ਚੰਡੀਗੜ੍ਹ ( 9 ਅਪ੍ਰੈਲ, 2015): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ‘ਤੇ ਹਰਿੰਦਰ ਸਿੱਕਾ ਵੱਲੋਂ ਬਣਾਈ ਫਿਲਮ ‘ਨਾਨਕ ਸ਼ਾਹ ਫਕੀਰ” ਇਨੀ ਦਿਨੀ ਪੰਥਕ ਹਲਕਿਆਂ ਵਿੱਚ ਪੁਰੀ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਫਿਲਮ ਨਿਰਮਾਤਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂਮ ਫਿਲਮ ਵਿੱਚ ਦ੍ਰਿਸ਼ ਮਾਨ ਕਰਦਿਆਂ ਹੋਇਆ, ਗੁਰੂ ਨਾਨਕਸਾਹਿਬ ਦੇ ਉਮਰ ਭਰ ਦੇ ਸਾਥੀ ਭਾਈ ਮਰਦਾਨ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਨੂੰ ਮਨੁੱਖੀ ਪਾਤਰਾਂ ਦੁਆਰਾ ਦ੍ਰਿਸ਼ਮਾਨ ਕੀਤਾ ਗਿਆ। ਜਿਸ ਕਰਕੇ ਸਿੱਖ ਕੌਮ ਵਿੱਚ ਬੇਹੱਗ ਨਾਰਜ਼ਗੀ ਪੈਦਾ ਹੋ ਰਹੀ ਹੈ।
ਸਿੱਖ ਸਿਆਸਤ ਵੱਲੋਂ ਇਸ ਮਸਲੇ ‘ਤੇ ਸਿੱਖ ਵਿਦਵਾਨਾਂ ਨਾਲ ਲਗਾਤਾਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਇਸ ਪ੍ਰਤੀ ਸਿੱਖ ਕੌਮ ਨੂੰ ਜਾਗਰ੍ਹਕ ਕਤਿਾ ਜਾ ਰਿਹਾ ਹੈ।
ਸਿੱਖ ਨੌਜਵਾਨ ਸ੍ਰ. ਹਰਿਕਮਲ ਸਿੰਘ ਨੇ ਇਸ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਪੇਸ਼ਕਾਰੀ ਤੋਂ ਇਲਾਵਾ ਜੇ ਅਸੀਂ ਭਾਈ ਮਰਦਾਨਾ ਜੀ ਦੀ ਇਸ ਫਿਲਮ ਵਿੱਚ ਪੇਸ਼ਕਾਰੀ ਬਾਰੇ ਗੱਲ ਕਰੀਏ ਤਾਂ ਮਰਦਾਨਾ ਜੀ ਗੁਰੂ ਸਾਹਿਬ ਤੋਂ ਕਿਸੇ ਤਰਾਂ ਵੀ ਵੱਖ ਨਹੀਂ ਸਨ, ਉਹ ਗੁਰੂ ਸਾਹਿਬ ਵਿੱਚ ਅਭੇਦ ਸਨ।
ਭਾਈ ਮਰਦਾਨਾ ਜੀ ਪ੍ਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ ਦੇ ਉਮਰ ਭਰ ਦੇ ਸਾਥੀ ਅਤੇ ਭੈਣ ਬੇਬੇ ਨਾਨਕੀ ਜੀ ਨੂੰ ਮਨੁੱਖੀ ਪਾਤਰ (ਐਕਟਿੰਗ ਜਾਣੀ ਝੂਠ) ਰਾਹੀਂ ਪੇਸ਼ ਕਰਕੇ ਕੋਈ ਸਿੱਖੀ ਦਾ ਕੀ ਪ੍ਰਚਾਰ ਕਰੇਗਾ।ਕੋਈ ਵੀ ਸ਼ਰਧਾਵਾਨ ਵਿਅਕਤੀ ਅਜਿਹੀ ਖ਼ਤਾ ਨਹੀਂ ਕਰ ਸਕਦਾ।