Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ‘ਚ ਤਕਰੀਬਨ 60 ਘੰਟੇ ਚੱਲਿਆ ਮੁਕਾਬਲਾ ਅੱਜ ਖਤਮ ਹੋਇਆ

ਕਸ਼ਮੀਰ ‘ਚ ਤਕਰੀਬਨ 60 ਘੰਟੇ ਚੱਲਿਆ ਮੁਕਾਬਲਾ ਅੱਜ ਖਤਮ ਹੋਇਆ

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪੰਪੋਰ ‘ਚ ਮੁਜਾਹਦੀਨਾਂ ਨਾਲ ਚੱਲ ਰਿਹਾ ਮੁਕਾਬਲਾ ਦੋਵਾਂ ਮੁਜਾਹਦੀਨਾਂ ਦੀ ਮੌਤ ਤੋਂ ਬਾਅਦ ਖਤਮ ਹੋ ਗਿਆ। ਤਕਰੀਬਨ 60 ਘੰਟੇ ਤਕ ਚੱਲੇ ਇਸ ਮੁਕਾਬਲੇ ‘ਚ ਦੋ ਮੁਜਾਹਦੀਨਾਂ ਨੇ ਭਾਰਤੀ ਫੌਜ ਨੂੰ ਸੋਮਵਾਰ ਤੋਂ ਅੱਜ ਤਕ ਰੋਕੀ ਰੱਖਿਆ।

ਪੰਪੋਰ ਦੀ ਸੱਤ ਮੰਜ਼ਲਾ ਇਮਾਰਤ ‘ਚ ਲੁਕੇ ਹੋਏ ਮੁਜਾਹਦੀਨਾਂ ਦੀ ਮੌਤ ਤੋਂ ਬਾਅਦ ਹੁਣ ਭਾਰਤੀ ਫੌਜ ਨੇ ਇਸ ਇਮਾਰਤ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਇਕ ਮੁਜਾਹਦੀਨ ਦੀ ਮੌਤ ਸੋਮਵਾਰ ਨੂੰ ਹੋਈ ਸੀ ਜਦਕਿ ਦੂਜਾ ਅੱਜ ਮਾਰਿਆ ਗਿਆ। ਫੌਜ ਨੇ ਆਪਣੇ ਇਸ ਆਪਰੇਸ਼ਨ ‘ਚ 50 ਰਾਕਟ, ਮਸ਼ੀਨਗੰਨ ਅਤੇ ਸੈਕੜੇ ਗ੍ਰਨੇਡ ਬੰਬਾਂ ਦਾ ਇਸਤੇਮਾਲ ਕੀਤਾ। ਮੁਕਾਬਲੇ ਦੇ ਸ਼ੁਰੂਆਦੀ ਦੌਰ ‘ਚ ਇਕ ਭਾਰਤੀ ਫੌਜੀ ਜ਼ਖਮੀ ਹੋ ਗਿਆ ਸੀ। ਭਾਰਤੀ ਮੀਡੀਆ ਮੁਤਾਬਕ ਇਸ ਤੋਂ ਬਾਅਦ ‘ਸਰਜੀਕਲ ਸਟ੍ਰਾਇਕ’ ਕਰਨ ਵਾਲੀ ਯੂਨਿਟ ਨੂੰ ਇਸ ਆਪਰੇਸ਼ਨ ਨੂੰ ਪੂਰਾ ਕਰਨ ਲਈ ਲਿਆਂਦਾ ਗਿਆ।

ਪੰਪੋਰ 'ਚ 60 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਦਾ ਦ੍ਰਿਸ਼
ਪੰਪੋਰ ‘ਚ 60 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਦਾ ਦ੍ਰਿਸ਼

ਇਹ ਮੁਕਾਬਲਾ ਸ੍ਰੀਨਗਰ ਤੋਂ 15 ਕਿਲੋਮੀਟਰ ਦੂਰ ਇੰਟਰਪ੍ਰਿਿਨਓਰ ਡੈਵਲੈਪਮੈਂਟ ਇੰਸਟੀਚਿਊਟ ਦੀ ਇਮਾਰਤ ‘ਚ ਚੱਲ ਰਹੀ ਸੀ। ਇਸ ਇਮਾਰਤ ‘ਚ ਵਿਿਦਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦਿੱਤੀ ਜਾਂਦੀ ਹੈ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਅਦਾਰਾ ਬੰਦ ਪਿਆ ਸੀ।

ਭਾਰਤੀ ਫੌਜ ਮੁਤਾਬਕ ਇਸ ਆਪਰੇਸ਼ਨ ‘ਚ ਬਚੇ ਤੀਜੇ ਮੁਜਾਹਦੀਨ ਦੀ ਭਾਲ ਜਾਰੀ ਹੈ। ਫੌਜ ਮੁਤਾਬਕ ਮੁਜਾਹਦੀਨਾਂ ਨੇ ਇਸ ਸੱਤ ਮੰਜ਼ਲਾ ਇਮਾਰਤ ‘ਚ ਬੰਕਰ ਵਰਗਾ ਇੰਤਜ਼ਾਮ ਕੀਤਾ ਹੋਇਆ ਸੀ। ਭਾਰਤੀ ਫੌਜ ਨੇ ਆਪਣੀ ਨੀਤੀ ਮੁਤਾਬਕ ਇਮਾਰਤ ਨੂੰ ਕਈ ਵਾਰ ਅੱਗ ਲਾਈ ਪਰ ਮੁਜਾਹਦੀਨ ਫੇਰ ਵੀ ਬਾਹਰ ਨਹੀਂ ਨਿਕਲੇ।

ਇਸੇ ਇਮਾਰਤ ‘ਚ ਫਰਵਰੀ ‘ਚ ਵੀ ਭਾਰਤੀ ਦਸਤਿਆਂ ਅਤੇ ਮੁਜਾਹਦੀਨਾਂ ‘ਚ ਮੁਕਾਬਲਾ ਹੋਇਆ ਸੀ ਉਦੋਂ ਪੰਜ ਭਾਰਤੀ ਫੌਜੀ ਅਤੇ ਤਿੰਨ ਮੁਜਾਹਦੀਨ ਮਾਰੇ ਗਏ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: