Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰਐਸਐਸ ਨੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਕਿਹਾ; ਖੋਜ ਕਾਰਜਾਂ ਲਈ ਰਾਸ਼ਟਰਵਾਦੀ ਛਾਨਣੀ ਲਾਓ

ਆਰਐਸਐਸ ਨੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਕਿਹਾ; ਖੋਜ ਕਾਰਜਾਂ ਲਈ ਰਾਸ਼ਟਰਵਾਦੀ ਛਾਨਣੀ ਲਾਓ

ਚੰਡੀਗੜ੍ਹ: ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਕਿਹਾ ਕਿ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਨਾਂ ‘ਚ ਖੋਜ ਕਰਨ ਦੇ ਕੰਮ ਉੱਤੇ ਰਾਸ਼ਟਰਵਾਦੀ ਛਾਨਣੀ ਲਾਈ ਜਾਵੇ।

ਹਿੰਦੂਵਾਦੀ ਜਥੇਬੰਦੀ ਮੁਤਾਬਕ ਸਾਰੇ ਖੋਜ ਕਾਰਜ “ਰਾਸ਼ਟਰ ਦੀ ਲੋੜ” ਮੁਤਾਬਕ ਹੋਣੇ ਚਾਹੀਦੇ ਹਨ। ਜਿਹੜੇ ਇਸ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ ਉਨ੍ਹਾਂ ਨੂੰ ਯੂ.ਜੀ.ਸੀ. ਦੀ ਸਕਾਲਰਸ਼ਿਪ ਨਹੀਂ ਮਿਲਣੀ ਚਾਹੀਦੀ।

Image result for rss education policy
ਮਨੁੱਖੀ ਵਸੀਲਿਆਂ ਦੇ ਮੰਤਰੀ ਪ੍ਰਕਾਸ਼ ਜਾਵੇਡਕਰ (ਫਾਈਲ ਫੋਟੋ)

ਇਹ ਸਲਾਹ ਆਰ.ਐਸ.ਐਸ. ਦੇ ਨਾਲ ਜੁੜੀ ਸ਼ਿਕਸ਼ਾ ਸੰਸਕ੍ਰਿਤੀ ਉਥਾਨ ਨਿਆਸ (SSUN) ਵਲੋਂ ਨਵੀਂ ਸਿੱਖਿਆ ਨੀਤੀ ਦੇ ਤਹਿਤ ਦਿੱਤੀ ਗਈ ਹੈ।

ਇੰਡੀਅਨ ਐਕਸਪ੍ਰੈਸ ਮੁਤਾਬਕ ਉਥਾਨ ਨਿਆਸ ਦੇ ਆਗੂ ਇਸ ਸੰਬੰਧੀ ਮਨੁੱਖੀ ਵਸੀਲਿਆਂ ਦੇ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਪਹਿਲਾਂ ਹੀ ਮਿਲ ਚੁੱਕੇ ਹਨ।

ਅੰਗ੍ਰੇਜ਼ੀ ਅਖਬਾਰ ਮੁਤਾਬਕ ਸ਼ਿਕਸ਼ਾ ਸੰਸਕ੍ਰਿਤੀ ਉਥਾਨ ਨਿਆਸ ਨੇ ਇਸ ਸਬੰਧੀ ਸਰਕਾਰ ਨੂੰ ਕਿਹਾ ਕਿ ਆਈ.ਆਈ.ਟੀ., ਆਈ. ਆਈ. ਐਮ., ਅਤੇ ਐਨ. ਆਈ.ਟੀ. ਵਰਗੇ ਕੋਰਸ ਵਿਦੇਸ਼ੀ ਭਾਸ਼ਾ (ਅੰਗ੍ਰੇਜ਼ੀ) ਦੀ ਬਜਾਏ ਇਲਾਕਾਈ ਭਾਸ਼ਾ (ਜਿਸਨੂੰ ਕਿ ਆਰ.ਐਸ.ਐਸ. ਭਾਰਤੀ ਭਾਸ਼ਾ ਕਹਿੰਦੀ ਹੈ) ਵਿਚ ਹੋਣੇ ਚਾਹੀਦੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

RSS tells HRD to impose Nationalistic filter on Research work …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਵੇਂ ਲੰਬਾਂ ਸਮਾਂ ਦਿੱਲੀ ਮਾਡਲ ਜਾਂ ਮੰਨੂਵਾਦੀਆਂ ਦੇ ਵਿਕਾਸ ਮਾਡਲ ਨੂੰ ਜਾਇਜ਼ ਠਹਿਰਾਇਆ ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ
ਉੱਤਰੀ ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਬੀਤੇ ਕੁੱਝ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਹੋ ਰਹੇ ਸ਼ਾਂਤਮਈ ਵਿਖਾਵਿਆਂ ਬਾਰੇ ਅਚਾਨਕ ਹਿੰਸਾ ਦੀ ਸਥਿੱਤੀ ਬਣ ਜਾਣੀ ਬੇਹੱਦ ਅਫ਼ਸੋਸਨਾਕ ਤੇ
ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਟਰਾਈ ਸਿਟੀ ਐਕਸਨ ਕਮੇਟੀ ਦੇ ਸੱਦੇ ਉਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਫੜ ਕੇ ਮੋਦੀ ਸਰਕਾਰ ਦੇ ਵਿਰੁੱਧ ਨਾਹਰੇ ਮਾਰਦਿਆਂ ਇਹ
• 1975-77 ਦੀ ਐਮਰਜੈਂਸੀ ਨੇ ਬਿਪਰਵਾਦੀ ਵਿਚਾਰਧਾਰਾ ਲਈ ਜਨਤਕ ਤੇ ਸਿਆਸੀ ਪਿੜ ਵਿੱਚ ਥਾਂ ਮੁਹੱਈਆ ਕਰਵਾਈ। ਇਸ ਤੋਂ ਪਹਿਲਾਂ ਰ.ਸ.ਸ. ਇਨ੍ਹਾਂ ਪਿੜਾਂ ਤੱਕ ਨਹੀਂ ਸੀ ਪੱਸਰੀ ਹੋਈ। • ਸਮਾਜਿਕ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: