Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੇਲ੍ਹ ਬ੍ਰੇਕ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ

ਜੇਲ੍ਹ ਬ੍ਰੇਕ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ

ਚੰਡੀਗੜ੍ਹ/ਲਖਨਊ: ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਨੂੰ ਪੁਲਿਸ ਨੇ ਯੂ.ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾਂ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾਂ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ ‘ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ ਹੋਣ ਵਾਲਿਆਂ ਦੀ ਮਦਦ ਕੀਤਾ ਹੈ।

ਪਲਵਿੰਦਰ ਪਿੰਦਾ ਪੁਲਿਸ ਹਿਰਾਸਤ 'ਚ
ਪਲਵਿੰਦਰ ਪਿੰਦਾ ਪੁਲਿਸ ਹਿਰਾਸਤ ‘ਚ

ਰਿਪੋਰਟਾਂ ਮੁਤਾਬਕ ਇਕ ਵੱਖਰੇ ਘਟਨਾਕ੍ਰਮ ‘ਚ ਮੋਹਾਲੀ ਪੁਲਿਸ ਨੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਨੂੰ ਐਤਵਾਰ ਦੀ ਦੇਰ ਰਾਤ ਗ੍ਰਿਫਤਾਰ ਕਰ ਲਿਆ। ਇੰਡੀਅਨ ਐਕਸਪ੍ਰੈਸ ਮੁਤਾਬਕ ਯੂ.ਪੀ. ਪੁਲਿਸ ਨੇ ਟੋਯੋਟਾ ਫੌਰਚੂਨਰ ਗੱਡੀ ਬਰਾਮਦ ਕਰ ਲਈ ਹੈ ਜਿਹੜੀ ਕਿ ਨਾਭਾ ਜੇਲ੍ਹ ਤੋਂ ਭੱਜਣ ਲਈ ਇਸਤੇਮਾਲ ਕੀਤੀ ਗਈ ਸੀ ਅਤੇ ਡਰਾਈਵਰ ਦੀ ਪਛਾਣ ਜਲੰਧਰ ਨਿਵਾਸੀ ਪਲਵਿੰਦਰ ਸਿੰਘ (35) ਦੇ ਰੂਪ ਵਿਚ ਹੋਈ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Nabha Jailbreak: One Escapee and a Suspected Key Facilitator Reportedly Arrested by Police …

ਇੰਡੀਅਨ ਐਕਸਪ੍ਰੈਸ (IE) ਮੁਤਾਬਕ ਇਸੇ ਫੌਰਚੂਨਰ ਗੱਡੀ ਨੂੰ ਹਰਿਆਣਾ ਦੇ ਕੈਥਲ ‘ਚ ਪੁਲਿਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਡਰਾਈਵਰ ਨੇ ਗੱਡੀ ਭਜਾ ਲਈ।

ਇੰਡੀਅਨ ਐਕਸਪ੍ਰੈਸ (IE) ਮੁਤਾਬਕ ਮੋਹਾਲੀ ਪੁਲਿਸ ਨੇ ਕੁਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਲੰਧਰ ਪੁਲਿਸ ਨੇ ਨਾਭਾ ਜੇਲ੍ਹ ਤੋਂ ਫਰਾਰ ਹੋਏ ਇੱਕ ਹੋਰ ਹਵਾਲਾਤੀ ਅਮਨਦੀਪ ਢੋਟੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਨੂੰ ਬੀਤੀ ਰਾਤ ਜਲੰਧਰ ਦੇ ਪੀਏਪੀ ਚੌਕ ਤੋਂ ਗ੍ਰਿਫਤਾਰ
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਨਵੰਬਰ 2016 'ਚ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ 'ਚੋਂ ਫਰਾਰ ਹੋਏ ਹਵਾਤਾਲੀਆਂ ਵਿਚੋਂ ਇਕ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸਦੇ 4 ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਐਤਵਾਰ 27 ਨਵੰਬਰ ਨੂੰ ਸਵੇਰੇ ਨਾਭਾ ਜੇਲ੍ਹ ’ਚੋਂ ਭੱਜੇ ਕੁਲਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਬੰਧਤ ਧਿਰ ਨੂੰ ਕੇਸ ਡਾਇਰੀ ਪੇਸ਼
ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ਵਿੱਚੋਂ ਪੁਲਿਸ ਦੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਛੁਡਾਏ ਗਏ ਦੋ ਖਾੜਕੂ ਤੇ ਚਾਰ ਗੈਂਗਸਟਰਾਂ ਦੀ ਕਾਰਵਾਈ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪਲਵਿੰਦਰ ਸਿੰਘ ਪਿੰਦਾ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: