ਅੰਮਿ੍ਤਸਰ (7 ਅਕਤੂਬਰ , 2015): ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜ ਜੱਥੇਦਾਰਾਂ ਵੱਲੋਂ ਸੌਦਾ ਸਾਦ ਨੂੰ ਮਾਫ ਕਰਨ ਦੇ ਦਿੱਤੇ ਫੈਸਲੇ ਤੋਂ ਬਾਅਦ ਪੈਦਾ ਹੋਏ ਪੰਥਕ ਰੋਹ ਨੂੰ ਸ਼ਾਂਤ ਕਰਨ ਲਈ ਜੱਥੇਦਾਰ ਵੱਲੋਂ ਪੜਚੋਲ ਕਮੇਟੀ ਬਣਾਉਣ ਦੇ ਕੀਤੇ ਐਲਾਨ ‘ਤੇ ਅੱਜ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਵਿਚਕਾਰ ਬੰਦ ਕਮਰਾ ਮੀਟਿੰਗ ਹੋਈ।

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੜਚੋਲ ਲਈ ਤਜਵੀਜ਼ਸ਼ੁਦਾ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ, ਜਿਸ ਸਬੰਧੀਐਲਾਨ ਕੱਲ੍ਹ 8 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ ।
ਸੂਤਰਾਂ ਅਨੁਸਾਰ ਇਸ ਕਮੇਟੀ ‘ਚ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਅੰਤਿ੍ੰਗ ਮੈਂਬਰਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਪ੍ਰਤਾਪ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਚਰਨਜੀਤ ਸਿੰਘ ਚੱਢਾ ਅਤੇ ਇਕ ਮੈਂਬਰਦਿੱਲੀ ਕਮੇਟੀ ਤੋਂ ਲਏ ਜਾਣ ਦੀ ਸੂਚਨਾ ਹੈ । ਸੂਤਰਾਂ ਅਨੁਸਾਰ ਕਮੇਟੀ ‘ਚ ਚੰਡੀਗੜ੍ਹ ਤੋਂ ਸਿੱਖ ਬੁੱਧੀਜੀਵੀ ਡਾ: ਬਲਕਾਰ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪਰ ਉਨ੍ਹਾਂਫਿਲਹਾਲ ਸਹਿਮਤੀ ਨਹੀਂ ਦਿੱਤੀ ।
ਇਸ ਪੜਚੋਲ ਕਮੇਟੀ ਵਿੱਚ ਲਏ ਸੰਭਾਵਤ ਮੈਂਬਰ ਸਾਰੇ ਹੀ ਬਾਦਲ ਦਲ ਪੱਖੀ ਜੱਥੇਬੰਦੀਆਂ ਨਾਲ ਸਬੰਧਿਤ ਹਨ ਅਤੇ ਸੌਦਾ ਸਾਧ ਮਾਫੀਨਾਮੇ ਦਾ ਵਿਰੋਧ ਕਰ ਰਹੀਆਂ ਭਾਰਤ ਅਤੇ ਬਾਹਰਲੇ ਮੁਲਕਾਂ ਦੀ ਸਿੱਖ ਜੱਥੇਬੰਦੀਆਂ ਦਾ ਕੋਈ ਵੀ ਨੁਮਾਂਇਦਾ ਸਮੇਤ ਸੰਤ ਸਮਾਜ ਵਿੱਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਪ੍ਰਧਾਨ ਸ਼ੋ੍ਰਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਦੇਰ ਸ਼ਾਮ ਸ੍ਰੀਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਲੰਮੀ ਗੁਪਤ ਬੈਠਕ ਕੀਤੀ, ਜਿਸ ਦੌਰਾਨ ਕਮੇਟੀ ਲਈ ਉਪਰੋਕਤਤਜਵੀਜ਼ਸ਼ੁਦਾ ਨਾਂਵਾਂ ‘ਤੇ ਸਹਿਮਤੀ ਬਣ ਜਾਣ ਦੀ ਸੂਚਨਾ ਹੈ ।
ਬੇਸ਼ੱਕ ਬੈਠਕ ਦੇ ਵੇਰਵੇ ਦੇਣ ਤੋਂ ਇਨਕਾਰ ਕੀਤਾ ਗਿਆ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਕਮੇਟੀ ਦੀ ਰੂਪ ਰੇਖਾ ਉਲੀਕ ਲਈ ਗਈ ਹੈ । ਇਸ ਦੌਰਾਨ ਅੰਮਿ੍ਤਸਰ ‘ਚ ਹੀਹਾਜ਼ਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਵੀ ਫੋਨ ‘ਤੇ ਬੈਠਕ ਦੇ ਵੇਰਵੇ ਨਾਲੋ ਨਾਲ ਲਏ ਜਾਣ ਦੀ ਸੂਚਨਾ ਹੈ ।
ਭਾਵੇਂ ਉਕਤ ਕਮੇਟੀ ਨੂੰ ਆਮ ਸਿੱਖ ਹਲਕਿਆਂ ‘ਚ ਡੇਰਾ ਮੁੱਖੀ ਨੂੰ ਮੁਆਫ਼ੀ ਦੇ ਫ਼ੈਸਲੇ ‘ਤੇ ਮੁੜ ਵਿਚਾਰ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ । ਪਰ ਸੂਤਰਾਂ ਅਨੁਸਾਰ ਜਿਥੇਉਕਤ ਫੈਸਲਾ ਬਦਲੇ ਜਾਣ ਦੀ ਬਹੁਤੀ ਸੰਭਾਵਨਾ ਨਹੀਂ , ਉਥੇ ਕਮੇਟੀ ਵੱਲੋਂ ਆਮ ਸਿੱਖਾਂ ‘ਚ ਫ਼ੈਸਲੇ ਲਈ ਕੀਤੀ ਕਾਹਲੀ ‘ਤੇ ਉਠੇ ਰੋਸ ਬਾਰੇ ਟੀਕਾ ਟਿੱਪਣੀ ਕਰਦਿਆਂ ਮੁੱਦਾ ਸੁਲਝਾਉਣ ਦੀ ਯੋਜਨਾ ਘੜੀ ਗਈ ਹੈ ।
ਜ਼ਿਕਰਯੋਗ ਹੈ ਕਿ ਸਿੱਖ ਜੱਥੇਬੰਦੀਆਂ ਜੱਥੇਦਾਰ ਵੱਲੋਂ ਪੜਚੋਲ ਕਮੇਟੀ ਬਣਾਉਣ ਦੇ ਕੀਤੇ ਐਲਾਨ ਤੋਂ ਹੀ ਇਹ ਕਹਿੰਦੀਆਂ ਆ ਰਹੀਆਂ ਹਨ ਕਿ ਕਮੇਟੀ ਬਣਾਉਣ ਦਾ ਮੰਤਵ ਮਾਫੀਨਾਮੇ ਤੋਂ ਪੈਦਾ ਹੋਏ ਵਿਵਾਦ ਨੂੰ ਸੁਲਝਾਉਣਾ ਨਹੀ ਬਲਕਿ ਮਾਫੀਨਾਮੇ ਵਿਰੁੱਧ ਪੇਦਾ ਹੋਏ ਪੰਥਕ ਰੋਹ ਨੂੰ ਸ਼ਾਂਤ ਕਰਕੇ ਮਾਮਲੇ ਨੂੰ ਠੰਡੁ ਬਸਤੇ ਵਿੱਚ ਪਾਉਣਾ ਹੈ।
ਪੰਥਕ ਜੱਥੇਬੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪਹਿਲਾਂ ਹੀ ਜਥੇਦਾਰਾਂ ਵਲੋਂ ਮੁਆਫੀ ਡਰਾਮੇ ਉਤੇ ਨਜ਼ਰਸਾਨੀ ਕਰਨ ਲਈ ਕਮੇਟੀ ਬਨਾਉਣ ਦੀ ਤਜ਼ਵੀਜ ਨੂੰ ਮਹਿਜ਼ ਇੱਕ ਛਲਾਵਾ ਦਸਦਿਆਂ ਕਿਹਾ ਸੀ ਕਿ ਇਸ ਦਾ ਮੰਤਵ ਸ਼ਰਧਾਵਾਨ ਅਤੇ ਚੇਤੰਨ ਸਿੱਖਾਂ ਦਾ ਗੁੱਸਾ ਸ਼ਾਂਤ ਕਰਨ ਅਤੇ ਉਹਨਾਂ ਦੀ “ਜਥੇਦਾਰਾਂ ਦੇ ਮਨਮਤੀ ਫੈਸਲਿਆਂ” ਵਿਰੁੱਧ ਸਿਧਾਂਤਕ ਲੜਾਈ ਨੂੰ ਪੇਤਲਾ ਕਰਨ ਹੈ।