Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੁਲਦੀਪ ਨਈਅਰ ਤੇ ਅਪਰਾਧਕ ਮਾਮਲਾ ਦਰਜ਼ ਕਰਨ ਦੀ ਮੰਗ ਉੱਠੀ

ਕੁਲਦੀਪ ਨਈਅਰ ਤੇ ਅਪਰਾਧਕ ਮਾਮਲਾ ਦਰਜ਼ ਕਰਨ ਦੀ ਮੰਗ ਉੱਠੀ

ਰੋਜਾਨਾ ਜੱਗ ਬਾਣੀ ਵਿਚ 21 ਮਈ ਨੂੰ ਛਪੇ ਕੁਲਦੀਪ ਨਈਅਰ ਦੇ ਵਿਵਾਦਤ ਲੇਖ ਦੀ ਨਕਲ

ਅੰਗਰੇਜ਼ੀ ਦੇ ਅਖਬਾਰ The Tribune ਵਿਚ 18 ਜੂਨ, 2012 ਨੂੰ ਛਪੇ ਕੁਲਦੀਪ ਨਈਅਰ ਦੇ ਲੇਖ ਦੀ ਨਕਲ
21 ਜੂਨ, 2012 ਨੂੰ ਪੰਜਾਬੀ ਅਖਬਾਰ ਜੱਗਬਾਣੀ ਵਿਚ ਛਪੇ ਕੁਲਦੀਪ ਨਈਅਰ ਦੇ ਲੇਖ ਦੀ ਨਕਲ

ਲੁਧਿਆਣਾ (ਜੂਨ 30, 2012): ਬੀਤੇ ਦਿਨੀਂ ਵੱਖ-ਵੱਖ ਅਖਬਾਰਾਂ ਵਿਚ ਛਪੇ ਕੁਲਦੀਪ ਨਈਅਰ ਲੇਖ ਦਾ ਸਖਤ ਨੋਟਿਸ ਲੈਂਦਿਆਂ ਕੌਮਾਂਤਰੀ ਸਿੱਖ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਲੁਧਿਆਣਾ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਨਾਲ਼ ਲੈ ਕੇ ਕਮਿਸਨਰ ਲੁਧਿਆਣਾ ਨੂੰ ਮਿਲੇ। ਉਹਨਾਂ ਕੁਲਦੀਪ ਨਈਅਰ ਤੇ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ, 120-ਬੀ ਤਹਿਤ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਤਾ ਜੋ ਪੰਜਾਬ ਦੇ ਮਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸ. ਜੌੜਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਅਖੌਤੀ ਪੰਜਾਬੀ ਬਣੇ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲ਼ੇ ਲੋਕਾਂ ਕਰਕੇ ਹੀ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਹਨਾਂ ਦੀ ਫਿਰਕੂ ਲੇਖਣੀ ਕਾਰਨ ਹੀ ਪੰਜਾਬ ਨੇ ਸੰਤਾਪ ਭੋਗਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲਿਜ ਕਰਨ ਵਾਲਾ ਕੁਲਦੀਪ ਨਈਅਰ ਕੌਣ ਹੁੰਦਾ ਹੈ ? ਗੁਰਦਵਾਰਾ ਐਕਟ ਬਣਨ ਤੋਂ ਪਹਿਲਾਂ ਗੁਰਦਵਾਰੇ ਸਹਿਜੇ-ਸਹਿਜੇ ਹਿੰਦੂ ਮੰਦਰਾ ਵਿੱਚ ਬਦਲ ਰਹੇ ਸਨ। ਗੁਰਦਵਾਰਾ ਐਕਟ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇੱਕ ਸਿਵਲ ਸੇਵਾਵਾ ਤੋਂ ਰਿਟਾਇਡ ਆਫੀਸਰ ਜਦ ਆਪਣੀ 13 ਸਾਲਾਂ ਦੀ ਕੁੜੀ ਨਾਲ਼ ਨਾਨਕਾਣਾ ਸਾਹਿਬ ਦੇ ਦਰਸਨਾਂ ਲਈ ਗਿਆ ਤਾਂ ਗੁਰਦਵਾਰੇ ਦੇ ਮਹੰਤਾਂ ਨੇ ਉਸਦੀ 13 ਸਾਲਾ ਬੇਟੀ ਨਾਲ਼ ਸਮੂਹਿਕ ਬਲਤਕਾਰ ਕੀਤਾ। ਇਸੇ ਦੇ ਰੋਹ ਵਜੋ ਇੱਕ ਵੱਡੀ ਲਹਿਰ ਉੱਠ ਖਲੋਤੀ ਅਤੇ ਉਹਨਾਂ ਨੇ ਗੁਰਵਾਰਿਆਂ ਦਾ ਕਬਜਾ ਮਹੰਤਾਂ ਤੋਂ ਖੋਹ ਕੇ ਗੁਰਦਵਾਰਾ ਐਕਟ ਬਣਾ ਗੁਰਵਾਰਿਆਂ ਦਾ ਪ੍ਰਬੰਧ ਸ਼ੁਰੂ ਕੀਤਾ। ਕੁਲਦੀਪ ਨਈਅਰ ਵਰਗੇ ਅਖੋਤੀ ਪੰਜਾਬੀ ਫਿਰਕੂ ਲੋਕ ਗੁਰਦਵਾਰਾ ਐਕਟ ਨੂੰ ਭੰਗ ਕਰਵਾ ਗੁਰਦਵਾਰਿਆਂ ਨੂੰ ਹੌਲੀ-ਹੌਲੀ ਮੰਦਰਾਂ ਵਿੱਚ ਬਦਲਿਆ ਦੇਖਣਾ ਚਾਹੁੰਦੇ ਹਨ। ਇਹਨਾਂ ਨੂੰ ਸਿੱਖਾਂ ਦੀ ਅੱਡਰੀ ਪਚਾਣ ਤੋਂ ਖਿਝ ਹੈ।

ਸਿੱਖਾਂ ਨੇ ਕਿਹੜਾ ਖਿਤਾਬ ਕਿਸ ਨੂੰ ਦੇਣਾ ਹੈ ਜਾਂ ਕਿਸ ਦੀ ਯਾਦਗਾਰ ਉਸਾਰਨੀ ਹੈ ਜਾਂ ਨਹੀਂ, ਉਸ ਲਈ ਕਿਸੇ ਫਿਰਕਾ ਪ੍ਰਸਤ ਨੂੰ ਪੁੱਛਣ ਦੀ ਕੋਈ ਲੋੜ ਨਹੀਂ। ਇਸ ਦੇ ਫਿਰਕੂ ਆਰਟੀਕਲ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਇਸ ਲਈ ਇਸ ਤੇ ਤੁਰੰਤ ਕਾਰਵਾਈ ਹੋਵੇ। ਉਹਨਾਂ ਨਾਲ਼ ਹੀ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਫਿਰਕੂ ਕੁਲਦੀਪ ਨਈਅਰ ਤੇ ਜਗਾ ਜਗਾ ਐਫ ਆਈ ਆਰ ਦਰਜ ਕਰਵਾਈ ਜਾਵੇ ਤਾਂ ਜੋ ਗੁਰੂ ਸਾਹਿਬਾਂ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਕੋਈ ਲੱਲੀ ਛੱਲੀ ਵੰਗਾਰਨ ਦੀ ਜੁਰਅੱਤ ਨਾਂ ਕਰ ਸਕੇ। ਉਹਨਾਂ ਸਿੱਖ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲੇ ਲੋਕਾਂ ਨੂੰ ਮੂੰਹ ਨਾਂ ਲਗਾਉਣ। ਇਸ ਸਮੇਂ ਉਹਨਾਂ ਨਾਲ਼ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਸੁਖਵਿੰਦਰ ਸਿੰਘ ਖਾਲਸਾ, ਅਜੀਤ ਸਿੰਘ ਬੱਤਰਾ, ਰਾਮ ਸਿੰਘ, ਹਰਕਰਿਸ਼ਨ ਸਿੰਘ, ਹਰਜਿੰਦਰ ਸਿੰਘ ਕੁਲਵਿੰਦਰ ਸਿੰਘ, ਬਲਜੀਤ ਸਿੰਘ ਕਾਲਾਨੰਗਲ ਆਦਿ ਵਿਸੇਸ ਤੌਰ ਤੇ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਧਾਰ ਡੇਟਾ ’ਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਅਮਰੀਕੀ ਵ੍ਹਿਸਲਬਲੋਅਰ ਐਡਵਰਡ ਸਨੋਡਨ ਨੇ ਕਿਹਾ ਕਿ ਦਿ ਟ੍ਰਿਿਬਊਨ ਦੀ ਰਿਪੋਰਟਰ ਰਚਨਾ ਖਹਿਰ ਜਿਸ ਨੇ ਆਧਾਰ ਡੇਟਾ ’ਚ ਸੰਨ੍ਹ ਦਾ ਖ਼ੁਲਾਸਾ ਕੀਤਾ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਧਾਰ ਡੇਟਾ ’ਚ ਸੰਨ ਲਾਉਣ ਦੀ ਖ਼ਬਰ ਨਸ਼ਰ ਕਰਨ ਦੇ ਮਾਮਲੇ ’ਚ ‘ਦਿ ਟ੍ਰਿਿਬਊਨ’ ਦੀ ਪੱਤਰਕਾਰ ਖਿਲਾਫ ਐਫ.ਆਈ.ਆਰ. ਦਰਜ ਕਰਨ ਵਿਰੁੱਧ ਪੱਤਰਕਾਰ
ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਪਤੰਜਲੀ ਦੇ ਉਤਪਾਦ ਇਸਤੇਮਾਲ ਕਰਨ ਲਈ ਲੋਕਾਂ ਪ੍ਰੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ
ਦਮਦਮੀ ਟਕਸਾਲ ਨੇ ਸਿੱਖ ਵਿਰੋਧੀ ਪੱਤਰਕਾਰ ਕੁਲਦੀਪ ਨਈਅਰ ਪ੍ਰਤੀ ਸਖ਼ਤ ਰੁਖ਼ ਅਪਣਾਉਂਿਦਆਂ ਕਿਹਾ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ 3 ਜੁਲਾਈ 2006 ਨੂੰ ਸ੍ਰੀ ਅਕਾਲ ਤਖ਼ਤ ਦੇ 400 ਸਾਲਾ ਸਥਾਪਨਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: