Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਤੇ ਮੁੜ ਚੱਲਿਆ ਕਾਰਸੇਵਾ ਦਾ ਹਥੌੜਾ

ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਤੇ ਮੁੜ ਚੱਲਿਆ ਕਾਰਸੇਵਾ ਦਾ ਹਥੌੜਾ

ਤਰਨ ਤਾਰਨ: ਲੰਘੀ ਰਾਤ ਕਾਰਸੇਵਾ ਵਾਲਿਆਂ ਨੇ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਮੁੜ ਢਾਹੁਣੀ ਸ਼ੁਰੂ ਕਰ ਦਿੱਤੀ।
ਸ਼ਨਿੱਚਰਵਾਰ (30 ਮਾਰਚ ਨੂੰ) ਰਾਤ ਤਕਰੀਬਨ 9 ਵਜੇ ਤੋਂ ਬਾਅਦ ਬਾਬਾ ਜਗਤਾਰ ਸਿੰਘ ਕਾਰਸੇਵਾ ਨਾਲ ਸੰਬੰਧਤ ‘ਸੇਵਾਦਾਰਾਂ’ ਨੇ ਸਿੱਖ ਰਾਜ ਦੀ ਇਸ ਨਿਸ਼ਾਨੀ ਨੂੰ ਬਦਾਨਾਂ ਤੇ ਹਥੌੜਿਆਂ ਦੀਆਂ ਮਾਰਾਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਆਲੇ-ਦੁਆਲੇ ਦੇ ਕਾਫੀ ਲੋਕ ਇਕੱਠੇ ਹੋ ਗਏ।

ਸ਼ਨਿੱਚਰਵਾਰ ਰਾਤ (30 ਤੇ 31 ਮਾਰਚ ਦਰਮਿਆਨੀ ਰਾਤ) ਨੂੰ ਦਰਸ਼ਨੀ ਡਿਓੜੀ ਢਾਹੇ ਜਾਣ ਦਾ ਇਕ ਦ੍ਰਿਸ਼

ਇਸ ਤੋਂ ਪਹਿਲਾਂ ਲੰਘੇ ਸਾਲ ਸਤੰਬਰ ਵਿਚ ਵੀ ਕਾਰਸੇਵਾ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਨਜੂਰੀ ਲੈ ਕੇ ਇਸ ਇਤਿਹਾਸਕ ਵਿਰਾਸਤ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿੱਖ ਨੌਜਵਾਨਾਂ ਤੇ ਸੰਗਤਾਂ ਦੇ ਵਿਰੋਧ ਕਾਰਨ ਉਹ ਉਸ ਵੇਲੇ ਅਜਿਹਾ ਨਹੀਂ ਸਨ ਕਰ ਸਕੇ।

⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ: Historic Darshani Deori of Tarn Taran Sahib Being Demolished

ਲੰਘੀ ਰਾਤ ਜਦੋਂ ਕਾਰਸੇਵਾ ਵਾਲਿਆਂ ਨੇ ਦਰਸ਼ਨੀ ਡਿਓੜੀ ਨੂੰ ਮੁੜ ਢਾਹੁਣਾ ਸ਼ੁਰੂ ਕੀਤਾ ਤਾਂ ਕੁਝ ਸਿੱਖ ਨੌਜਵਾਨਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਇਨ੍ਹਾਂ ਨੌਜਵਾਨਾਂ ਨੇ ਕਾਰਸੇਵਾ ਵਾਲਿਆਂ ਦੇ ਕਰਿੰਦਿਆਂ ਨੂੰ ਬੇਨਤੀ ਕੀਤੀ ਕਿ ਇਸ ਇਤਿਹਾਸਕ ਨਿਸ਼ਾਨੀ ਨੂੰ ਨਾ ਮੇਟਿਆ ਜਾਵੇ ਪਰ ‘ਸੇਵਾਦਾਰਾਂ’ ਨੇ ਉਨ੍ਹਾਂ ਦੀ ਇਕ ਨਾ ਸੁਣੀ। ਕਾਰਸੇਵਾ ਦੇ ਕਰਿੰਦਿਆਂ ਦਾ ਕਹਿਣਾ ਸੀ ਕਿ ਉਹ ‘ਸੇਵਾ’ ਕਰ ਰਹੇ ਹਨ। ਜਦੋਂ ਨੌਜਵਾਨਾਂ ਨੇ ਕਿਹਾ ਕਿ ਇਤਿਹਾਸਕ ਨਿਸ਼ਾਨੀਆਂ ਮੇਟਣੀਆਂ ਕੋਈ ਸੇਵਾ ਨਹੀਂ ਹੁੰਦੀ ਤਾਂ ਕਾਰਸੇਵਕਾਂ ਨੇ ਜਵਾਬ ਦਿੱਤਾ ਕਿ ‘ਇਸ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਤੇ ਉਹ ਉਹੀ ਕੰਮ ਕਰਨਗੇ ਜਿਸ ਦਾ ‘ਬਾਬਾ ਜੀ’ ਹੁਕਮ ਕਰਨਗੇ’।

ਸਿੱਖ ਸਿਆਸਤ ਨਾਲ ਗੱਲ ਕਰਦਿਆਂ ਇਨ੍ਹਾਂ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ ਤੇ ਵੀ ਕਾਰਸੇਵਾ ਵਾਲੇ ਦਰਸ਼ਨੀ ਡਿਓੜੀ ਢਾਹੁਣੋਂ ਨਹੀਂ ਹਟੇ। ਉਨ੍ਹਾਂ ਕਿਹਾ ਕਿ ਕਾਰਸੇਵਾ ਵਾਲਿਆਂ ਦੇ ਕਰਿੰਦਿਆਂ ਨੇ ਦਰਸ਼ਨੀ ਡਿਓਟੀ ਨਾ ਢਾਹੁਣ ਦੀ ਬੇਨਤੀਆਂ ਕਰ ਰਹੇ ਇਕ ਨੌਜਵਾਨ ਉੱਤੇ ਹਮਲਾ ਕਰ ਦਿੱਤਾ ਤੇ ਬਾਕੀਆਂ ਨੇ ਮਸਾਂ ਉਸ ਨੂੰ ਓਥੋਂ ਬਚਾ ਕੇ ਕੱਢਿਆ।

ਰਾਤ (30 ਤੇ 31 ਮਾਰਚ ਦਰਮਿਆਨੀ) ਕਰੀਬ 12 ਵਜੇ ਆਖਰੀ ਖਬਰਾਂ ਮਿਲਣ ਤੱਕ ਦਰਸ਼ਨੀ ਡਿਓੜੀ ਢਾਹੁਣ ਦਾ ਕੰਮ ਬੇਰੋਕ ਜਾਰੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਨੁੱਖੀ ਹੱਕਾਂ ਨੂੰ ਪ੍ਰਣਾਈ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਖਾ.ਮਿ.ਆ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਗੁਰੂ ਗਰੰਥ
ਸਿੱਖ ਯੂਥ ਆਫ ਪੰਜਾਬ (ਸਿ.ਯੂ.ਆ.ਪੰ) ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵਲੋਂ ਇਕ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਗਈ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਵਿੱਚ ਖਾਲੜਾ ਮਿਸ਼ਨ ਦੇ ਸੀਨੀਅਰ ਆਗੂ ਚਮਨ ਲਾਲ ਦੇ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਚਮਨ ਲਾਲ ਦੀ
ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਖਡੂਰ ਸਾਹਿਬ ਦੇ ਨੇੜੇ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਤੇਜ਼ ਰਫਤਾਰੀ ਕਾਰਨ ਖੇਤਾਂ ’ਚ ਵੜ ਗਈ ਜਿਸ ਕਾਰਨ 25 ਸ਼ਰਧਾਲੂਆਂ ਦੇ ਜ਼ਖਮੀ ਹੋਣ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: