ਲੰਡਨ (13 ਨਵੰਬਰ, 2014): ਇੰਗਲੈਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਅੱਜ ਕੈਂਟ ਵਿਚ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਰੋਚੈਸਟਰ ਅਤੇ ਸਟਰੂਡ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਵਿਚ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੇਲੀ ਟੁਲਹਰਸਟ ਦੇ ਹੱਕ ਵਿਚ ਆਏ ਪ੍ਰਧਾਨ ਮੰਤਰੀ ਨੇ ਘੱਟ ਗਿਣਤੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮਿਲ ਕੇ ਦੱਸਿਆ ਕਿ ਸਰਕਾਰ ਵੱਲੋਂ ਲਗਾਤਾਰ ਸਿੱਖ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਦੇ ਭਾਰਤ ਮਾਮਲਿਆਂ ਸਬੰਧੀ ਚੇਅਰਪਰਸਨ ਐਮ ਪੀ ਪ੍ਰੀਤੀ ਪਟੇਲ ਅਤੇ ਰੋਚੈਸਟਰ ਅਤੇ ਸਟਰੂਡ ਇਲਾਕੇ ਦੀ ਉਮੀਦਵਾਰ ਕੇਲੀ ਟੁਲਹਰਸਟ ਵੀ ਮੌਜੂਦ ਸੀ।
ਪ੍ਰੀਤੀ ਪਟੇਲ ਨੇ ਇਸ ਮੌਕੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਪ੍ਰਧਾਨ ਮੰਤਰੀ ਅਤੇ ਕੇਲੀ ਟੁਲਹਰਸਟ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਕੇਲੀ ਟੁਲਹਰਸਟ ਵੀ ਘੱਟ ਗਿਣਤੀ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇਗੀ, ਜੋ ਮੇਰੇ ਕੰਮ ਦਾ ਇਕ ਹਿੱਸਾ ਹੈ।
ਇਸ ਮੌਕੇ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਪ੍ਰਧਾਨ ਸ: ਦਵਿੰਦਰ ਸਿੰਘ ਸ਼ਿੰਦੀ ਏ ਵੰਨ, ਮੀਤ ਪ੍ਰਧਾਨ ਸਵਰਨ ਸਿੰਘ, ਲਛਮਣ ਸਿੰਘ ਦੁਸਾਂਝ, ਕਰਨੈਲ ਸਿੰਘ ਖਹਿਰਾ, ਤਾਰਾ ਸਿੰਘ, ਕੰਜ਼ਰਵੇਟਿਵ ਪਾਰਟੀ ਗ੍ਰੇਵਜ਼ੈਂਡ ਦੇ ਚੇਅਰਮੈਨ ਸਮੀਰ ਜੱਸਲ, ਕੌਾਸਲਰ ਉਮੀਦਵਾਰ ਗੁਰਜੀਤ ਕੌਰ ਬੈਂਸ ਆਦਿ ਹਾਜ਼ਰ ਸਨ।