Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਹਿਰੂ ਕਰਵਾਉਂਦਾ ਸੀ ਸੁਭਾਸ਼ ਚੰਦਰ ਬੋਸ਼ ਦੇ ਪਰਿਵਾਰ ਦੀ ਜਸੂਸੀ: ਆਈਬੀ

ਨਹਿਰੂ ਕਰਵਾਉਂਦਾ ਸੀ ਸੁਭਾਸ਼ ਚੰਦਰ ਬੋਸ਼ ਦੇ ਪਰਿਵਾਰ ਦੀ ਜਸੂਸੀ: ਆਈਬੀ

ਨਵੀਂ ਦਿੱਲੀ (10 ਅਪਰੈਲ, 2015): ਭਾਰਤੀ ਖੂਫੀਆ ਏਜ਼ੰਸੀ ਇੰਟੈਲੀਜੈਂਸ ਬਿਊਰੋ (ਆਈਬੀ) ਵੱਲੋਂ ਹਾਲ ਹੀ ਜਾਰੀ ਕੀਤੇ ਗਏ ਪੁਰਾਣੇ ਰਿਕਾਰਡ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਸਮੇਂ ਆਈਬੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰਾਂ ’ਤੇ ਦੋ ਦਹਾਕਿਆਂ ਤਕ ਤਿੱਖੀ ਨਜ਼ਰ ਰੱਖੀ ਸੀ। ਇਸ ਖੁਲਾਸੇ ਤੋਂ ਅੱਜ ਸਿਆਸੀ ਵਿਵਾਦ ਖੜਾ ਹੋ ਗਿਆ ਹੈ।

neta ji
ਸੁਭਾਸ਼ ਚੰਦਰ ਬੋਸ਼ ਅਤੇ ਜਵਾਹਰ ਲਾਲ ਨਹਿਰੂ

ਆਈਬੀ ਵੱਲੋਂ ਜਾਰੀ ਕੀਤੇ ਗਏ ਰਿਕਾਰਡ ਮੁਤਾਬਕ ਆਈਬੀ ਨੇ ਤਕਰੀਬਨ 20 ਸਾਲ (1948 ਤੋਂ 1968) ਤਕ ਨੇਤਾ ਜੀ ਦੇ ਭਰਾ ਸਰਤ ਚੰਦਰ ਬੋਸ ਦੇ ਪੁੱਤਰਾਂ ਸਿਸਿਰ ਕੁਮਾਰ ਬੋਸ ਅਤੇ ਅਮੀਆ ਨਾਥ ਬੋਸ ਦੀ ਜਾਸੂਸੀ ਕੀਤੀ।

ਦੱਸਣਯੋਗ ਹੈ ਕਿ ਇਨ੍ਹਾਂ 20 ਸਾਲਾਂ ਵਿੱਚੋਂ 16 ਸਾਲ ਤਕ ਭਾਰਤ ਦਾ ਪ੍ਰਧਾਨ ਮੰਤਰੀ ਨਹਿਰੂ ਸੀ। ਹੁਣ ਕੌਮੀ ਪੁਰਾਲੇਖ ਕੋਲ ਮੌਜੂਦ ਇਸ ਫਾਈਲ ਵਿੱਚ ਕਿਹਾ ਗਿਆ ਹੈ ਕਿ ਵੁੱਡਬਰਨ ਪਾਰਕ ਅਤੇ 38/2 ਇਲਗਿਨ ਰੋਡ ’ਤੇ ਸਥਿਤ ਮਕਾਨ ’ਚ ਰਹਿੰਦੇ ਨੇਤਾ ਜੀ ਦੇ ਪਰਿਵਾਰਕ ਮੈਂਬਰਾਂ ’ਤੇ ਨਜ਼ਰ ਰੱਖੀ ਗਈ ਸੀ। ਨੇਤਾ ਜੀ ਦੀ ਰਿਸ਼ਤੇਦਾਰ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸੁਗਾਤਾ ਬੋਸ ਨੇ ਕਿਹਾ, ‘ਜਾਸੂਸੀ ਦੌਰਾਨ ਮੇਰੇ ਪਿਤਾ ਅਤੇ ਮੇਰੀ ਚਾਚੀ (ਨੇਤਾ ਜੀ ਦੀ ਪਤਨੀ) ਦੇ ਨਿੱਜੀ ਪੱਤਰਾਂ ਨੂੰ ਖੋਲ੍ਹ ਕੇ ਪਡ਼੍ਹਿਆ ਗਿਆ ਅਤੇ ਕਾਪੀ ਕੀਤਾ ਗਿਆ।

ਨੇਤਾ ਜੀ ਦੇ ਪਰਿਵਾਰ ਦੀ ਜਾਸੂਸੀ ’ਤੇ ਚਿੰਤਾ ਤੇ ਹੈਰਾਨੀ ਜ਼ਾਹਿਰ ਕਰਦਿਆਂ ਭਾਜਪਾ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਜਾਸੂਸੀ ਕਰਨਾ ਇਸ ਪਾਰਟੀ ਦੇ ਡੀਐਨਏ ਵਿੱਚ ਹੈ। ਪੰਡਿਤ ਨਹਿਰੂ ਦੀ ਸਰਕਾਰ ਸਮੇਂ ਨੇਤਾ ਜੀ ਦੇ ਪਰਿਵਾਰ ਦੀ ਜਾਸੂਸੀ ਕੀਤੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਾਂਗਰਸ ਨੇ ਨਰਿੰਦਰ ਮੋਦੀ ’ਤੇ ਭਾਰਤ ਦੇ ਰਾਸ਼ਟਰੀ ਨੇਤਾਵਾਂ ਨੂੰ ਬਦਨਾਮ ਕਰਨ ਲਈ ਕੁਝ ਚੋਣਵੇਂ ਤੇ ਗਲਤ ਤੱਥਾਂ ਨੂੰ ਲੀਕ ਕਰਾਉਣ ਦਾ ਦੋਸ਼ ਲਾਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ
ਕੋਹਿਨੂਰ ਹੀਰੇ ਅਤੇ ਸਿੱਖ ਰਾਜ ਨਾਲ ਸਬੰਧਿਤ ਹੋਰ ਬੇਸ਼ਕੀਮਤੀ ਚੀਜ਼ਾਂ ਜੋ ਇਸ ਸਮੇਂ ਬਰਤਾਨੀਆ ਦੇ ਮਿਊਜ਼ੀਅਮ ਦਾ ਸ਼ਿੰਗਾਰ ਹਨ, ਦੀ ਸਿਰਫ ਸਿੱਖ ਕੌਮ ਹੀ ਕਾਨੂੰਨੀ ਵਾਰਸ ਹੈ।
ਭਾਰਤੀ ਸੁਪਰੀਮ ਕੋਰਟ ਵਿੱਚ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤੀ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਅਤੇ ਭਾਰਤੀ ਸੱਭਿਆਚਾਰਕ ਮੰਤਰਾਲੇ ਦੀ ਇਤਿਹਾਸ ਪ੍ਰਤੀ ਜਾਣਕਾਰੀ ਦਾ ਉਸ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਫੌਜ ਵੱਲੋਂ ਇੱਥੋਂ ਚੁੱਕ ਕੇ ਲਿਜਾਏ ਗਏ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਾਹਿਤ ਦੀ ਤਿੰਨ ਦਹਾਕੇ ਬੀਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: