Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਪਟਨ ਦੇ ਬਿਆਨ ਨਾਲ ਹਰਜੀਤ ਸਿੰਘ ਸੱਜਣ ਦਾ ਕੱਦ ਨਹੀਂ ਘਟੇਗਾ ਕੈਪਟਨ ਦਾ ਯਕੀਨਨ ਘੱਟੇਗਾ: ਦਲ ਖ਼ਾਲਸਾ

ਕੈਪਟਨ ਦੇ ਬਿਆਨ ਨਾਲ ਹਰਜੀਤ ਸਿੰਘ ਸੱਜਣ ਦਾ ਕੱਦ ਨਹੀਂ ਘਟੇਗਾ ਕੈਪਟਨ ਦਾ ਯਕੀਨਨ ਘੱਟੇਗਾ: ਦਲ ਖ਼ਾਲਸਾ

ਅੰਮ੍ਰਿਤਸਰ: ਦਲ ਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਤਿੱਖੀ ਨਿੰਦਾ ਕੀਤੀ ਹੈ ਜਿਸ ਵਿਚ ਉਨ੍ਹਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕੀਤਾ ਹੈ ਕਿ ਉਹ ‘ਖਾਲਿਸਤਾਨ ਦੇ ਸਮਰਥਕ’ ਹਨ।

ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਸੱਜਣ ਅਗਲੇ ਦਿਨਾਂ ਦੌਰਾਨ ਨਰਿੰਦਰ ਮੋਦੀ ਸਰਕਾਰ ਨਾਲ ਦੁਵੱਲੀ ਗੱਲਬਾਤ ਕਰਨ ਲਈ ਦਿੱਲੀ ਆ ਰਹੇ ਹਨ ਅਤੇ ਇਸ ਦੌਰਾਨ ਉਹ ਪੰਜਾਬ ਦਾ ਵੀ ਦੌਰਾ ਕਰਨਗੇ।

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ‘ਤੇ ਤੰਜ਼ ਕਸਦਿਆਂ ਕਿਹਾ ਕਿ ਜੇਕਰ ਹਰਜੀਤ ਸਿੰਘ ਸੱਜਣ ‘ਖਾਲਿਸਤਾਨੀ ਸਮਰਥਕ’ ਹਨ ਤਾਂ ਭਾਰਤ ਸਰਕਾਰ ਨੇ ਕਿਉਂ ਉਹਨਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਕੀ ਭਾਰਤੀ ਲੀਡਰਸ਼ਿਪ ਅਮਰਿੰਦਰ ਸਿੰਘ ਨਾਲੋਂ ਘੱਟ-ਦੇਸ਼ਭਗਤ ਅਤੇ ਸਿਆਣੀ ਹੈ ਜੋ ਖਾਲਿਸਤਾਨੀ ਸਮਰਥਕ ਨਾਲ ਮੁਲਾਕਾਤ ਅਤੇ ਸੰਧੀਆਂ ਕਰਨ ਜਾ ਰਹੀ ਹੈ।

dal khalsa leaders
ਦਲ ਖ਼ਾਲਸਾ ਦੇ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ

ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਜੇਕਰ ਅਸੀਂ ਅਮਰਿੰਦਰ ਦੀ ਗੱਲ ਨੂੰ ਮੰਨ ਲਈਏ ਤਾਂ ਇਹ ਸੱਚਮੁੱਚ ਦਿਲਚਸਪ ਅਤੇ ਹੈਰਾਨੀਜਨਕ ਹੋਵੇਗਾ ਕਿ ਭਾਰਤੀ ਸਰਕਾਰ ਇਕ ਖਾਲਿਸਤਾਨੀ ਸਮਰਥਕ ਨਾਲ ਅਧਿਕਾਰਤ ਅਤੇ ਕੂਟਨੀਤਿਕ ਪੱਧਰ ਉਤੇ ਬੈਠ ਕੇ ਗੱਲਬਾਤ ਕਰੇਗੀ।

ਉਹਨਾਂ ਦੁਨੀਆਂ ‘ਚ ਫੈਲੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਇਸ ਅਨੈਤਕਿ ਅਤੇ ਹਲਕੇ ਦਰਜੇ ਦੀ ਟਿੱਪਣੀ ਦਾ ਨੋਟਿਸ ਲੈਣ ਜੋ ਬਦਨਾਮ ਕੇ.ਪੀ. ਐਸ ਗਿੱਲ ਨੂੰ ਮਿਲਣ ਜਾ ਸਕਦੇ ਹਨ ਪਰ ਉਸ ਮਹਿਮਾਨ ਨੂੰ ਮਿਲਣ ਤੋਂ ਕੋਰਾ ਨਾ ਕਰ ਰਹੇ ਹਨ ਜਿਸ ਦੇ ਮੁਲਕ ਅਤੇ ਪਾਰਟੀ ਨੇ ਸਿੱਖਾਂ ਲਈ ਹਾਂ-ਪੱਖੀ ਕਦਮ ਚੁੱਕੇ।

ਪਾਰਟੀ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਲੋਕ ਹਰਜੀਤ ਸਿੰਘ ਸੱਜਣ ਦਾ ਆਪਣੀ ਧਰਤੀ ਉੱਤੇ ਆਉਣ ‘ਤੇ ਭਰਪੂਰ ਸਵਾਗਤ ਕਰਨਗੇ। ਉਹਨਾਂ ਕਿਹਾ ਕਿ ਅਸੀਂ ਸਿਰਫ ਇਸ ਲਈ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਕਿ ਉਹ ਸਿੱਖ ਹਨ ਪਰ ਉਹ ਉਸ ਦੇਸ਼ ਤੋਂ ਆ ਰਹੇ ਹਨ ਜੋ ਸਿੱਖ ਭਾਵਨਾਵਾਂ ਅਤੇ ਮਨੁੱਖੀ ਹੱਕਾਂ ਦਾ ਸਤਿਕਾਰ ਕਰਦਾ ਹੈ ਅਤੇ ਬੀਤੇ ਦਿਨਾਂ ਵਿਚ ਹੀ ਉਸਦੇ ਸੂਬੇ ਉਂਟਾਰੀਉ ਦੀ ਵਿਧਾਨ ਸਭਾ ਅੰਦਰ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ।

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਮਰਿੰਦਰ ਆਪਣੇ ਨਿਜੀ ਰੋਸਿਆਂ ਨੂੰ ਪਾਸੇ ਰੱਖ ਕੇ ਸਿਆਸੀ ਸੂਝਬੂਝ ਦਿਖਾਉਣ ਕਿਉਂਕਿ ਉਹ ਹੁਣ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਂਇੰਦੇ ਹਨ। ਕੈਨੇਡੀਅਨ ਆਗੂਆਂ ਖਿਲਾਫ ਆਪਣੀ ਨਿਜੀ ਭੜਾਸ ਕੱਢਣਾ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਕਿਉਕਿ ਉਹ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹਨ ਨਾ ਕਿ ਮੋਤੀ ਮਹਿਲ ਦੀ। ਉਹਨਾਂ ਕਿਹਾ ਕਿ ਅਮਰਿੰਦਰ ਦਾ ਅਜਿਹਾ ਹੈਂਕੜ ਵਾਲਾ ਰਵੱਈਆ ਮਹਿਮਾਨ ਨੂੰ ‘ਜੀ ਆਇਆਂ’ ਕਹਿਣ ਦੀ ਪੰਜਾਬ ਦੇ ਅਮੀਰ ਵਿਰਸੇ ਦੇ ਉਲਟ ਹੈ।

ਉਹਨਾਂ ਕੈਪਟਨ ਸਾਹਿਬ ਨੂੰ ਸੰਬੋਧਨ ਹੁੰਦਿਆਂ ਕਿਹਾ, ਜੇਕਰ ਤੁਸੀਂ ਖਾਲਿਸਤਾਨੀਆਂ ਨੂੰ ਨਾ-ਪਸੰਦ ਕਰਦੇ ਹੋ ਤਾਂ ਤੁਹਾਡੀ ਇੱਛਾ ਹੈ, ਸਾਨੂੰ ਕੋਈ ਫਰਕ ਨਹੀਂ, ਪਰ ਤੁਹਾਡੀ ਜਾਤੀ ਨਾ-ਪਸੰਦ ਸਰਕਾਰੀ ਨੀਤੀ ਦਾ ਹਿੱਸਾ ਨਹੀ ਹੋ ਸਕਦੀ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਭੁੱਲ ਸਕਦੇ ਹਨ ਪਰ ਸਾਨੂੰ ਯਾਦ ਹੈ ਕਿ ਉਹਨਾਂ ਅੰਮ੍ਰਿਤਸਰ ਐਲਾਨਨਾਮੇ ਉੱਤੇ ਦਸਤਖਤ ਕੀਤੇ ਸਨ ਅਤੇ ਬਾਅਦ ਵਿੱਚ ਉਹ ਉਸ ਤੋਂ ਭੱਜ ਗਏ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Capt. Amarinder is a Split Personality: Dal Khalsa reacts to statement on Canadian Defence Minister …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ
ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: