ਨਵੀ ਦਿੱਲੀ: ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੱਤਰਕਾਰ ਸੰਮੇਲਨ ਦੌਰਾਨ ਇੱਕ ਬੰਦੇ ਵੱਲੋ ਜੁੱਤੀ ਸੁੱਟਣ ਦੀ ਖਬਰ ਆ ਰਹੀ ਹੈ।

ਦਿੱਲੀ ਵਿੱਚ ਆਵਾਜਾਈ ਤੋਂ ਪੈਦਾ ਪ੍ਰਦੂਸ਼ਣ ਕੰਟਰੋਲ਼ ਲਈ ਸ਼ੁਰੂ ਕੀਤੀ ਜਾ ਰਹੀ ਦੂਜੀ ਜਿਸਤ/ਟਾਂਕ ਯੋਜਨਾ ਦੀ ਪਾਰੀ ਸ਼ੁਰੂ ਕਰਨ ਮੌਕੇ ਜਸ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਤਾਂ ਉੱਥੇ ਮੌਜੂਦ ਇੱਕ ਬੰਦੇ ਨੇ ਕੇਜਰੀਵਾਲ ਵੱਲ ਜੁੱਤੀ ਸੁੱਟ ਦਿੱਤੀ।
ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਸੰਗਠਨ ਆਮ ਆਦਮੀ ਸੈਨਾ ਦੇ ਵੇਦ ਪ੍ਰਕਾਸ਼ ਵੱਲੋਂ ਸੁੱਟੀ ਇਹ ਜੁੱਤੀ ਕੇਜ਼ਰੀਵਾਲ ਦੇ ਨਹੀਂ ਵੱਜੀ ਅਤੇ ਸਟੇਜ ‘ਤੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਹਮਲਾਵਰ ਨੂੰ ਮੌਕੇ ‘ਤੇ ਕਾਬੂ ਕਰ ਲ਼ਿਆ। ਇਸ ਘਟਨਾਂ ਤੋਂ ਬਾਅਦ ਕੇਜ਼ਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਜਾਰੀ ਰੱਖੀ।
ਜੁੱਤੀ ਸੁੱਟਣ ਵਾਲਾ ਵੇਦ ਪ੍ਰਕਾਸ਼ ਸੀਐਨਜੀ ਦੀ ਵੰਡ ਸਮੇਂ ਹੋਈਆਂ ਬੇਨਿਯਮੀਆਂ ਤੋਂ ਨਾਰਾਜ਼ ਸੀ ਅਤੇ ਉਸਦਾ ਦੋਸ਼ ਹੈ ਕਿ ਉਸ ਵੱਲੋਂ ਕੀਤੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਵਿੱਚ ਭਾਵਨਾ ਆਰੋੜਾ ਨਾਂ ਦੀ ਇੱਕ ਬੀਬੀ ਵੱਲੋਂ ਵੀ ਕੇਜ਼ਰੀਵਾਲ ‘ਤੇ ਸਿਆਹੀ ਸੁੱਟੀ ਗਈ ਸੀ।