ਸਿਆਟਲ (17 ਅਕਤੂਬਰ , 2014): ਗੁਰਬਾਣੀ ਦੀ ਆਨ ਲਾਈਨ ਪਾਠ ਸੰਥਿਆ ਲਈ ” ਏਕ ਤੂੰ ਹੀ ਡਾਟ ਕਾਮ ” ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਬਾਣੀ ਸੰਥਿਆ ਲਈ ਇਸ ਪ੍ਰੋਜੈਕਟ ਦਾ ਐਪ ਬਣਾ ਦਿੱਤਾ ਹੈ ਜਿਸ ਨੂੰ ਕੰਪਿਊਟਰ ਜਾਂ ਸਮਾਰਟਫੋਨ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਅਨੁਸਾਰ ਅਰਥ ਸਪੱਸ਼ਟ ਕਰਦਾ ਹੋਇਆ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਮੁਤਾਬਿਕ ਸਹੀ ਵਿਸ਼ਰਾਮ ਤੇ ਅਰਧ ਵਿਸ਼ਰਾਮ ਲਾ ਕੇ ਪਾਠ ਕੀਤਾ ਗਿਆ ਹੈ ।ਪੰਜਾਬੀ ਭਾਈਚਾਰੇ ਵੱਲੋਂ ਸਤਪਾਲ ਸਿੰਘ ਪੁਰੇਵਾਲ ਦੀ ਮਿਹਨਤ ਤੇ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਇਸ ਐਪਸ ਦੀ ਵਰਤੋਂ ਕਰਕੇ ਹਰ ਸਿੱਖ ਜਿਥੇ ਚਾਹ, ਜਦੋਂ ਚਾਹੇ ਗੁਰਬਾਣੀ ਵਿਆਰਕਣ ਅਨੁਸਾਰ ਬਾਣੀ ਦੀ ਸੰਥਿਆ ਕਰ ਸਕਦਾ ਹੈ।ਸ੍ਰ.ਸਤਪਾਲ ਸਿੰਘ ਦੀ ਇਹ ਮਿਹਨਤ ਭਰਪੂਰ ਖੋਜ ਸਿੱਖ ਕੌਮ ਨੂੰ ਗੁਰਬਾਣੀ ਨਾਲ ਜੋੜਨ ਵਿੱਚ ਬਹੁਤ ਸਹਾਈ ਹੋਵੇਗੀ, ਇਸ ਲਈ ਸ੍ਰ. ਪੁਰੇਵਾਲ ਦੀ ਸਿੱਖ ਹਲਕਿਆਂ ਵੱਲੋਂ ਸਹਾਰਨਾ ਕੀਤੀ ਜਾ ਰਹੀ ਹੈ।