ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੱਕ ਜਾਹਰ ਕੀਤਾ ਹੈ ਕਿ ਨਾਭਾ ਜੇਲ੍ਹ ‘ਤੇ ਹਮਲੇ ‘ਚ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ, ਕਿਉਂਕਿ ਲਾਈਨ ਆਫ ਕੰਟਰੋਲ (LOC) ਦੇ ਪਾਰ ਭਾਰਤੀ ਫੌਜ ਵਲੋਂ ‘ਸਰਜੀਕਲ ਸਟ੍ਰਾਇਕ’ ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ ‘ਅੱਤਵਾਦ ਮੁੜ ਸੁਰਜੀਤ’ ਕਰਨ ਦੀ ਫਿਰਾਕ ‘ਚ ਹੈ।

ਸਬੰਧਤ ਖ਼ਬਰ:
ਨਾਭਾ ਜੇਲ੍ਹ ਫਰਾਰੀ ਕੇਸ ‘ਚ ਸ਼ਾਮਲ ਇਕ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ …
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨਾਲ ਗੱਲਬਾਤ ਤੋਂ ਬਾਅਦ ਸੁਖਬੀਰ ਨੇ ਟਵੀਟ ਕੀਤਾ, ‘ਸਰਜੀਕਲ ਸਟ੍ਰਾਈਕ’ ਤੋਂ ਬਾਅਦ ਪਾਕਿਸਤਾਨ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਬੌਂਦਲ ਗਿਆ ਹੈ। ਜੇਲ੍ਹ ‘ਤੇ ਹਮਲੇ ‘ਚ ਉਸਦਾ ਹੱਥ ਹੋ ਸਕਦਾ ਹੈ।’ ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਕਿਹਾ ਕਿ ਸੂਬਾ ਸਰਕਾਰ ਜੇਲ੍ਹ ‘ਤੇ ਹਮਲੇ ਦੀ ਘਟਨਾ ਦੇ ਪਿੱਛੇ ਸਾਜਿਸ਼ ਦਾ ਹਰ ਕੀਮਤ ‘ਤੇ ਪਰਦਾਫਾਸ਼ ਕਰੇਗੀ।
ਸਬੰਧਤ ਖ਼ਬਰ:
ਨਾਭਾ ਜੇਲ੍ਹ: ਸਰਕਾਰੀ ਖਬਰ ਉਤੇ ਇਤਬਾਰ ਨਾ ਕਰੋ /ਕਈ ਹੋਰ ਪੱਖ ਵੀ ਹੋ ਸਕਦੇ ਹਨ: ਗਜਿੰਦਰ ਸਿੰਘ, ਦਲ ਖਾਲਸਾ …
ਆਪਣੇ ਟਵੀਟ ‘ਚ ਸੁਖਬੀਰ ਨੇ ਕਿਹਾ, ‘ਸੂਬੇ ਦੀ ਪੁਲਿਸ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ “ਅੱਤਵਾਦੀਆਂ ਅਤੇ ਗੈਂਗਸਟਰਾਂ” ਦੀ ਸਾਜਿਸ਼ ਦੀ ਜਾਂਚ ਕਰ ਰਹੀ ਹੈ।’ ਅਧਿਕਾਰੀਆਂ ਨੇ ਕਿਹਾ ਕਿ ਸੁਖਬੀਰ ਨੇ ਘਟਨਾ ਦੀ ਤਫਸੀਲ ਡੋਵਾਲ ਨਾਲ ਸਾਂਝੀ ਕੀਤੀ ਅਤੇ ਦੋਸ਼ੀਆਂ ਨੂੰ ਫੜ੍ਹਨ ਲਈ ਕੀ ਕੀਤਾ ਜਾ ਰਿਹਾ ਹੈ, ਇਸ ਬਾਰੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਨੂੰ ਦੱਸਿਆ।
ਸਬੰਧਤ ਖ਼ਬਰ:
ਜ਼ਿਕਰਯੋਗ ਹੈ ਕਿ ਕੱਲ੍ਹ ਐਤਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਪੁਲਿਸ ਵਰਦੀ ‘ਚ ਆਏ ਹਥਿਆਰਬੰਦ ਹਮਲਾਵਰਾਂ ਨੇ ਨਾਭਾ ਜੇਲ੍ਹ ‘ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ (ਗੁਰਦਾਸਪੁਰ) ‘ਤੇ ਹਮਲਾ ਕਰਨ ਵਾਲੇ ਕਸ਼ਮੀਰ ਸਿੰਘ ਗਲਵੱਢੀ ਸਣੇ 4 ਹੋਰਾਂ ਨੂੰ ਛੁਡਾ ਲਿਆ ਸੀ।
ਸਬੰਧਤ ਖ਼ਬਰ:
ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ …