Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਪੁਲਿਸ ਨੇ ਪੰਜਾਬ ਵਿਚੋਂ ਗ੍ਰਿਫਤਾਰ ਕੀਤੇ ਦੋ ਕਸ਼ਮੀਰੀ ਵਿਦਿਆਰਥੀ

ਦਿੱਲੀ ਪੁਲਿਸ ਨੇ ਪੰਜਾਬ ਵਿਚੋਂ ਗ੍ਰਿਫਤਾਰ ਕੀਤੇ ਦੋ ਕਸ਼ਮੀਰੀ ਵਿਦਿਆਰਥੀ

ਚੰਡੀਗੜ੍ਹ: ਦਿੱਲੀ ਪੁਲੀਸ ਦੇ ਪੰਜਾਬ ਨਾਲ ਸਬੰਧਤ ਵਿਸ਼ੇਸ਼ ਸੈੱਲ ਨੇ ਪੰਜਾਬ ਵਿਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ ਸ਼ਾਹਿਦ ਮੱਲਾ (28) ਅਤੇ ਆਦਿਲ ਹੁਸੈਨ ਤੇਲੀ (20) ਵਜੋਂ ਹੋਈ ਹੈ। ਪੁਲਿਸ ਦਾ ਦੋਸ਼ ਹੈ ਕਿ ਕਿ ਇਨ੍ਹਾਂ ਵਿਦਿਆਰਥੀਆਂ ਨੇ ਭਾਰਤ ਦੀਆਂ 500 ਵੈੱਬਸਾਈਟਾਂ ਹੈਕ ਕੀਤੀਆਂ ਹਨ।

ਆਦਿਲ ਹੁਸੈਨ (ਖੱਬੇ) ਅਤੇ ਸ਼ਾਹਿਦ ਮੱਲਾ (ਸੱਜੇ) {ਫਾਈਲ ਫੋਟੋ}

ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਦਿਆਰਥੀ ਕਥਿਤ ਤੌਰ ‘ਤੇ ਉਸ ਗਰੁੱਪ ਦਾ ਹਿੱਸਾ ਹਨ ਜੋ ‘ਭਾਰਤੀ ਵੈਬਸਾਈਟਾਂ’ ਨੂੰ ਹੈਕ ਕਰਦਾ ਹੈ, ਜਿਸ ਦਾ ਨਾਂ ‘ਟੀਮ ਹੈਕਰਸ ਥਰਡ ਆਈ’ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤੀ ਦੀਆਂ ਇੰਟੈਲੀਜੈਂਸ ਅਜੈਂਸੀਆਂ ਅਤੇ ਮਿਲਟਰੀ ਇੰਟੈਲੀਜੈਂਸ ਲੰਬੇ ਸਮੇਂ ਤੋਂ ਇਹਨਾਂ ‘ਤੇ ਨਜ਼ਰ ਰੱਖ ਰਹੀਆਂ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਸ਼ਹਿਦ ਮੱਲਾ ਰਾਜਪੁਰਾ ਦੇ ਆਰਿਅਨਜ਼ ਗਰੁੱਪ ਆਫ ਕਾਲਜ ਵਿੱਚ ਕੰਪਿਊਟਰ ਇੰਜਨੀਅਰਿੰਗ ਦੇ ਚੌਥੇ ਸਮੈਸਟਰ ਦਾ ਵਿਦਿਆਰਥੀ ਸੀ। ਉਸਨੂੰ ਅੱਜ ਕਰਾਈਮ ਬਰਾਂਚ ਦਿੱਲੀ ਦੀ ਟੀਮ ਚੁੱਕ ਕੇ ਲੈ ਗਈ। ਸ਼ਾਹਿਦ ਮੱਲਾ ਦਾ ਸਬੰਧ ਜੰਮੂ ਕਸ਼ਮੀਰ ਨਾਲ ਹੈ। ਸੰਪਰਕ ਕਰਨ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਐਸ.ਭੂਪਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਿਸ ਕਾਲਜ ਵਿੱਚ ਇਹ ਵਿਦਿਆਰਥੀ ਪੜ੍ਹਦਾ ਹੈ, ਉਥੋਂ ਦੇ ਇੱਕ ਅਧਿਕਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਦਾਖ਼ਲੇ ਮੌਕੇ ਉਸ ਦੀ ਜੰਮੂ ਕਸ਼ਮੀਰ ਤੋਂ ਵੈਰੀਫਿਕੇਸ਼ਨ ਕਰਵਾਈ ਗਈ ਸੀ।

ਗ੍ਰਿਫਤਾਰ ਕੀਤਾ ਗਿਆ ਦੂਜਾ ਵਿਦਿਆਰਥੀ ਆਦਿਲ ਹੁਸੈਨ ਤੇਲੀ ਦਿੱਲੀ ਸਾਈਬਰ ਸੈੱਲ ਨੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਥੇ ਇਕ ਨਿੱਜੀ ਅਦਾਰੇ ਵਿੱਚ ਬੀ.ਸੀ.ਏ. ਦੇ ਆਖ਼ਰੀ ਸਾਲ ਵਿੱਚ ਪੜ੍ਹਦੇ ਅਾਦਿਲ ਹੁਸੈਨ ਤੇਲੀ ਨੂੰ ਅੱਜ ਸਵੇਰੇ ਗਗਨ ਵਿਹਾਰ, ਮਿੱਠੂ ਬਸਤੀ ਤੋਂ ਉਦੋਂ ਸਾਦੇ ਕੱਪੜਿਆਂ ਵਿੱਚ ਆਏ ਪੰਜ-ਛੇ ਬੰਦਿਆਂ ਨੇ ਚੁੱਕ ਲਿਆ ਜਦੋਂ ਉਹ ਤਿਆਰ ਹੋ ਰਿਹਾ ਸੀ।

ਜਲੰਧਰ ਪੁਲੀਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਿੱਲੀ ਸਾਈਬਰ ਸੈੱਲ ਨੇ ਉਸ ਨੂੰ ਫੜਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਸਾਈਬਰ ਸੈੱਲ ਕੋਲ ਇਹ ਜਾਣਕਾਰੀ ਸੀ ਕਿ ਆਦਿਲ ਮੁਹੰਮਦ ਉਸ ਗਰੁੱਪ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਵੈਬਸਾਈਟਾਂ ਨੂੰ ਹੈਕ ਕਰਦੇ ਹਨ ਤੇ ਵੈਬਸਾਈਟ ਦਾ ਹੁਲੀਆ ਵਿਗਾੜ ਕੇ ਪੇਸ਼ ਕਰਦੇ ਹਨ। ਫੜਿਆ ਗਿਆ ਨੌਜਵਾਨ ਕਸ਼ਮੀਰ ਦੇ ਕੁਲਗਾਮ ਇਲਾਕੇ ਦਾ ਰਹਿਣ ਵਾਲਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਤਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਹਥਿਆਰਬੰਦ ਨਕਾਬਪੋਸ਼ਾਂ ਦਾ ਵਿਦਿਆਰਥੀਆਂ ਉਤੇ ਹਮਲਾ, ਹਿੰਦੂਤਵੀ ਧੱਕੇ ਦਾ ਅਤੇ ਬਹੁਗਿਣਤੀ ਪੱਖੀ ਹਾਕਮਸ਼ਾਹੀ ਸਿਆਸਤ ਦਾ ਨਮੂਨਾ ਹੈ, ਜਿਹੜੀ ਭਾਰਤ ਨੂੰ ਹਿੰਦੂ ਰਾਸ਼ਟਰ
ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਕਸ਼ਮੀਰ ਦੀ ਸਰਹੱਦ ਉੱਤੇ ਇੱਕ ਦੂਜੇ ਵੱਲ ਲੰਘੇ ਕਈ ਦਿਨਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਪਾਸੇ ਫੌਜੀਆਂ ਅਤੇ ਆਮ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ
ਦੱਖਣੀ ਕਸ਼ਮੀਰ ਦੇ ਸੋਪੀਆਂ ਜਿਲ੍ਹੇ ਨੂੰ ਜਾਂਦੇ ਰਾਹ ਉੱਤੇ ਦੁਪਹਿਰ ਵੇਲੇ ਵੀ ਸੰਨਾਟਾ ਪੱਸਰਿਆ ਹੋਇਆ ਸੀ ਤੇ ਅਵਾਰਾ ਡੰਗਰਾਂ ਤੇ ਕੁੱਤਿਆਂ ਤੋਂ ਬਿਨਾ ਹੋਰ ਕੋਈ ਵੀ ਨਜ਼ਰੀਂ ਨਹੀਂ ਸੀ ਪੈਂਦਾ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: