Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੇਜਰੀਵਾਲ ਦੀ ਲੁਧਿਆਣਾ ਫੇਰੇ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਬਾਦਲ ਦਲ ਅਤੇ ‘ਆਪ’ ਵਰਕਰਾਂ ਵਿਚ ਹੱਥੋਪਾਈ

ਕੇਜਰੀਵਾਲ ਦੀ ਲੁਧਿਆਣਾ ਫੇਰੇ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਬਾਦਲ ਦਲ ਅਤੇ ‘ਆਪ’ ਵਰਕਰਾਂ ਵਿਚ ਹੱਥੋਪਾਈ

ਲੁਧਿਆਣਾ: ਸਨਅੱਤੀ ਸ਼ਹਿਰ ਦੇ ਦੌਰੇ ਲਈ ਪਹੁੰਚੇ ‘ਆਪ’ ਦੇ ਮੁਖੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਨਅੱਤਕਾਰ ਅਤੇ ਟਰੇਡਰਜ਼ ਨਾਲ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਸ ਵਿੱਚ ਹੱਥੋਪਾਈ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਮਾਗਮ ਸਥਾਨ ਦੇ ਅੰਦਰ ਗੇਟ ਤੋੜ ਕੇ ਵੜ੍ਹਣਾ ਚਾਹੁੰਦੇ ਸਨ, ਜਿਸ ਨੂੰ ਲੈ ਕੇ ਪੁਲੀਸ ਨੇ ਪਹਿਲਾਂ ਵਰਕਰਾਂ ਨੂੰ ਰੋਕਣਾ ਚਾਹਿਆ, ਪਰ ਬਾਅਦ ਵਿੱਚ ਜਦੋਂ ਉਹ ਅੰਦਰ ਵੜ੍ਹ ਗਏ ਤਾਂ ਆਪ ਵਰਕਰ ਅਕਾਲੀ ਵਰਕਰਾਂ ਨੂੰ ਰੋਕਣ ਲਈ ਖੁਦ ਆ ਗਏ।ਦੋਵੇਂ ਪਾਰਟੀਆਂ ਦੇ ਵਰਕਰਾਂ ਦੀ ਆਪਸ ਵਿੱਚ ਕਾਫ਼ੀ ਧੱਕਾਮੁੱਕੀ ਵੀ ਹੋਈ।

ਵਿਰੋਧ ਕਰ ਰਹੇ ਬਾਦਲ ਦਲ ਦੇ ਸਮਰਥਕਾਂ ਮੂਹਰੇ ਨੱਚ ਰਿਹਾ 'ਆਪ' ਸਮਰਥਕ
ਵਿਰੋਧ ਕਰ ਰਹੇ ਬਾਦਲ ਦਲ ਦੇ ਸਮਰਥਕਾਂ ਮੂਹਰੇ ਨੱਚ ਰਿਹਾ ‘ਆਪ’ ਸਮਰਥਕ

ਦਰਅਸਲ, ਅਰਵਿੰਦ ਕੇਜਰੀਵਾਲ ਦੀ ਗੁਰੂ ਨਾਨਕ ਭਵਨ ਵਿੱਖੇ ਸਨਅਤਕਾਰ ਅਤੇ ਟਰੇਡਰਜ਼ ਦੇ ਨਾਲ ਮੀਟਿੰਗ ਸੀ। ਜਿਸ ਵਿੱਚ ਉਹ ਸਨਅਤਕਾਰਾਂ ਕੋਲੋਂ ਚੋਣ ਮਨੋਰਥ ਪੱਤਰ ਲਈ ਰਾਏ ਲੈਣ ਆਏ ਸਨ। ਇਸ ਦੌਰਾਨ ਸਵੇਰੇ ਤੋਂ ਸ਼੍ਰੋਮਣੀ ਅਕਾਲੀ ਦਲ ਵਰਕਰ, ਯੂਥ ਅਕਾਲੀ ਦਲ ਵਰਕਰ, ਮੁਸਲਿਮ ਵਿੰਗ ਅਤੇ ਇਸਤਰੀ ਵਿੰਗ ਦੇ ਵਰਕਰ ਗੁਰੂ ਨਾਨਕ ਭਵਨ ਦੇ ਮੇਨ ਗੇਟ ਅਤੇ ਕਚਿਹਰੀ ਵੱਲੋਂ ਨਿਕਲਣ ਵਾਲੇ ਗੁਰੂ ਨਾਨਕ ਭਵਨ ਦੇ ਗੇਟਾਂ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਅਕਾਲੀ ਵਰਕਰਾਂ ਨੂੰ ਰੋਕਣ ਲਈ ਪੁਲੀਸ ਤੈਨਾਤ ਸੀ, ਪਰ ਅਕਾਲੀ ਵਰਕਰ ਗੇਟ ਦੇ ਅੰਦਰ ਵੜ੍ਹ ਗਏ। ਅਕਾਲੀ ਵਰਕਰ ਜਦ ਅੰਦਰ ਵੜ ਗਏ ਤਾਂ ਦੋਵੇਂ ਧਿਰਾਂ ਦੇ ਵਰਕਰਾਂ ਦੀ ਆਪਸ ਵਿੱਚ ਚੰਗੀ ਧੱਕਾਮੁੱਕੀ ਹੋ ਗਈ।

ਇਸ ਤੋਂ ਬਾਅਦ ਕੇਜਰੀਵਾਲ ਦੇ ਚਲਦੇ ਸਮਾਗਮ ਵਿੱਚ ਕਚਿਹਰੀ ਵਾਲੇ ਗੇਟ ਤੋਂ ਕੁੱਝ ਅਕਾਲੀ ਵਰਕਰ ਅੰਦਰ ਵੜ੍ਹ ਆਏ, ਜਿਨ੍ਹਾਂ ਨੂੰ ਆਪ ਵਰਕਰਾਂ ਨੇ ਅੰਦਰ ਜਾਣ ਤੋਂ ਰੋਕਿਆ। ਇੱਥੇ ਵੀ ਆਪ ਵਰਕਰਾਂ ਨਾਲ ਅਕਾਲੀ ਦਲ ਵਾਲਿਆਂ ਦੀ ਹੱਥੋਪਾਈ ਹੋਈ।

ਕੇਜਰੀਵਾਲ ਦੇ ਸਮਾਗਮ ਸਥਾਨ ਦੇ ਬਾਹਰ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕਰਨ ਲਈ ਵਿਧਾਇਕ ਰਣਜੀਤ ਸਿੰਘ ਢਿੱਲੋਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬੱਗਾ, ਤਰਸੇਮ ਸਿੰਘ ਭਿੰਡਰ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਏ, ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਗੁਰਪ੍ਰੀਤ ਬੱਬਲ, ਮਨਪ੍ਰੀਤ ਸਿੰਘ ਛੱਤਵਾਲ, ਇਸਤਰੀ ਅਕਾਲੀ ਦਲ ਦੀਆਂ ਔਰਤਾਂ ਅਤੇ ਮੁਸਲਮਾਨ ਸਮਾਜ ਦੇ ਲੋਕ ਪ੍ਰਦਰਸ਼ਨ ਵਿੱਚ ਪਹੁੰਚੇ ਸਨ। ਜਿਨ੍ਹਾਂ ਨੇ ਗੇਟ ਦੇ ਅੰਦਰ ਵੜ੍ਹਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੁਰਾਨ ਸ਼ਰੀਫ਼ ਦੇ ਬੇਅਦਬੀ ਮਾਮਲੇ ਵਿੱਚ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: