ਚੰਡੀਗੜ੍ਹ: ਦੋਆਬਾ ਇਲਾਕੇ ਵਿਚ ਬਿਜਲੀ ਵਿਭਾਗ ਦੇ ਵੱਡੇ ਡਿਫਾਲਟਰਾਂ ਦੀ ਸੂਚੀ ਵਿਚ ਪੰਜਾਬ ਸਰਕਾਰ ਦੇ ਸਰਕਾਰੀ ਮਹਿਕਮਿਆਂ ਨੇ ਮੱਲ ਮਾਰੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਉੱਤਰੀ ਜ਼ੋਨ, ਜਿਸ ਵਿਚ ਕਪੂਰਥਲਾ, ਜਲੰਧਰ, ਹੋਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹੇ ਸ਼ਾਮਿਲ ਹਨ, ਇੱਥੇ ਸਰਕਾਰੀ ਮਹਿਕਮਿਆਂ ਸਿਰ ਬਿਜਲੀ ਖਰਚਿਆਂ ਦੀ 153 ਕਰੋੜ ਰੁਪਏ ਦੀ ਦੇਣਦਾਰੀ ਬਾਕੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 128.9 ਕਰੋੜ ਰੁਪਏ ਦਾ ਡਿਫਾਲਟਰ ਹੈ। ਵਿਭਾਗ ਦੀ ਹੁਸ਼ਿਆਰਪੁਰ ਇਕਾਈ ਸਿਰ ਸਭ ਤੋਂ ਵੱਧ 75.08 ਕਰੋੜ ਰੁਪਏ ਖੜ੍ਹੇ ਹਨ।
ਇਸ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 5.96 ਕਰੋੜ ਰੁਪਏ ਦਾ ਡਿਫਾਲਟਰ ਹੈ। ਸਥਾਨਕ ਸਰਕਾਰਾਂ ਵਿਭਾਗ 3.39 ਕਰੋੜ ਰੁਪਏ ਦਾ ਡਿਫਾਲਟਰ ਹੈ।
ਪੀਐਸਪੀਸੀਐਲ ਦੇ ਇਕ ਡਿਪਟੀ ਮੁੱਖ ਇੰਜੀਨੀਅਰ ਪਰਵਿੰਦਰ ਸਿੰਘ ਨੇ ਕਿਹਾ ਕਿ ਸਬੰਧਿਤ ਡਿਫਾਲਟਰ ਵਿਭਾਗਾਂ ਨੂੰ ਨੋਟਿਸ ਭੇਜ ਕੇ 31 ਮਾਰਚ ਤਕ ਬਿਜਲੀ ਦੇ ਖਰਚੇ ਜਮ੍ਹਾ ਕਰਾਉਣ ਲਈ ਕਿਹਾ ਗਿਆ ਹੈ।