਵਾਰ ਵਿਚਕਾਰ ਕਿਸੇ ਮੁੱਦੇ ਨੂੰ ਲੈਕੇ ਤਨਾਅ ਬਣਿਆ ਹੋਏ।ਜਥੇਦਾਰ ਨੰਦਗੜ ਵੱਲੋਂ ਦਿੱਤੇ ਜਾ ਰਹੇ ਬਿਆਨ ਪੰਥਕ ਨਜ਼ਰੀਏ ਤੋਂ ਸਲਾਹੁਣਯੋਗ ਹਨ, ਪਰ ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਜੱਥਦਾਰ ਨੰਦਗੜ੍ਹ ਕਿੰਨੀ ਦ੍ਰਿਤਾ ਨਾਲ ਇਨ੍ਹਾਂ ਬਿਆਨਾਂ ਨੂੰ ਅਮਲੀ ਜ਼ਾਮਾ ਪਹਿਨਾਉਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਦੇ ਸਹਿਯੋਗ ਨਾਲ ਨਾਨਕਸ਼ਾਹੀ ਨਵਾਂ ਸਾਲ 12 ਮਾਰਚ ਨੂੰ ਮਨਾਇਆ ਗਿਆ ਜਿਸ ਵਿੱਚ ਮੈਲਬੌਰਨ ਇਲਾਕੇ ਦੇ ਮੰਤਰੀਆਂ, ਸੰਸਦ
ਸਿੱਖਾਂ ਸਿਧਾਤਾਂ ਨੂੰ ਦਰਕਿਨਾਰ ਕਰਕੇ ਸਿਆਸੀ ਇਸ਼ਾਰੇ ‘ਤੇ ਪੰਥ ਵਿਰੋਧੀ ਸੌਦਾ ਸਾਧ ਨੂੰ ਮਾਫੀਨਾਮਾ ਜਾਰੀ ਕਰਨ ਵਾਲੇ ਜੱਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਵਾਲੇ ਪੰਜਾਂ ਪਿਆਰਿਆਂ ਨੂੰ ਸਿੱਖ
ਸਿੱਖ ਕੌਮ ਦੇ ਸਿਧਾਂਤਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਆਰ ਐੱਸ ਐੱਸ ਅਤੇ ਅਕਾਲੀ ਭਾਜਪਾ ਨੂੰ ਖੁਸ ਕਰਨ
ਅੱਜ ਚੰਡੀਗੜ੍ਹ ਦੇ ਸੈਕਟਰ 30 ਸਥਿਤ ਭਾਈ ਮੱਖਣ ਸ਼ਾਹ ਲੁਬਾਣਾ ਹਾਲ ਵਿੱਚ ਸਿੱਖਸ ਫਾਰ ਹਿਊਮਨ ਰਾਈਟਸ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਲਾਇਰਜ਼ ਫਾਰ ਹਿਊਮਨ ਰਾਈਟਸ ਅਤੇ ਪੰਜਾਬ ਮਨੁੱਖੀ ਅਧਿਕਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: